Trump ਦੀ ਤਾਜ਼ਾ ਟਿੱਪਣੀ, ਭਾਰਤ ਨੂੰ ਦੱਸਿਆ ਬਹੁਤ ਜ਼ਿਆਦਾ ਟੈਰਿਫ ਲਗਾਉਣ ਵਾਲਾ ਦੇਸ਼

Friday, Mar 07, 2025 - 11:49 AM (IST)

Trump ਦੀ ਤਾਜ਼ਾ ਟਿੱਪਣੀ, ਭਾਰਤ ਨੂੰ ਦੱਸਿਆ ਬਹੁਤ ਜ਼ਿਆਦਾ ਟੈਰਿਫ ਲਗਾਉਣ ਵਾਲਾ ਦੇਸ਼

ਨਿਊਯਾਰਕ/ਵਾਸ਼ਿੰਗਟਨ (ਭਾਸ਼ਾ) ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਭਾਰਤ ਇੱਕ ਅਜਿਹਾ ਦੇਸ਼ ਹੈ ਜੋ ਬਹੁਤ ਜ਼ਿਆਦਾ ਟੈਰਿਫ ਵਸੂਲਦਾ ਹੈ। ਟਰੰਪ ਨੇ ਦੁਹਰਾਇਆ ਕਿ ਅਮਰੀਕੀ ਸਾਮਾਨਾਂ 'ਤੇ ਟੈਰਿਫ ਲਗਾਉਣ ਵਾਲੇ ਦੇਸ਼ਾਂ 'ਤੇ ਜਵਾਬੀ ਟੈਰਿਫ 2 ਅਪ੍ਰੈਲ ਤੋਂ ਲਾਗੂ ਹੋਣਗੇ। ਉਨ੍ਹਾਂ ਕਿਹਾ,"ਸਭ ਤੋਂ ਵੱਡੀ ਗੱਲ 2 ਅਪ੍ਰੈਲ ਨੂੰ ਹੋਵੇਗੀ ਜਦੋਂ ਜਵਾਬੀ ਟੈਰਿਫ ਲਾਗੂ ਕੀਤੇ ਜਾਣਗੇ, ਭਾਵੇਂ ਉਹ ਭਾਰਤ ਹੋਵੇ ਜਾਂ ਚੀਨ ਜਾਂ ਕੋਈ ਵੀ ਦੇਸ਼... ਭਾਰਤ ਇੱਕ ਅਜਿਹਾ ਦੇਸ਼ ਹੈ ਜੋ ਬਹੁਤ ਜ਼ਿਆਦਾ ਟੈਰਿਫ ਲਗਾਉਂਦਾ ਹੈ।" 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ 1 ਲੱਖ ਤੋਂ ਵਧੇਰੇ ਭਾਰਤੀ ਨੌਜਵਾਨਾਂ 'ਤੇ ਲਟਕੀ ਦੇਸ਼ ਨਿਕਾਲੇ ਦੀ ਤਲਵਾਰ

ਟਰੰਪ ਨੇ ਵੀਰਵਾਰ ਨੂੰ ਓਵਲ ਆਫਿਸ (ਅਮਰੀਕੀ ਰਾਸ਼ਟਰਪਤੀ ਦੇ ਦਫਤਰ) ਵਿੱਚ ਕੁਝ ਕਾਰਜਕਾਰੀ ਆਦੇਸ਼ਾਂ 'ਤੇ ਦਸਤਖ਼ਤ ਕਰਦੇ ਹੋਏ ਕਿਹਾ, "ਮੈਂ ਤੁਹਾਨੂੰ ਦੱਸਾਂਗਾ ਕਿ ਉੱਚ ਟੈਰਿਫ ਲਗਾਉਣ ਵਾਲਾ ਦੇਸ਼ ਕੌਣ ਹੈ।" ਉਹ ਕੈਨੇਡਾ ਹੈ। ਕੈਨੇਡਾ ਸਾਡੇ ਦੁੱਧ ਉਤਪਾਦਾਂ ਅਤੇ ਹੋਰ ਉਤਪਾਦਾਂ 'ਤੇ 250 ਪ੍ਰਤੀਸ਼ਤ ਡਿਊਟੀ ਲਗਾਉਂਦਾ ਹੈ ਅਤੇ ਲੱਕੜ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ 'ਤੇ ਬਹੁਤ ਜ਼ਿਆਦਾ ਡਿਊਟੀ ਲੈਂਦਾ ਹੈ। ਸਾਨੂੰ ਉਨ੍ਹਾਂ ਦੀ ਲੱਕੜ ਦੀ ਲੋੜ ਨਹੀਂ ਹੈ। ਸਾਡੇ ਕੋਲ ਉਨ੍ਹਾਂ ਨਾਲੋਂ ਜ਼ਿਆਦਾ ਲੱਕੜ ਹੈ। ਸਾਨੂੰ ਕੈਨੇਡੀਅਨ ਲੱਕੜ ਦੀ ਲੋੜ ਨਹੀਂ ਹੈ।" 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਦਾ ਵੱਡਾ ਫ਼ੈਸਲਾ, 2 ਅਪ੍ਰੈਲ ਤੱਕ ਅਮਰੀਕੀ ਸਾਮਾਨ 'ਤੇ ਨਹੀਂ ਲਗਾਏਗਾ ਦੂਜੇ ਪੜਾਅ ਦਾ ਟੈਰਿਫ

