'ਜੇ ਡੋਨਾਲਡ ਟਰੰਪ ਟੈਰਿਫ ਲਗਾਉਂਦੇ ਹਨ, ਤਾਂ ਅਸੀਂ ਵੀ...' ਟਰੂਡੋ ਨੇ ਖੁੱਲ੍ਹੇਆਮ ਦਿੱਤੀ ਧਮਕੀ

Friday, Feb 28, 2025 - 04:41 PM (IST)

'ਜੇ ਡੋਨਾਲਡ ਟਰੰਪ ਟੈਰਿਫ ਲਗਾਉਂਦੇ ਹਨ, ਤਾਂ ਅਸੀਂ ਵੀ...' ਟਰੂਡੋ ਨੇ ਖੁੱਲ੍ਹੇਆਮ ਦਿੱਤੀ ਧਮਕੀ

ਓਟਾਵਾ (ਏਜੰਸੀ)- ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਅਮਰੀਕਾ ਦੁਆਰਾ ਟੈਰਿਫ ਲਗਾਏ ਜਾਣ ਦੀ ਸੰਭਾਵਨਾ ਦੇ ਬਾਰੇ ਵਿਚ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ "ਕੈਨੇਡਾ ਤੁਰੰਤ ਅਤੇ ਬਹੁਤ ਸਖ਼ਤ ਜਵਾਬ ਦੇਵੇਗਾ।" ਸੀਬੀਸੀ ਨਿਊਜ਼ ਨੇ ਇਹ ਰਿਪੋਰਟ ਦਿੱਤੀ ਹੈ। ਟਰੂਡੋ ਨੇ ਕਿਹਾ, "ਅਸੀਂ ਇਹ ਕੰਮ ਕਰਨਾ ਜਾਰੀ ਰੱਖਾਂਗੇ ਅਤੇ ਇਹਨਾਂ ਟੈਰਿਫਾਂ ਨੂੰ ਆਉਣ ਤੋਂ ਰੋਕਣ ਲਈ ਹਰ ਜ਼ਰੂਰੀ ਕੋਸ਼ਿਸ਼ ਕਰਾਂਗੇ, ਪਰ ਜਿਵੇਂ ਮੈਂ ਕਿਹਾ, ਜੇਕਰ ਮੰਗਲਵਾਰ ਨੂੰ ਕੈਨੇਡਾ 'ਤੇ ਗੈਰ-ਵਾਜਬ ਟੈਰਿਫ ਲਗਾਏ ਜਾਂਦੇ ਹਨ, ਤਾਂ ਅਸੀਂ ਤੁਰੰਤ ਅਤੇ ਬਹੁਤ ਸਖ਼ਤ ਜਵਾਬ ਦੇਵਾਂਗੇ, ਜਿਵੇਂ ਕਿ ਕੈਨੇਡੀਅਨ ਉਮੀਦ ਕਰਦੇ ਹਨ।"

ਇਹ ਵੀ ਪੜ੍ਹੋ: ਬਰਫੀਲੇ ਪਹਾੜਾਂ 'ਚ 10 ਦਿਨਾਂ ਤੱਕ ਫਸਿਆ ਰਿਹਾ ਨੌਜਵਾਨ, Toothpaste ਖਾ ਕੇ ਬਚਾਈ ਆਪਣੀ ਜਾਨ

ਇਹ ਬਿਆਨ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਨੂੰ ਲੈ ਕੇ ਵਧ ਰਹੇ ਤਣਾਅ ਦੇ ਵਿਚਕਾਰ ਆਇਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਰ-ਵਾਰ ਅਮਰੀਕਾ ਵਿੱਚ ਗੈਰ-ਕਾਨੂੰਨੀ ਨਸ਼ਿਆਂ ਦੇ ਪ੍ਰਵਾਹ ਦੀ ਆਲੋਚਨਾ ਕੀਤੀ ਹੈ, ਜੋ ਕਥਿਤ ਤੌਰ 'ਤੇ ਕੈਨੇਡਾ ਅਤੇ ਮੈਕਸੀਕੋ ਦੋਵਾਂ ਤੋਂ ਆ ਰਹੇ ਹਨ। ਨਤੀਜੇ ਵਜੋਂ, ਟਰੰਪ ਨੇ 4 ਮਾਰਚ ਤੋਂ ਦੋਵਾਂ ਦੇਸ਼ਾਂ 'ਤੇ ਟੈਰਿਫ ਲਗਾਉਣ ਦਾ ਫੈਸਲਾ ਕੀਤਾ ਹੈ। ਸੀਬੀਸੀ ਨਿਊਜ਼ ਦੇ ਅਨੁਸਾਰ ਇਸ ਤੋਂ ਇਲਾਵਾ ਟਰੂਡੋ ਨੇ ਅੱਗੇ ਕਿਹਾ ਕਿ, "ਟੈਰਿਫ 'ਤੇ ਪਹਿਲੀ ਗੱਲ ਇਹ ਹੈ ਕਿ ਸਾਡੀ ਸਰਕਾਰ ਅਤੇ ਅਸਲ ਵਿੱਚ ਟੀਮ ਕੈਨੇਡਾ, ਪ੍ਰੀਮੀਅਰ, ਕਾਰੋਬਾਰੀ ਆਗੂ, ਕਮਿਊਨਿਟੀ ਲੀਡਰ, ਇੱਕ ਗੱਲ 'ਤੇ ਫੋਕਸ ਕਰ  ਰਹੇ ਹਨ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਮੰਗਲਵਾਰ ਅਤੇ ਉਸ ਤੋਂ ਬਾਅਦ ਦੇ ਹਫ਼ਤਿਆਂ ਤੱਕ ਕੈਨੇਡਾ 'ਤੇ ਕੋਈ ਟੈਰਿਫ ਨਾ ਲਗਾਇਆ ਜਾਵੇ।" 

