ਅਮਰੀਕੀ ਟੈਰਿਫ ਦਾ ਫਾਰਮਾ ’ਤੇ ਹੋਵੇਗਾ ਸਭ ਤੋਂ ਜ਼ਿਆਦਾ ਅਸਰ, ਇਨ੍ਹਾਂ ਖੇਤਰਾਂ ’ਤੇ ਪ੍ਰਭਾਵ ਹੋਵੇਗਾ ਘੱਟ

Monday, Mar 10, 2025 - 11:12 AM (IST)

ਅਮਰੀਕੀ ਟੈਰਿਫ ਦਾ ਫਾਰਮਾ ’ਤੇ ਹੋਵੇਗਾ ਸਭ ਤੋਂ ਜ਼ਿਆਦਾ ਅਸਰ, ਇਨ੍ਹਾਂ ਖੇਤਰਾਂ ’ਤੇ ਪ੍ਰਭਾਵ ਹੋਵੇਗਾ ਘੱਟ

ਨਵੀਂ ਦਿੱਲੀ (ਭਾਸ਼ਾ) - ਅਮਰੀਕਾ ’ਚ ਫਾਰਮਾ ਦਰਾਮਦ ’ਤੇ ਵਧਾਏ ਟੈਰਿਫ ਨਾਲ ਭਾਰਤੀ ਦਵਾਈ ਨਿਰਮਾਤਾਵਾਂ ’ਤੇ ਗੰਭੀਰ ਅਸਰ ਪੈ ਸਕਦਾ ਹੈ ਕਿਉਂਕਿ ਇਸ ਨਾਲ ਉਨ੍ਹਾਂ ਦੀ ਉਤਪਾਦਨ ਲਾਗਤ ਵੱਧ ਜਾਵੇਗੀ, ਜਿਸ ਨਾਲ ਹੋਰ ਦੇਸ਼ਾਂ ਦੇ ਉਤਪਾਦਾਂ ਦੇ ਮੁਕਾਬਲੇ ਬਰਾਮਦ ਘੱਟ ਮੁਕਾਬਲੇਬਾਜ਼ ਹੋ ਜਾਵੇਗੀ। ਘੱਟ ਮਾਰਜਨ ’ਤੇ ਕੰਮ ਕਰਨ ਵਾਲੀਆਂ ਛੋਟੀਆਂ ਦਵਾਈਆਂ ਕੰਪਨੀਆਂ ’ਤੇ ਗੰਭੀਰ ਦਬਾਅ ਪੈ ਸਕਦਾ ਹੈ, ਜਿਸ ਨਾਲ ਉਨ੍ਹਾਂ ਨੂੰ ਏਕੀਕਰਣ ਜਾਂ ਕਾਰੋਬਾਰ ਬੰਦ ਕਰਨ ਲਈ ਮਜਬੂਰ ਹੋਣਾ ਪੈ ਸਕਦਾ ਹੈ।

ਇਹ ਵੀ ਪੜ੍ਹੋ :     SIM Card ਨਾਲ ਜੁੜੀ ਵੱਡੀ ਖ਼ਬਰ, ਮੁਸੀਬਤ 'ਚ ਫਸ ਸਕਦੇ ਹੋ ਤੁਸੀਂ, ਜਾਣੋ ਟੈਲੀਕਾਮ ਦੇ ਨਵੇਂ ਨਿਯਮ 

ਦੂਜੇ ਪਾਸੇ ਵਾਹਨ ਖੇਤਰ ’ਤੇ ਇਸ ਦਾ ਬਹੁਤ ਘੱਟ ਪ੍ਰਭਾਵ ਪੈਣ ਦੀ ਉਮੀਦ ਹੈ ਕਿਉਂਕਿ ਅਮਰੀਕਾ ਇਕ ਛੋਟਾ ਬਰਾਮਦ ਬਾਜ਼ਾਰ ਹੈ। ਭਾਰਤ ਨੂੰ ਬਹੁਤ ਜ਼ਿਆਦਾ ਟੈਰਿਫ ਵਾਲਾ ਦੇਸ਼ ਦੱਸਦੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕੀ ਵਸਤਾਂ ’ਤੇ ਟੈਰਿਫ ਲਾਉਣ ਵਾਲੇ ਦੇਸ਼ਾਂ ’ਤੇ ਜਵਾਬੀ ਟੈਰਿਫ 2 ਅਪ੍ਰੈਲ ਤੋਂ ਲਾਗੂ ਹੋਵੇਗਾ।

ਭਾਰਤ ਮੌਜੂਦਾ ਸਮੇਂ ’ਚ ਅਮਰੀਕੀ ਦਵਾਈਆਂ ’ਤੇ ਲੱਗਭਗ 10 ਫੀਸਦੀ ਇੰਪੋਰਟ ਡਿਊਟੀ ਲਾਉਂਦਾ ਹੈ, ਜਦੋਂਕਿ ਅਮਰੀਕਾ ਭਾਰਤੀ ਦਵਾਈਆਂ ’ਤੇ ਕੋਈ ਇੰਪੋਰਟ ਡਿਊਟੀ ਨਹੀਂ ਲਾਉਂਦਾ ਹੈ ।

ਇਹ ਵੀ ਪੜ੍ਹੋ :     Ford ਤੋਂ ਬਾਅਦ Volkswagen ਵੀ ਕਰ ਸਕਦੀ ਹੈ ਭਾਰਤ ਤੋਂ ਵਾਪਸੀ, ਜਾਣੋ ਕੀ ਹੈ ਪੂਰਾ ਮਾਮਲਾ

