Tariff War: ਟਰੰਪ ਦੀ ਧਮਕੀ ਤੋਂ ਬਾਅਦ ਓਨਟਾਰੀਓ ਦਾ U-turn, ਬਿਜਲੀ ਨਿਰਯਾਤ 'ਤੇ ਟੈਰਿਫ ਕੀਤਾ ਮੁਅੱਤਲ
Wednesday, Mar 12, 2025 - 12:50 AM (IST)

ਬਿਜ਼ਨੈੱਸ ਡੈਸਕ- ਅਮਰੀਕੀ ਰਾਸ਼ਟਪਤੀ ਡੋਨਾਲਡ ਟਰੰਪ ਵੱਲੋਂ ਕੈਨੇਡੀਅਨ ਐਲੂਮੀਨੀਅਮ ਅਤੇ ਸਟੀਲ 'ਤੇ ਦੁੱਗਣੇ (25 ਫੀਸਦੀ ਵਾਧੂ) ਟੈਰਿਫ ਦੇ ਐਲਾਨ ਤੋਂ ਬਾਅਦ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਯੂਟਰਨ ਲੈ ਲਿਆ ਹੈ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਕੈਨੇਡਾ ਦਾ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਸੂਬਾ ਅਮਰੀਕਾ ਨੂੰ ਬਿਜਲੀ ਨਿਰਯਾਤ 'ਤੇ ਲਗਾਇਆ ਜਾਣ ਵਾਲਾ 25 ਫੀਸਦੀ ਟੈਰਿਫ ਮੁਅੱਤਲ ਕਰ ਰਿਹਾ ਹੈ।
ਐਕਸ 'ਤੇ ਇੱਕ ਬਿਆਨ ਵਿੱਚ ਫੋਰਡ ਨੇ ਕਿਹਾ ਕਿ ਉਨ੍ਹਾਂ ਦੀ ਵਣਜ ਸਕੱਤਰ ਹਾਵਰਡ ਲੂਟਨਿਕ ਨਾਲ "ਉਤਪਾਦਕ ਗੱਲਬਾਤ" ਹੋਈ ਹੈ ਅਤੇ ਦੋਵੇਂ ਵੀਰਵਾਰ ਨੂੰ ਵਾਸ਼ਿੰਗਟਨ ਵਿੱਚ ਅਮਰੀਕੀ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨਾਲ ਮੁਲਾਕਾਤ ਕਰਨਗੇ।
ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਦਸਤਖਤ ਕੀਤੇ ਗਏ ਉੱਤਰੀ ਅਮਰੀਕੀ ਵਪਾਰ ਸਮਝੌਤੇ ਦਾ ਹਵਾਲਾ ਦਿੰਦੇ ਹੋਏ ਫੋਰਡ ਨੇ ਕਿਹਾ ਕਿ ਉਹ ਲੂਟਨਿਕ ਅਤੇ ਗ੍ਰੀਰ ਨਾਲ "ਨਵੀਨੀਕਰਨ ਕੀਤੇ USMCA" ਬਾਰੇ ਚਰਚਾ ਕਰਨਗੇ।