ਈਰਾਨ ''ਤੇ ਰੌਬ ਜਮਾਉਣ ਲਈ ਸੁੰਨੀ ਦੇਸ਼ਾਂ ਨਾਲ ''ਅਰਬ ਨਾਟੋ'' ਬਣਾਉਣਗੇ ਟਰੰਪ

Sunday, Jul 29, 2018 - 03:09 AM (IST)

ਵਾਸ਼ਿੰਗਟਨ — ਈਰਾਨ 'ਤੇ ਸਾਰੀਆਂ ਤਰ੍ਹਾਂ ਦੀਆਂ ਪਾਬੰਦੀਆਂ ਲਾ ਉਸ ਨੂੰ ਗਲੋਬਲ ਵਪਾਰ ਜਗਤ 'ਚ ਅਲਗ-ਥਲਗ ਕਰਨ ਤੋਂ ਇਲਾਵਾ ਟਰੰਪ ਪ੍ਰਸ਼ਾਸਨ ਦੂਜੇ ਯਤਨਾਂ 'ਤੇ ਵੀ ਕੰਮ ਕਰ ਰਿਹਾ ਹੈ। ਟਰੰਪ ਪ੍ਰਸ਼ਾਸਨ 6 ਗਲਫ ਅਰਬ ਦੇਸ਼ਾਂ, ਮਿਸ਼ਰ ਅਤੇ ਜਾਰਡਨ ਨਾਲ ਇਕ ਨਵਾਂ ਸਕਿਓਰਿਟੀ ਅਤੇ ਸਿਆਸੀ ਅਲਾਇੰਸ ਬਣਾਉਣ ਦੀ ਦਿਸ਼ਾ 'ਚ ਕੰਮ ਕਰ ਰਿਹਾ ਹੈ। ਅਮਰੀਕੀ ਅਤੇ ਅਰਬ ਅਧਿਕਾਰੀਆਂ ਮੁਤਾਬਕ ਇਹ ਕਦਮ ਇਸ ਇਲਾਕੇ 'ਚ ਈਰਾਨ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਚੁੱਕਿਆ ਜਾ ਰਿਹਾ ਹੈ।
ਵ੍ਹਾਈਟ ਹਾਊਸ ਇਨ੍ਹਾਂ ਦੇਸ਼ਾਂ ਤੋਂ ਮਿਜ਼ਾਈਲ ਡਿਫੇਂਸ, ਮਿਲਟਰੀ ਟ੍ਰੈਨਿੰਗ, ਅੱਤਵਾਦ ਖਿਲਾਫ ਲੱੜਾਈ ਤੋਂ ਇਲਾਵਾ ਖੇਤਰੀ ਅਰਥਵਿਵਸਥਾ ਅਤੇ ਕੂਟਨੀਤਕ ਸੰਬੰਧਾਂ ਨੂੰ ਮਜ਼ੂਬਤ ਕਰਨ ਜਿਹੇ ਮੁੱਦਿਆਂ 'ਤੇ ਹੋਰ ਯਤਨ ਚਾਹੁੰਦਾ ਹੈ। ਅਮਰੀਕਾ ਨੇ ਸੁੰਨੀ ਮੁਸਲਿਮ ਸਹਿਯੋਗੀ ਦੇਸ਼ਾਂ ਦੇ ਇਸ ਨਵੇਂ ਤਰ੍ਹਾਂ ਦੇ ਗਠਜੋੜ ਨੂੰ 'ਅਰਬ ਨਾਟੋ' ਨਾਂ ਦਿੱਤਾ ਜਾ ਰਿਹਾ ਹੈ। ਇਸ ਕਦਮ ਨਾਲ ਟਰੰਪ ਦੇ ਸ਼ਾਸਨ 'ਚ ਪਹਿਲੀ ਤੋਂ ਹੀ ਖਰਾਬ ਚੱਲ ਰਹੇ ਅਮਰੀਕਾ ਅਤੇ ਸ਼ੀਆ ਮੁਲਕ ਈਰਾਨ ਦੇ ਰਿਸ਼ਤਿਆਂ 'ਚ ਹੋਰ ਖਟਾਸ ਵੱਧਣ ਦਾ ਸ਼ੱਕ ਹੈ।