ਸ਼ਾਰਦੁਲ ਅਮਰਚੰਦ ਮੰਗਲਦਾਸ ਐਂਡ ਕੰਪਨੀ ਦੇ ਸਾਂਝੇਦਾਰ ਅਰਵਿੰਦ ਸ਼ਰਮਾ ਨੇ ਕਿਹਾ ਕਿ ਹਾਲ ਹੀ ਦੇ ਇਤਿਹਾਸ ’ਚ ਅਮਰੀਕਾ ਆਪਣੀ ਘਰੇਲੂ ਮੰਗ ਨੂੰ ਪੂਰਾ ਕਰਨ ਲਈ ਦਵਾਈ ਉਤਪਾਦਾਂ ਦਾ ਸ਼ੁੱਧ ਦਰਾਮਦਕਾਰ ਰਿਹਾ ਹੈ।

ਉਨ੍ਹਾਂ ਕਿਹਾ,“ਜੇਕਰ ਅਮਰੀਕਾ, ਭਾਰਤ ਤੋਂ ਦਵਾਈ ਦਰਾਮਦ ’ਤੇ ਭਾਰੀ ਟੈਰਿਫ ਲਾਉਣ ਦਾ ਫੈਸਲਾ ਕਰਦਾ ਹੈ ਤਾਂ ਇਸ ਦਾ ਅਸਰ ਭਾਰਤੀ ਦਵਾਈ ਖੇਤਰ ’ਤੇ ਸਪੱਸ਼ਟ ਰੂਪ ਨਾਲ ਵਿਖਾਈ ਦੇਵੇਗਾ ਅਤੇ ਨਾਲ ਹੀ ਇਸ ਦੀ ਘਰੇਲੂ ਖਪਤ ’ਚ ਵੀ ਰੁਕਾਵਟ ਹੋਵੇਗੀ।”

ਇਹ ਵੀ ਪੜ੍ਹੋ :     Elon Musk ਨੇ ਕਾਰਾਂ ਦੀ ਵਿਕਰੀ ਵਧਾਉਣ ਲਈ ਦਿੱਤੇ ਸਸਤੀ ਫਾਇਨਾਂਸਿੰਗ ਤੇ ਫਰੀ ਚਾਰਜਿੰਗ ਦੇ ਆਫ਼ਰ

ਅਮਰੀਕਾ ’ਚ ਦਵਾਈ ਸਪਲਾਈ ਦਾ ਇਕ ਵੱਡਾ ਹਿੱਸਾ ਭਾਰਤੀ ਦਵਾਈ ਕੰਪਨੀਆਂ ਕਰਦੀਆਂ ਹਨ। ਸਾਲ 2022 ’ਚ ਅਮਰੀਕਾ ’ਚ ਡਾਕਟਰਾਂ ਵੱਲੋਂ ਲਿਖੇ ਪਰਚਿਆਂ ’ਚ 40 ਫੀਸਦੀ ਯਾਨੀ 10 ’ਚੋਂ 4 ਲਈ ਦਵਾਈਆਂ ਦੀ ਸਪਲਾਈ ਭਾਰਤੀ ਕੰਪਨੀਆਂ ਨੇ ਕੀਤੀ ਸੀ।

ਉਦਯੋਗ ਸੂਤਰਾਂ ਅਨੁਸਾਰ, ਕੁਲ ਮਿਲਾ ਕੇ ਭਾਰਤੀ ਕੰਪਨੀਆਂ ਦੀਆਂ ਦਵਾਈਆਂ ਨਾਲ 2022 ’ਚ ਅਮਰੀਕੀ ਸਿਹਤ ਸੇਵਾ ਪ੍ਰਣਾਲੀ ਨੂੰ 219 ਅਰਬ ਡਾਲਰ ਦੀ ਬਚਤ ਹੋਈ ਅਤੇ 2013 ਤੋਂ 2022 ’ਚ ਕੁਲ 1,300 ਅਰਬ ਡਾਲਰ ਦੀ ਬਚਤ ਹੋਈ।

ਭਾਰਤੀ ਕੰਪਨੀਆਂ ਦੀ ਜੈਨੇਰਿਕ ਦਵਾਈਆਂ ਨਾਲ ਅਗਲੇ 5 ਸਾਲਾਂ ’ਚ 1,300 ਅਰਬ ਡਾਲਰ ਦੀ ਵਾਧੂ ਬਚਤ ਹੋਣ ਦੀ ਉਮੀਦ ਹੈ। ਸ਼ਰਮਾ ਨੇ ਕਿਹਾ ਕਿ ਭਾਰਤ ਦਾ ਦਵਾਈ ਉਦਯੋਗ ਮੌਜੂਦਾ ਸਮੇਂ ’ਚ ਅਮਰੀਕੀ ਬਾਜ਼ਾਰ ’ਤੇ ਕਾਫੀ ਹੱਦ ਤੱਕ ਨਿਰਭਰ ਹੈ ਅਤੇ ਇਸ ਦੀ ਕੁਲ ਬਰਾਮਦ ’ਚ ਅਮਰੀਕਾ ਦਾ ਹਿੱਸਾ ਲੱਗਭਗ ਇਕ-ਤਿਹਾਈ ਹੈ।

ਇਹ ਵੀ ਪੜ੍ਹੋ :     ਜਾਣੋ EPF ਬੈਲੇਂਸ ਚੈੱਕ ਕਰਨ ਦੇ ਆਸਾਨ ਤਰੀਕੇ, ਨਹੀਂ ਹੋਵੇਗੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 

 


author

Harinder Kaur

Content Editor

Related News