ਜਦੋਂ ਟਰੰਪ ਨੇ ਤਾਨਾਸ਼ਾਹ ਨੂੰ ਦਿਖਾਈ ਆਪਣੀ 10 ਕਰੋੜ ਰੁਪਏ ਦੀ ''ਬੀਸਟ'' (Video)

Tuesday, Jun 12, 2018 - 10:05 PM (IST)

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਾਰਥ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੂੰ ਆਪਣੀ ਲਿਮੋਜ਼ੀਨ ਕਾਰ 'ਦਿ ਬੀਸਟ' ਦਾ ਅੰਦਰੋਂ ਦਿਦਾਰ ਕਰਵਾਇਆ। ਦੋਵੇਂ ਨੇਤਾ ਇਥੇ ਕੈਪੇਲਾ ਹੋਟਲ 'ਚ ਇਤਿਹਾਸਕ ਮੀਟਿੰਗ ਤੋਂ ਬਾਅਦ ਗੈਲਰੀ 'ਚ ਸੈਰ ਕਰ ਰਹੇ ਸਨ, ਉਦੋਂ ਹੀ ਉਹ ਸੈਰ ਕਰਦੇ ਹੋਏ 8 ਟਨ ਭਾਰੇ ਬੁਲੇਟਪਰੂਫ ਲਿਮੋਜ਼ੀਨ ਨੇੜੇ ਪਹੁੰਚੇ। ਇਸ 10 ਕਰੋੜ ਰੁਪਏ ਦੀ ਕੀਮਤ ਵਾਲੀ ਲਿਮੋਜ਼ੀਨ ਕਾਰ ਦਾ ਨਾਂ 'ਦਿ ਬੀਸਟ' ਹੈ ਤੇ ਇਹ ਅਤਿ-ਆਧੁਨਿਕ ਤਕਨਾਲੋਜੀ ਤੇ ਫਿਚਰ ਨਾਲ ਲੈਸ ਹੈ। ਟਰੰਪ ਨੇ ਸੀਕ੍ਰੇਟ ਸਰਵਿਸ ਏਜੰਟ ਨੂੰ ਗੱਡੀ ਦਾ ਦਰਵਾਜ਼ਾ ਖੋਲ੍ਹਣ ਦਾ ਇਸ਼ਾਰਾ ਕੀਤਾ ਜਦੋਂ ਦੋਵੇਂ ਨੇਤਾ ਗੱਲ ਕਰ ਰਹੇ ਸਨ ਉਦੋਂ ਕਿਮ ਨੇ ਮੁਸਕੁਰਾਉਂਦੇ ਹੋਏ ਕਾਰ ਦੇ ਅੰਦਰ ਦੇਖਿਆ।

ਅਮਰੀਕੀ ਰਾਸ਼ਟਰਪਤੀ ਦੀ ਲਿਮੋਜ਼ੀਨ 'ਬੀਸਟ' ਕੈਡਿਲਿਕ ਡੀ.ਟੀ.ਐੱਸ. 'ਤੇ ਆਧਾਰਿਤ ਹੈ। ਇਸ 'ਚ 8 ਇੰਚ ਮੋਟਾ ਬਖਤਰਬੰਦ ਕਵਚ ਹੈ ਤੇ ਇਸ ਦੀਆਂ ਖਿੜਕੀਆਂ 5 ਇੰਚ ਮੋਟੀਆਂ ਹਨ ਜੋ ਰਾਸ਼ਟਰਪਤੀ ਨੂੰ ਰਸਾਇਣ ਹਮਲੇ ਸਣੇ ਕਿਸੇ ਵੀ ਤਰ੍ਹਾਂ ਦੇ ਹਮਲੇ ਤੋਂ ਬਚਾਉਣ ਦੇ ਕਾਬਲ ਹਨ। ਇਸ ਦੇ ਦਰਵਾਜਿਆਂ ਦਾ ਭਾਰ ਬੋਇੰਗ 757 ਜਹਾਜ਼ ਦੇ ਦਰਵਾਜੇ ਜਿੰਨਾ ਹੈ। ਕਾਰ ਦੇ ਟਾਇਰ ਪੰਚਰ ਨਹੀਂ ਹੋ ਸਕਦੇ ਹਨ। ਟਾਇਰ ਲਈ ਲੱਗੀ ਸਟੀਲ ਰਿਮ ਦੀ ਬਦੌਲਤ ਟਾਇਰ ਦੇ ਨੁਕਸਾਨੇ ਜਾਣ 'ਤੇ ਵੀ ਕਾਰ ਦੀ ਸਪੀਡ ਘੱਟ ਨਹੀਂ ਹੁੰਦੀ।


Related News