ਟਰੰਪ ਨੇ ਇਹ ਵੀ ਕਿਹਾ ਕਿ ਟੈਰਿਫ "ਅਸਥਾਈ" ਅਤੇ ਫਿਲਹਾਲ "ਘੱਟ" ਹਨ ਪਰ ਜਵਾਬੀ ਟੈਰਿਫ 2 ਅਪ੍ਰੈਲ ਤੋਂ ਸ਼ੁਰੂ ਹੋਣਗੇ ਅਤੇ ਇਹ ਦੇਸ਼ ਲਈ "ਵੱਡਾ ਬਦਲਾਅ" ਹੋਣਗੇ। ਉਨ੍ਹਾਂ ਕਿਹਾ, “ਦੁਨੀਆ ਦੇ ਹਰ ਦੇਸ਼ ਨੇ ਸਾਨੂੰ ਲੁੱਟਿਆ ਹੈ। ਉਹ ਸਾਡੇ ਤੋਂ 150-200 ਪ੍ਰਤੀਸ਼ਤ ਟੈਰਿਫ ਵਸੂਲਦੇ ਹਨ ਅਤੇ ਅਸੀਂ ਉਨ੍ਹਾਂ ਤੋਂ ਕੁਝ ਵੀ ਨਹੀਂ ਲੈਂਦੇ। ਇਸ ਲਈ ਉਹ ਸਾਡੇ ਤੋਂ ਜੋ ਵੀ ਟੈਰਿਫ ਲੈਣਗੇ, ਅਸੀਂ ਵੀ ਉਨ੍ਹਾਂ ਤੋਂ ਉਹੀ ਟੈਰਿਫ ਲਵਾਂਗੇ ਅਤੇ ਕੋਈ ਵੀ ਇਸ ਤੋਂ ਬਚ ਨਹੀਂ ਸਕੇਗਾ। ਇਸੇ ਲਈ ਅਸੀਂ 2 ਅਪ੍ਰੈਲ ਦੀ ਉਡੀਕ ਕਰ ਰਹੇ ਹਾਂ। ਮੈਂ ਉਸ ਤਾਰੀਖ਼ ਦੀ ਬਹੁਤ ਸਮੇਂ ਤੋਂ ਉਡੀਕ ਕਰ ਰਿਹਾ ਸੀ ਅਤੇ ਇਹ ਇੱਕ ਵੱਡੀ ਗੱਲ ਹੋਵੇਗੀ।" ਇਹ ਦੂਜੀ ਵਾਰ ਹੈ ਜਦੋਂ ਟਰੰਪ ਨੇ ਭਾਰਤ ਦੇ ਟੈਰਿਫ 'ਤੇ ਟਿੱਪਣੀ ਕੀਤੀ ਹੈ। ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਦੇ ਸਰਕਾਰੀ ਨਿਵਾਸ ਅਤੇ ਦਫ਼ਤਰ, ਵ੍ਹਾਈਟ ਹਾਊਸ ਵਿਖੇ ਆਪਣੇ ਦੂਜੇ ਕਾਰਜਕਾਲ ਦੌਰਾਨ ਕਾਂਗਰਸ (ਅਮਰੀਕੀ ਸੰਸਦ) ਦੇ ਪਹਿਲੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਭਾਰਤ ਅਤੇ ਹੋਰ ਦੇਸ਼ਾਂ ਦੁਆਰਾ ਲਗਾਏ ਗਏ ਉੱਚ ਟੈਰਿਫਾਂ ਦੀ ਆਲੋਚਨਾ ਕੀਤੀ ਅਤੇ ਉਨ੍ਹਾਂ ਨੂੰ "ਬਹੁਤ ਹੀ ਅਨੁਚਿਤ" ਕਰਾਰ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News