ਟਰੰਪ ਨੇ ਹੁਣ ਰੂਸ ਨੂੰ ਦਿੱਤੀ ਟੈਰਿਫ ਧਮਕੀ, ਆਖਿਰ ਕਿਉਂ ਆਇਆ ਅਮਰੀਕੀ ਰਾਸ਼ਟਰਪਤੀ ਨੂੰ ਗੁੱਸਾ

Thursday, Jan 23, 2025 - 02:14 PM (IST)

ਟਰੰਪ ਨੇ ਹੁਣ ਰੂਸ ਨੂੰ ਦਿੱਤੀ ਟੈਰਿਫ ਧਮਕੀ, ਆਖਿਰ ਕਿਉਂ ਆਇਆ ਅਮਰੀਕੀ ਰਾਸ਼ਟਰਪਤੀ ਨੂੰ ਗੁੱਸਾ

ਵਾਸ਼ਿੰਗਟਨ (ਏਜੰਸੀ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਨੂੰ ਯੂਕ੍ਰੇਨ ਵਿੱਚ 'ਬੇਤੁਕੇ ਯੁੱਧ' ਨੂੰ ਖਤਮ ਕਰਨ ਲਈ ਕਿਹਾ ਹੈ। ਟਰੰਪ ਨੇ ਰੂਸ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਯੂਕ੍ਰੇਨ ਵਿਰੁੱਧ ਆਪਣੀ ਜੰਗ ਖਤਮ ਕਰੇ ਜਾਂ ਭਾਰੀ ਟੈਰਿਫ ਅਤੇ ਆਉਣ ਵਾਲੀਆਂ ਪਾਬੰਦੀਆਂ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ 20 ਜਨਵਰੀ ਨੂੰ ਸਹੁੰ ਚੁੱਕਣ ਵਾਲੇ ਟਰੰਪ ਨੇ ਬੁੱਧਵਾਰ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' 'ਤੇ ਇਹ ਗੱਲ ਕਹੀ। ਟਰੰਪ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਰੂਸੀ ਰਾਸ਼ਟਰਪਤੀ ਪੁਤਿਨ ਦਾ ਨਾਮ ਲਿਆ ਅਤੇ ਕਿਹਾ ਕਿ ਉਨ੍ਹਾਂ ਅਤੇ ਪੁਤਿਨ ਦੇ ਵਿਚਕਾਰ ਹਮੇਸ਼ਾ ਚੰਗੇ ਸਬੰਧ ਰਹੇ ਹਨ, ਪਰ ਹੁਣ ਇਸ "ਬੇਤੁਕੇ ਯੁੱਧ" ਨੂੰ ਖਤਮ ਕਰਨ ਦਾ ਸਮਾਂ ਆ ਗਿਆ ਹੈ।

ਇਹ ਵੀ ਪੜ੍ਹੋ: ਅਮਰੀਕੀ ਸਦਨ ਨੇ ਪ੍ਰਵਾਸੀ ਹਿਰਾਸਤ ਬਿੱਲ ਕੀਤਾ ਪਾਸ, ਟਰੰਪ ਦੇ ਦਸਤਖਤ ਹੁੰਦੇ ਹੀ ਬਣ ਜਾਵੇਗਾ ਕਾਨੂੰਨ

ਟਰੰਪ ਨੇ ਕਿਹਾ ਕਿ ਉਹ ਰੂਸ ਵਿਰੁੱਧ ਕੁਝ ਸਖ਼ਤ ਕਦਮ ਚੁੱਕਣ 'ਤੇ ਵਿਚਾਰ ਕਰ ਰਹੇ ਹਨ ਅਤੇ ਚਾਹੁੰਦੇ ਹਨ ਕਿ ਯੁੱਧ ਵਿੱਚ ਹੋਰ ਕੋਈ ਜਾਨੀ ਨੁਕਸਾਨ ਨਾ ਹੋਵੇ। ਟਰੰਪ ਨੇ ਕਿਹਾ, "ਆਓ ਇਸ ਜੰਗ ਨੂੰ ਖਤਮ ਕਰੀਏ, ਜੋ ਕਿ ਜੇਕਰ ਮੈਂ ਰਾਸ਼ਟਰਪਤੀ ਹੁੰਦਾ ਤਾਂ ਕਦੇ ਸ਼ੁਰੂ ਨਹੀਂ ਹੁੰਦੀ। ਅਸੀਂ ਇਸਨੂੰ ਆਸਾਨ ਤਰੀਕੇ ਨਾਲ ਜਾਂ ਔਖੇ ਤਰੀਕੇ ਨਾਲ ਕਰ ਸਕਦੇ ਹਾਂ ਅਤੇ ਆਸਾਨ ਤਰੀਕਾ ਹਮੇਸ਼ਾ ਬਿਹਤਰ ਹੁੰਦਾ ਹੈ। ਹੁਣ "ਸਮਝੌਤਾ" ਕਰਨ ਦਾ ਸਮਾਂ ਹੈ। ਹੋਰ ਕੋਈ ਜਾਨ ਨਹੀਂ ਜਾਣੀ ਚਾਹੀਦੀ। ਮੈਂ ਰੂਸੀ ਲੋਕਾਂ ਨੂੰ ਪਿਆਰ ਕਰਦਾ ਹਾਂ ਅਤੇ ਰਾਸ਼ਟਰਪਤੀ ਪੁਤਿਨ ਨਾਲ ਮੇਰਾ ਹਮੇਸ਼ਾ ਬਹੁਤ ਵਧੀਆ ਰਿਸ਼ਤਾ ਰਿਹਾ ਹੈ। ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਰੂਸ ਨੇ ਦੂਜਾ ਵਿਸ਼ਵ ਯੁੱਧ ਜਿੱਤਣ ਵਿੱਚ ਸਾਡੀ ਮਦਦ ਕੀਤੀ, ਇਸ ਪ੍ਰਕਿਰਿਆ ਵਿੱਚ ਲਗਭਗ 60,000,000 ਜਾਨਾਂ ਗਈਆਂ।" 

