ਟਰੰਪ ਨੇ ਪ੍ਰਦਰਸ਼ਨਾਂ ਨਾਲ ਨਜਿੱਠਣ ਲਈ ਸੁਰੱਖਿਆ ਕਰਮਚਾਰੀਆਂ ਦਾ ਕੀਤਾ ਧੰਨਵਾਦ

06/07/2020 10:39:15 AM

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਹੋਏ ਵਿਰੋਧ ਪ੍ਰਦਰਸ਼ਨਾਂ ਨੂੰ ਕਾਬੂ ਕਰਨ ਲਈ ਵਾਸ਼ਿੰਗਟਨ ਪੁਲਸ ਅਤੇ ਨੈਸ਼ਨਲ ਗਾਰਡ ਦਾ ਧੰਨਵਾਦ ਕੀਤਾ ਹੈ। ਟਰੰਪ ਨੇ ਸ਼ਨੀਵਾਰ ਨੂੰ ਟਵੀਟ ਕਰਕੇ ਕਿਹਾ, "ਵਾਸ਼ਿੰਗਟਨ ਪੁਲਸ ਦਾ ਕੰਮ ਸ਼ਾਨਦਾਰ ਰਿਹਾ ਹੈ। ਧੰਨਵਾਦ।"  ਵਾਸ਼ਿੰਗਟਨ ਡੀ. ਸੀ. ਦੀਆਂ ਸੜਕਾਂ 'ਤੇ ਸ਼ਨੀਵਾਰ ਨੂੰ ਹਜ਼ਾਰਾਂ ਲੋਕਾਂ ਨੇ ਰੈਲੀਆਂ ਕੀਤੀਆਂ ਅਤੇ ਕੈਪੀਟਲ ਤੇ ਵਿਦੇਸ਼ ਵਿਭਾਗ ਦੇ ਸਾਹਮਣੇ ਮਾਰਚ ਕੀਤਾ।

ਸੂਤਰਾਂ ਮੁਤਾਬਕ ਅਮਰੀਕੀ ਰਾਜਧਾਨੀ ਵਿੱਚ ਸ਼ਨੀਵਾਰ ਦਾ ਪ੍ਰਦਰਸ਼ਨ ਹੁਣ ਤੱਕ ਦਾ ਸਭ ਤੋਂ ਵੱਡਾ ਵਿਰੋਧ ਪ੍ਰਦਰਸ਼ਨ ਹੋ ਸਕਦਾ ਸੀ। ਰਿਪੋਰਟਾਂ ਮੁਤਾਬਕ ਪੁਲਸ ਸ਼ਨੀਵਾਰ ਨੂੰ ਵਾਸ਼ਿੰਗਟਨ ਵਿਚ ਸ਼ਾਂਤਮਈ ਢੰਗ ਨਾਲ ਕੰਮ ਕਰ ਰਹੀ ਸੀ।

ਨੈਸ਼ਨਲ ਗਾਰਡ ਦੇ ਜਵਾਨਾਂ ਦੇ ਨਾਲ-ਨਾਲ ਅਧਿਕਾਰੀ ਵੀ ਘਟਨਾ ਸਥਾਨ 'ਤੇ ਮੌਜੂਦ ਸਨ ਪਰ ਉਹ ਦੰਗਿਆਂ ਦੌਰਾਨ ਪਾਏ ਜਾਣ ਵਾਲੇ ਪਹਿਰਾਵੇ ਦੀ ਥਾਂ ਸਾਦੀ ਵਰਦੀ ਵਿੱਚ ਸਨ। ਇਸ ਹਫਤੇ ਦੇ ਸ਼ੁਰੂ ਵਿਚ, ਵਾਸ਼ਿੰਗਟਨ ਵਿਚ ਹਿੰਸਕ ਪ੍ਰਦਰਸ਼ਨਾਂ ਦੌਰਾਨ ਸੁਰੱਖਿਆ ਬਲਾਂ ਦੀ ਸਖਤ ਅਲੋਚਨਾ ਕੀਤੀ ਗਈ ਸੀ।
ਜ਼ਿਕਰਯੋਗ ਹੈ ਕਿ 25 ਮਈ ਨੂੰ ਪੁਲਸ ਹੱਥੋਂ ਮਾਰੇ ਗਏ ਗੈਰ-ਗੋਰੇ ਅਫਰੀਕੀ ਮੂਲ ਦੇ ਅਮਰੀਕੀ ਨਾਗਰਿਕ ਜਾਰਜ ਫਲਾਇਡ ਲਈ ਲੋਕ ਨਿਆਂ ਮੰਗ ਰਹੇ ਹਨ।  ਦੱਸ ਦਈਏ ਕਿ ਜਾਰਜ ਫਲਾਇਡ ਦੀ ਮੌਤ ਦੇ ਬਾਅਦ ਕੈਨੇਡਾ, ਇਟਲੀ, ਆਸਟ੍ਰੇਲੀਆ, ਜਰਮਨੀ ਸਣੇ ਕਈ ਦੇਸ਼ਾਂ ਵਿਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਅਮਰੀਕਾ ਵਿਚ 5 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਦੇਸ਼ ਨੂੰ ਅਰਬਾਂ ਡਾਲਰਾਂ ਦਾ ਨੁਕਸਾਨ ਹੋ ਚੁੱਕਾ ਹੈ। 


Lalita Mam

Content Editor

Related News