ਅਮਰੀਕਾ : ਪ੍ਰਵਾਸੀਆਂ ਖ਼ਿਲਾਫ਼ ਨਫਰਤ ਫੈਲਾ ਰਹੇ ਟਰੰਪ ਸਮਰਥਕ ਅਤੇ ਚੈਨਲ, ਭਾਰਤੀਆਂ 'ਤੇ ਵੀ ਵਧੇ ਹਮਲੇ

Sunday, Jun 05, 2022 - 03:35 PM (IST)

ਅਮਰੀਕਾ : ਪ੍ਰਵਾਸੀਆਂ ਖ਼ਿਲਾਫ਼ ਨਫਰਤ ਫੈਲਾ ਰਹੇ ਟਰੰਪ ਸਮਰਥਕ ਅਤੇ ਚੈਨਲ, ਭਾਰਤੀਆਂ 'ਤੇ ਵੀ ਵਧੇ ਹਮਲੇ

ਇੰਟਰਨੈਸ਼ਨਲ ਡੈਸਕ (ਬਿਊਰੋ) ਅਮਰੀਕਾ ਵਿਚ ਡੋਨਾਲਡ ਟਰੰਪ ਦੇ ਸਮਰਥਕ ਅਤੇ ਉਹਨਾਂ ਦੇ ਪੱਖ ਵਿਚ ਮਾਹੌਲ ਬਣਾ ਰਹੇ ਨਿਊਜ਼ ਚੈਨਲ ਭਾਰਤੀਆਂ ਸਮੇਤ ਪ੍ਰਵਾਸੀਆਂ ਖ਼ਿਲਾਫ਼ ਨਫਰਤ ਫੈਲਾ ਰਹੇ ਹਨ। ਇਸ ਕਾਰਨ ਉਹਨਾਂ ਖ਼ਿਲਾਫ਼ ਹਿੰਸਾ ਵੱਧ ਰਹੀ ਹੈ। ਟਰੰਪ ਸਮਰਥਕ ਇਹ ਕਹਾਣੀ ਦੱਸ ਰਹੇ ਹਨ ਕਿ ਪ੍ਰਵਾਸੀਆਂ ਕਾਰਨ ਵ੍ਹਾਈਟ (ਗੋਰੇ) ਲੋਕਾਂ ਨੂੰ ਖਤਰਾ ਹੈ। ਚੈਨਲ ਭਰਮ ਫੈਲਾ ਰਹੇ ਹਨ ਕਿ ਭਾਰਤੀ ਮੂਲ ਦੇ ਪ੍ਰਵਾਸੀ ਇਕ ਦਿਨ ਅਮਰੀਕ ਅਤੇ ਗੋਰੇ ਲੋਕਾਂ 'ਤੇ ਹਾਵੀ ਹੋ ਜਾਣਗੇ। ਇਸ ਨੂੰ 'ਗ੍ਰੇਟ ਰੀਪਲੇਸਮੈਂਟ ਥਿਓਰੀ' ਦਾ ਨਾਮ ਦਿੱਤਾ ਗਿਆ ਹੈ। 

ਟਰੰਪ ਦੀ ਕੁਰਸੀ ਜਾਣ ਦੇ ਬਾਅਦ ਇਸ ਵਿਚਾਰ ਨੇ ਹੋਰ ਜ਼ੋਰ ਫੜਿਆ ਹੈ। ਸੈਂਟਰ ਫਾਰ ਸਟੱਡੀ ਆਫ ਹੇਟ ਐਂਡ ਐਕਸਟ੍ਰੀਮਿਜ਼ਮ ਮੁਤਾਬਕ 2020 ਦੇ ਮੁਕਾਬਲੇ 2020 ਵਿਚ ਏਸ਼ੀਆਈ ਲੋਕਾਂ ਖ਼ਿਲਾਫ਼ ਨਫਰਤੀ ਅਪਰਾਧ 33 ਫੀਸਦੀ ਵਧਿਆ ਹੈ। ਨਿਊਯਾਰਕ ਵਿਚ ਇਕ ਮਹੀਨੇ ਵਿਚ 6 ਸਿੱਖਾਂ 'ਤੇ ਹਮਲਾ ਹੋਇਆ। 30 ਸਾਲ ਤੋਂ ਨਿਊਯਾਰਕ ਦੇ ਰਿਚਮੰਡ ਹਿਲਜ਼ ਵਿਚ ਰਹਿ ਰਹੇ ਕੁਲਦੀਪ ਸਿੰਘ ਕਹਿੰਦੇ ਹਨ ਕਿ ਲੋਕਾਂ ਦੀ ਮਾਨਸਿਕਤਾ ਬਦਲ ਰਹੀ ਹੈ।ਪਹਿਲਾਂ ਕਦੇ ਇੰਨਾ ਡਰ ਮਹਿਸੂਸ ਨਹੀਂ ਹੋਇਆ। ਇਸੇ 18 ਮਈ ਨੂੰ ਇਕ ਅਮਰੀਕੀ ਨੇ ਭਾਰਤੀ ਵਿਦਿਆਰਥੀ ਦਾ ਗਲਾ ਦਬਾ ਦਿੱਤਾ। ਬੀਤੇ ਸਾਲ ਸਾਨ ਫ੍ਰਾਂਸਿਸਕੋ ਵਿਚ 567 ਫੀਸਦੀ ਅਤੇ ਨਿਊਯਾਰਕ ਵਿਚ 361 ਫੀਸਦੀ ਨਫਰਤੀ ਅਪਰਾਧ ਵਧਿਆ ਹੈ। ਵ੍ਹਾਈਟ ਸੁਪਰੀਮੇਸੀ  (ਗੋਰਿਆਂ ਦਾ ਦਬਦਬਾ) ਵਧਾਉਣ ਵਾਲੇ ਚੈਨਲਾਂ ਕਾਰਨ ਏਸ਼ੀਆਈ ਲੋਕਾਂ 'ਤੇ ਹਿੰਸਕ ਮਾਮਲੇ ਵਧੇ ਹਨ।

