ਟਰੰਪ ਨੇ ਸੰਸਦ ਮੈਂਬਰ ਲੁਈਸ ਦੇ ਦਿਹਾਂਤ ''ਤੇ ਸਾਂਝਾ ਕੀਤਾ ਦੁੱਖ

Sunday, Jul 19, 2020 - 01:38 PM (IST)

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਾਗਰਿਕ ਅਧਿਕਾਰਾਂ ਲਈ ਅੰਦੋਲਨ ਕਰਨ ਵਾਲੇ ਸੰਸਦ ਮੈਂਬਰ ਜਾਨ ਲੁਈਸ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਲੁਈਸ 80 ਸਾਲ ਦੇ ਸਨ। ਟਰੰਪ ਨੇ ਟਵੀਟ ਕਰਕੇ ਕਿਹਾ,"ਮਨੁੱਖੀ ਅਧਿਕਾਰ ਲਈ ਉਲੰਘਣ ਕਰਨ ਵਾਲੇ ਜਾਨ ਲੁਈਸ ਦੇ ਦਿਹਾਂਤ ਦੀ ਖਬਰ ਤੋਂ ਦੁਖੀ ਹਾਂ। ਮੇਲਾਨੀਆ ਅਤੇ ਮੇਰੀ ਹਮਦਰਦੀ ਉਨ੍ਹਾਂ ਦੇ ਪਰਿਵਾਰ ਨਾਲ ਹੈ।" 
ਟਰੰਪ ਦੇ ਦੁੱਖ ਸਾਂਝਾ ਕਰਨ ਤੋਂ ਪਹਿਲਾਂ 4 ਸਾਬਕਾ ਅਮਰੀਕੀ ਰਾਸ਼ਟਰਪਤੀਆਂ, ਉਪਰਾਸ਼ਟਰਪਤੀ ਮਾਈਕ ਪੇਂਸ ਅਤੇ ਵੱਡੀ ਗਿਣਤੀ ਵਿਚ ਸੰਸਦ ਮੈਂਬਰਾਂ ਨੇ ਲੁਈਸ ਦੇ ਦਿਹਾਂਤ 'ਤੇ ਦੁੱਖ ਸਾਂਝਾ ਕਰ ਦਿੱਤਾ ਸੀ। 
ਅਲਬਾਮਾ ਦੇ ਸੇਲਮਾ ਵਿਚ 50 ਸਾਲ ਪਹਿਲਾਂ ਐਡਮੰਡ ਪੇਟਸ ਬ੍ਰਿਜ 'ਤੇ ਉਨ੍ਹਾਂ ਨਾਲ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ ਸੀ ਅਤੇ ਇਸ ਘਟਨਾ ਮਗਰੋਂ ਦੇਸ਼ ਵਿਚ ਨਾਗਰਿਕ ਅਧਿਕਾਰ ਅੰਦੋਲਨ ਨੇ ਤੇਜ਼ੀ ਫੜੀ ਸੀ। ਟਰੰਪ ਅਤੇ ਲੁਈਸ ਵਿਚਕਾਰ ਵਿਚਾਰਕ ਮਤਭੇਦ ਸਨ ਅਤੇ ਦੋਹਾਂ ਨੇ ਕਈ ਵਾਰ ਜਨਤਕ ਤੌਰ 'ਤੇ ਇਕ-ਦੂਜੇ ਨਿਸ਼ਾਨਾ ਵੀ ਸਾਧਿਆ ਸੀ।

ਟਰੰਪ ਦੇ ਪਹਿਲੀ ਵਾਰ ਰਾਸ਼ਟਰਪਤੀ ਚੁਣੇ ਜਾਣ ਦੇ ਬਾਅਦ ਲੁਈਸ ਨੇ ਕਿਹਾ ਸੀ ਕਿ ਉਹ ਟਰੰਪ ਨੂੰ ਵੈਲਿਡ ਰਾਸ਼ਟਰਪਤੀ ਨਹੀਂ ਮੰਨਦੇ। ਲੁਈਸ ਦੇ ਦਿਹਾਂਤ 'ਤੇ ਤਤਕਾਲ ਸੋਗ ਪ੍ਰਗਟ ਨਾ ਕਰਨ ਲਈ ਟਰੰਪ ਦੀ ਆਲੋਚਨਾ ਵੀ ਹੋਈ ਸੀ। ਲੁਈਸ ਨੇ ਦਸੰਬਰ 2019 ਵਿਚ ਕੈਂਸਰ ਤੋਂ ਪੀੜਤ ਹੋਣ ਦੀ ਘੋਸ਼ਣਾ ਕੀਤੀ ਸੀ। ਲੁਈਸ ਨਾਗਰਿਕ ਅਧਿਕਾਰਾਂ ਲਈ ਅੰਦੋਲਨ ਕਰਨ ਵਾਲੇ ਬਿਗ ਸਿਕਸ ਨਾਗਰਿਕ ਅਧਿਕਾਰ ਕਾਰਜਕਰਤਾਵਾਂ ਵਿਚੋਂ ਇਕ ਸੀ। ਅੰਦੋਲਨ ਕਰਨ ਵਾਲੇ ਸਮੂਹ ਦੀ ਅਗਵਾਈ ਮਾਰਟਿਨ ਲੂਥ ਕਿੰਗ ਜੂਨੀਅਰ ਨੇ ਕੀਤਾ ਸੀ। 


Lalita Mam

Content Editor

Related News