ਇਹ ਵੀ ਪੜ੍ਹੋ: ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਹਰ ਪਾਸੇ ਪਿਆ ਚੀਕ-ਚਿਹਾੜਾ, ਇੰਨੀ ਸੀ ਤੀਬਰਤਾ

ਉਨ੍ਹਾਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਜੰਗਬੰਦੀ ਸਮਝੌਤਾ ਨਾ ਹੋਇਆ, ਤਾਂ ਉਨ੍ਹਾਂ ਦੇ ਕੋਲ ਰੂਸ ਦੁਆਰਾ ਅਮਰੀਕਾ ਅਤੇ ਹੋਰ ਭਾਈਵਾਲ ਦੇਸ਼ਾਂ ਨੂੰ ਵੇਚੀ ਜਾਣ ਵਾਲੀ ਕਿਸੇ ਵੀ ਚੀਜ਼ 'ਤੇ ਟੈਰਿਫ, ਟੈਕਸ ਅਤੇ ਪਾਬੰਦੀਆਂ ਲਗਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੋਵੇਗਾ। ਸਾਬਕਾ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਨੇ ਯੂਕ੍ਰੇਨ ਵਿੱਚ ਯੁੱਧ ਦੀ ਫੰਡਿੰਗ ਨੂੰ ਲੈ ਕੇ ਰੂਸ ਦੇ ਮਾਲੀਏ ਵਿਚ ਕਟੌਤੀ ਕਰਨ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਇਸ ਮਹੀਨੇ ਦੇ ਸ਼ੁਰੂ ਵਿੱਚ ਉਸ ਦੇ ਤੇਲ ਅਤੇ ਊਰਜਾ ਖੇਤਰ ਸਮੇਤ ਵੱਖ-ਵੱਖ ਰੂਸੀ ਆਰਥਿਕ ਖੇਤਰਾਂ 'ਤੇ ਕਈ ਪਾਬੰਦੀਆਂ ਲਗਾ ਦਿੱਤੀਆਂ ਸਨ। ਟਰੰਪ ਕਈ ਮਹੀਨਿਆਂ ਤੋਂ ਯੂਕ੍ਰੇਨ ਵਿੱਚ ਜੰਗਬੰਦੀ ਦੀ ਮੰਗ ਕਰ ਰਹੇ ਹਨ ਅਤੇ ਦੋਵਾਂ ਧਿਰਾਂ ਨੂੰ ਗੱਲਬਾਤ ਕਰਨ ਦੀ ਅਪੀਲ ਕਰ ਰਹੇ ਹਨ। ਰੂਸੀ ਫੌਜ ਨੇ 2022 ਦੇ ਸ਼ੁਰੂ ਵਿੱਚ ਯੂਕ੍ਰੇਨ 'ਤੇ ਹਮਲਾ ਕੀਤਾ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਲਗਭਗ 3 ਸਾਲਾਂ ਤੋਂ ਚੱਲ ਰਹੀ ਲੜਾਈ ਵਿੱਚ ਦੋਵਾਂ ਧਿਰਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਆਪਣੀ ਚੋਣ ਮੁਹਿੰਮ ਦੌਰਾਨ ਟਰੰਪ ਨੇ ਵਾਰ-ਵਾਰ ਕਿਹਾ ਕਿ ਜੇਕਰ ਉਹ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਉਹ ਰੂਸ ਅਤੇ ਯੂਕ੍ਰੇਨ ਵਿਚਕਾਰ ਜੰਗ ਨੂੰ ਇੱਕ ਦਿਨ ਵਿੱਚ ਹੱਲ ਕਰ ਸਕਦੇ ਹਨ।

ਇਹ ਵੀ ਪੜ੍ਹੋ: ਜਸਟਿਸ ਟਰੂਡੋ ਦੀ ਥਾਂ ਲੈਣ ਲਈ ਰੇਸ 'ਚ ਇੰਡੋ-ਕੈਨੇਡੀਅਨ MP ਰੂਬੀ ਢੱਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News