ਜਾਣਕਾਰੀ ਮੁਤਾਬਕ ਮਿਡਲ ਈਸਟ ਸਟ੍ਰੈਟਜ਼ਿਕ ਅਲਾਇੰਸ (ਐੱਮ. ਈ. ਐੱਸ. ਏ.) ਦੇ ਰੂਪ 'ਚ ਵੀ ਜਾਣੇ ਜਾ ਰਹੇ ਇਸ ਗਠਜੋੜ ਲਈ 12-13 ਅਕਤੂਬਰ ਦੇ ਸੰਮੇਲਨ 'ਚ ਚਰਚਾ ਹੋ ਸਕਦੀ ਹੈ। ਵ੍ਹਾਈਟ ਹਾਊਸ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਉਹ ਆਪਣੇ ਰੀਜ਼ਨਲ ਪਾਰਟਨਰਸ ਨਾਲ ਅਲਾਇੰਸ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਕੰਮ ਕਰ ਰਿਹਾ ਹੈ। ਅਮਰੀਕੀ ਸੂਤਰਾਂ ਦਾ ਆਖਣਾ ਹੈ ਕਿ ਪਿਛਲੇ ਸਾਲ ਟਰੰਪ ਦੀ ਯਾਤਰਾ ਦੌਰਾਨ ਸਾਊਦੀ ਅਰਬ ਨੇ ਸੁਰੱਖਿਆ ਸਮਝੌਤੇ 'ਤੇ ਵਿਚਾਰ ਪੇਸ਼ ਕੀਤਾ ਸੀ। ਉਦੋਂ ਟਰੰਪ ਨੇ ਵਿਆਪਕ ਹਥਿਆਰਾਂ ਦੀ ਡੀਲ ਦਾ ਐਲਾਨ ਤਾਂ ਕੀਤਾ ਸੀ ਪਰ ਗਠਜੋੜ ਦਾ ਪ੍ਰਸਤਾਵ ਜ਼ਮੀਨ 'ਤੇ ਨਾ ਉਤਰ ਪਾਇਆ। ਇਸ ਪ੍ਰਕਿਰਿਆ 'ਚ ਸ਼ਾਮਲ ਕੁਝ ਅਰਬ ਦੇਸ਼ਾਂ ਦੇ ਸੂਤਰਾਂ ਦਾ ਆਖਣਾ ਹੈ ਕਿ ਉਨ੍ਹਾਂ ਨੂੰ ਵੀ ਇਸ ਪਲਾਨ ਦੇ ਪੂਨਰ ਜੀਵਤ ਹੋਣ ਦੀ ਜਾਣਕਾਰੀ ਹੈ। ਵ੍ਹਾਈਟ ਹਾਊਸ ਨੈਸ਼ਨਲ ਸਕਿਓਰਿਟੀ ਕਾਊਂਸਿਲ ਦੇ ਬੁਲਾਰੇ ਨੇ ਆਖਣਾ ਹੈ ਕਿ ਈਰਾਨ ਦੀ ਹਮਲਾਵਰਤਾ ਅਤੇ ਅੱਤਵਾਦ ਖਿਲਾਫ ਐੱਮ. ਈ. ਐੱਸ. ਏ. ਇਕ ਡੈਮ ਵਾਂਗ ਕੰਮ ਕਰੇਗੀ। ਉਨ੍ਹਾਂ ਆਖਿਆ ਕਿ ਇਸ ਦੀ ਮਦਦ ਨਾਲ ਮਿਡਲ ਈਸਟ 'ਚ ਸਥਿਰਤਾ ਆਵੇਗੀ। ਹਾਲਾਂਕਿ ਬੁਲਾਰੇ ਨੇ ਇਸ ਗੱਲ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿ ਟਰੰਪ ਅਕਤੂਬਰ 'ਚ ਕਿਸੇ ਸੰਮੇਲਨ ਨੂੰ ਹੋਸਟ ਕਰ ਸਕਦੇ ਹਨ।