ਪੜ੍ਹੋ ਇਹ ਅਹਿਮ ਖ਼ਬਰ - ਅਮਰੀਕੀ ਰਾਸ਼ਟਰਪਤੀ ਦੀ ਸੁਰੱਖਿਆ 'ਚ ਚੂਕ, 'ਨੋ ਫਲਾਈ ਜ਼ੋਨ' 'ਚ ਦਾਖਲ ਹੋਇਆ ਜਹਾਜ਼

ਭਾਰਤੀਆਂ ਨਾਲ ਨਫਰਤ ਦੀ ਵਜ੍ਹਾ
ਅਮਰੀਕਾ ਵਿਚ ਭਾਰਤੀਆਂ ਦੀ ਗਿਣਤੀ ਕਰੀਬ 45 ਲੱਖ ਹੈ। ਇਹ ਭਾਵੇਂ ਅਮਰੀਕਾ ਦੀ ਕੁੱਲ ਆਬਾਦੀ ਦਾ ਸਿਰਫ 1.4 ਫੀਸਦੀ ਹੈ ਪਰ ਸਭ ਤੋਂ ਪ੍ਰਭਾਵਸ਼ਾਲੀ ਅਤੇ ਅਮਰੀਕਾ ਵਰਗ ਹੈ। ਬਾਈਡੇਨ ਪ੍ਰਸ਼ਾਸਨ ਵਿਚ ਦੋ ਦਰਜਨ ਤੋਂ ਵੱਧ ਭਾਰਤੀ ਮੂਲ ਦੇ ਲੋਕ ਉੱਚੇ ਅਹੁਦਿਆਂ 'ਤੇ ਹਨ। ਆਈਟੀ ਸੈਕਟਰ ਵਿਚ ਭਾਰਤੀਆਂ ਦਾ ਦਬਦਬਾ ਹੈ। 15-20 ਸੰਸਦੀ ਸੀਟਾਂ ਅਤੇ ਰਾਜਾਂ ਦੀਆਂ 100 ਸੀਟਾਂ 'ਤੇ ਜਿੱਤ ਵਿਚ ਭਾਰਤੀ ਭਾਈਚਾਰਾ ਅਹਿਮ ਰੋਲ ਨਿਭਾ ਰਿਹਾ ਹੈ।
 

ਏਸ਼ੀਆਈ 'ਤੇ ਸ਼ੱਕ ਕਰਨ ਵਾਲੇ ਵਧੇ
ਸੋਸ਼ਲ ਟ੍ਰੈਕਿੰਗ ਸਟੱਡੀ ਮੁਤਾਬਕ 21 ਫੀਸਦੀ ਅਮਰੀਕੀ ਕੋਵਿਡ ਲਈ ਅੰਸ਼ਕ ਤੌਰ 'ਤੇ ਏਸ਼ੀਆਈ ਲੋਕਾਂ ਨੂੰ ਜ਼ਿੰਮੇਵਾਰ ਮੰਨਦੇ ਹਨ।ਪਹਿਲਾਂ 11 ਫੀਸਦੀ ਹੀ ਅਜਿਹਾ ਮੰਨਦੇ ਸਨ। ਇਹ ਮੰਨਣ ਵਾਲੇ ਅਮਰੀਕੀ 33 ਫੀਸਦੀ ਹੋ ਗਏ ਕਿ ਏਸ਼ੀਆ ਆਪਣੇ ਮੂਲ ਦੇਸ਼ ਤੋਂ ਜ਼ਿਆਦਾ ਵਫਾਦਾਰ ਹਨ। ਪਿਛਲੇ ਸਾਲ ਤੱਕ ਇਹ ਅੰਕੜਾ ਸਿਰਫ 20 ਫੀਸਦੀ ਹੀ ਸੀ।


author

Vandana

Content Editor

Related News