ਇਹ ਵੀ ਪੜ੍ਹੋ: ਨੀਲਮ ਸ਼ਿੰਦੇ ਦੇ ਪਰਿਵਾਰ ਨੂੰ ਮਿਲਿਆ US ਦਾ ਵੀਜ਼ਾ, ਸੜਕ ਹਾਦਸੇ ਮਗਰੋਂ ਕੋਮਾ 'ਚ ਹੈ ਭਾਰਤੀ ਵਿਦਿਆਰਥਣ

ਉਨ੍ਹਾਂ ਕਿਹਾ, "ਰਾਸ਼ਟਰਪਤੀ ਅਗਲੇ ਹਫ਼ਤੇ ਜਿਨ੍ਹਾਂ ਟੈਰਿਫਾਂ ਦੀ ਗੱਲ ਕਰ ਰਹੇ ਹਨ, ਉਹ ਫੈਂਟਾਨਿਲ ਸੰਕਟ ਦੇ ਦੁਆਲੇ ਕੇਂਦਰਿਤ ਹਨ, ਜਿਸਦਾ ਉਹ ਅਮਰੀਕਾ ਵਿੱਚ ਸਾਹਮਣਾ ਕਰ ਰਹੇ ਹਨ, ਪਰ ਜਿਸਦਾ ਅਸੀਂ ਕੈਨੇਡਾ ਵਿੱਚ ਵੀ ਸਾਹਮਣਾ ਕਰ ਰਹੇ ਹਾਂ।" ਅਮਰੀਕਾ ਵਿੱਚ ਫੈਂਟਾਨਿਲ ਦੀ ਤਸਕਰੀ ਸੰਬੰਧੀ ਚਿੰਤਾਵਾਂ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਕਿਹਾ, "ਅਤੇ ਹੁਣ ਮਹੀਨਿਆਂ ਤੋਂ, ਮੈਂ ਇਸ ਗੱਲ 'ਤੇ ਜ਼ੋਰ ਦੇ ਰਿਹਾ ਹਾਂ ਕਿ ਅਮਰੀਕਾ ਵਿੱਚ ਆਉਣ ਵਾਲੇ ਫੈਂਟਾਨਿਲ ਦਾ ਇੱਕ ਪ੍ਰਤੀਸ਼ਤ ਤੋਂ ਵੀ ਘੱਟ ਕੈਨੇਡਾ ਤੋਂ ਆਉਂਦਾ ਹੈ। ਪਰ ਅਸੀਂ ਜਾਣਦੇ ਹਾਂ ਕਿ ਉਸ ਇੱਕ ਪ੍ਰਤੀਸ਼ਤ, ਜਾਂ ਇੱਕ ਪ੍ਰਤੀਸ਼ਤ ਤੋਂ ਵੀ ਘੱਟ, ਨੂੰ ਘਟਾਇਆ ਜਾਣਾ ਚਾਹੀਦਾ ਹੈ, ਇਸੇ ਲਈ ਅਸੀਂ ਬਲੈਕਹਾਕ ਹੈਲੀਕਾਪਟਰਾਂ, ਡਰੋਨਾਂ ਨਾਲ ਆਪਣੀਆਂ ਸਰਹੱਦੀ ਸਮਰਥਾਵਾਂ ਨੂੰ ਮਜ਼ਬੂਤ ਕਰਨ ਲਈ 1.3 ਬਿਲੀਅਨ ਅਮਰੀਕੀ ਡਾਲਰ ਦਾ  ਨਿਵੇਸ਼ ਕੀਤਾ ਹੈ, ਜਿਸ ਵਿਚ 10,000 ਲੋਕ ਸਾਡੀਆਂ ਸਰਹੱਦੀ 'ਤੇ ਗਸ਼ਤ ਕਰ ਰਹੇ ਹਨ ਅਤੇ ਕੈਨੇਡੀਅਨ ਅਤੇ ਅਮਰੀਕੀਆਂ ਨੂੰ ਸੁਰੱਖਿਅਤ ਰੱਖ ਰਹੇ ਹਨ। ਕੈਨੇਡਾ, ਅਮਰੀਕਾ ਲਈ ਸਮੱਸਿਆਵਾਂ ਦਾ ਸਰੋਤ ਨਹੀਂ ਹੈ।" 

ਇਹ ਵੀ ਪੜ੍ਹੋ: ਟਰੰਪ ਦੀ 'Gold Card' ਪਹਿਲ ਦਾ ਭਾਰਤੀਆਂ ਨੂੰ ਕਿਵੇਂ ਫਾਇਦਾ ਹੋਵੇਗਾ? ਰਾਸ਼ਟਰਪਤੀ ਨੇ ਖੁਦ ਕੀਤਾ ਖੁਲਾਸਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

cherry

Content Editor

Related News