ਦੱਸ ਦਈਏ ਕਿ ਟਰੰਪ ਤੋਂ ਪਹਿਲਾਂ ਦੇ ਅਮਰੀਕੀ ਪ੍ਰਸ਼ਾਸਨ ਵੱਲੋਂ ਵੀ ਇਕ ਅਜਿਹੀ ਹੀ ਕੋਸ਼ਿਸ਼ ਕੀਤੀ ਗਈ ਸੀ ਪਰ ਉਦੋਂ ਗਲਫ ਅਤੇ ਅਰਬ ਸਹਿਯੋਗੀਆਂ ਨਾਲ ਰਸਮੀ ਗਠਜੋੜ ਬਣਾਉਣ ਦੀ ਇਹ ਕੋਸ਼ਿਸ਼ ਸਫਲ ਨਾ ਹੋ ਪਾਈ ਸੀ। ਵਾਸ਼ਿੰਗਟਨ, ਰਿਆਦ ਅਤੇ ਅਬੂ ਧਾਬੀ ਨੇ ਈਰਾਨ 'ਤੇ ਪੂਰੇ ਇਲਾਕੇ ਨੂੰ ਅਸਥਿਰ ਕਰਨ, ਪ੍ਰਾਕਸੀ ਸਮੂਹਾਂ ਦੇ ਜ਼ਰੀਏ ਕੁਝ ਅਰਬ ਦੇਸ਼ਾਂ 'ਚ ਅਸ਼ਾਂਤੀ ਨੂੰ ਵਧਾਉਣ ਅਤੇ ਇਜ਼ਰਾਇਲ ਨੂੰ ਧਮਕਾਉਣ ਦਾ ਦੋਸ਼ ਲਾਇਆ ਹੈ। ਈਰਾਨ ਦਾ ਸਾਹਮਣਾ ਕਰਨ ਲਈ ਇਹ ਗਠਜੋੜ ਗਲਫ ਦੇ ਪ੍ਰਮੱਖ ਦੇਸ਼ਾਂ ਸਾਊਦੀ ਅਰਬ ਅਤੇ ਯੂ. ਏ. ਈ. 'ਤੇ ਟਰੰਪ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰਨ 'ਤੇ ਜ਼ੋਰ ਦੇਵੇਗਾ। ਹਾਲਾਂਕਿ ਹੁਣ ਤੱਕ ਇਹ ਸਾਫ ਨਹੀਂ ਹੋ ਪਾਇਆ ਹੈ ਕਿ ਇਹ ਗਠਜੋੜ ਤਹਿਰਾਨ ਨੂੰ ਕਾਊਂਟਰ ਕਰਨ ਲਈ ਕਿਵੇਂ ਕੰਮ ਕਰੇਗਾ, ਪਰ ਯਮਨ ਅਤੇ ਸੀਰੀਆ ਦੇ ਸੰਘਰਸ਼ਾਂ 'ਚ ਟਰੰਪ ਪ੍ਰਸ਼ਾਸਨ ਅਤੇ ਸੁੰਨੀ ਮੁਸਲਿਮ ਸਹਿਯੋਗੀਆਂ ਨਾਲ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਗਲਫ ਸ਼ੀਪਿੰਗ ਲੈਣ ਦੀ ਸੁਰੱਖਿਆ ਨੂੰ ਲੈ ਕੇ ਵੀ ਦੋਹਾਂ ਸਮੂਹ ਨਾਲ ਕੰਮ ਕਰ ਰਹੇ ਹਨ।

 


Related News