ਟਰੰਪ ਦੀਆਂ ਐਮਰਜੈਂਸੀ ਸ਼ਕਤੀਆਂ ਨਾਲ ਸੈਨੇਟਰ, ਕਾਨੂੰਨੀ ਮਾਹਰ ਚਿੰਤਤ

05/16/2020 1:39:09 PM

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਿਸ ਦਿਨ ਕੋਵਿਡ-19 ਮਹਾਮਾਰੀ ਨੂੰ ਰਾਸ਼ਟਰੀ ਐਮਰਜੰਸੀ ਐਲਾਨ ਕੀਤਾ ਸੀ ਉਦੋਂ ਉਹਨਾਂ ਅਜੀਬ ਬਿਆਨ ਦਿੰਦੇ ਹੋਏ ਕਿਹਾ ਸੀ ਕਿ ਮੈਨੂੰ ਬਹੁਤ ਕੁਝ ਕਰਨ ਦਾ ਅਧਿਕਾਰ ਹੈ, ਜਿਸ ਦੇ ਬਾਰੇ ਲੋਕ ਜਾਣਦੇ ਤੱਕ ਨਹੀਂ ਹਨ।

ਅਸਲ ਵਿਚ ਜਦੋਂ ਕੋਈ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰਦਾ ਹੈ ਤਾਂ ਦਰਜਨਾਂ ਵਿਧਾਨਿਕ ਸੰਸਥਾਵਾਂ ਉਸ ਦੇ ਅਧੀਨ ਆ ਜਾਂਦੀਆਂ ਹਨ। ਉਂਝ ਤਾਂ ਇਹਨਾਂ ਸੰਸਥਾਨਾਂ ਦੀ ਵਰਤੋਂ ਨਾ ਦੇ ਬਰਾਬਰ ਹੁੰਦੀ ਹੈ ਪਰ ਟਰੰਪ ਨੇ ਪਿਛਲੇ ਮਹੀਨੇ ਇਹ ਕਹਿਕੇ ਕਾਨੂੰਨੀ ਜਾਣਕਾਰਾਂ ਤੇ ਹੋਰ ਲੋਕਾਂ ਨੂੰ ਹੈਰਾਨ ਕਰ ਦਿੱਤਾ ਕਿ ਕੋਵਿਡ-19 ਦਿਸ਼ਾ ਨਿਰਦੇਸ਼ਾਂ ਵਿਚ ਢਿੱਲ ਦੇਣ ਵਿਚ ਉਹਨਾਂ ਨੂੰ ਗਵਰਨਰਸ 'ਤੇ ਪੂਰੀ ਤਰ੍ਹਾਂ ਅਧਿਕਾਰ ਹੈ। ਇਸ ਦੇ ਬਾਅਦ 10 ਸੈਨੇਟਰਾਂ ਨੇ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਟਰੰਪ ਜਿਹਨਾਂ ਐਮਰਜੈਂਸੀ ਸ਼ਕਤੀਆਂ ਦੀ ਗੱਲ ਕਰ ਰਹੇ ਹਨ, ਉਹ ਆਖਿਰ ਹਨ ਕੀ? ਉਹਨਾਂ ਨੇ ਇਸ ਪ੍ਰਸ਼ਾਸਨ ਦੇ ਪ੍ਰੈਸੀਡੈਂਸ਼ੀਅਲ ਐਮਰਜੈਂਸੀ ਐਕਸ਼ਨ ਡਾਕਿਊਮੈਂਟ ਦੇਖਣ ਨੂੰ ਮੰਗੇ ਹਨ। ਇਹ ਦਸਤਾਵੇਜ਼ ਰਾਸ਼ਟਰਪਤੀ ਨੂੰ ਸੰਵਿਧਾਨਕ ਅਧਿਕਾਰ ਤਾਂ ਨਹੀਂ ਦਿੰਦੇ ਪਰ ਇਹ ਦੱਸਦੇ ਹਨ ਕਿ ਰਾਸ਼ਟਰੀ ਐਮਰਜੈਂਸੀ ਹਾਲਾਤ ਤੋਂ ਨਿਪਟਣ ਦੇ ਲਈ ਸੰਵਿਧਾਨ ਰਾਸ਼ਟਰਪਤੀ ਨੂੰ ਕੀ ਸ਼ਕਤੀਆਂ ਦਿੰਦਾ ਹੈ। 

ਸੈਨੇਟਰਾਂ ਦਾ ਮੰਨਣਾ ਹੈ ਕਿ ਦਸਤਾਵੇਜ਼ ਉਹਨਾਂ ਨੂੰ ਇਹ ਸਮਝਣ ਵਿਚ ਮਦਦ ਕਰਨਗੇ ਕਿ ਵਾਈਟ ਹਾਊਸ ਰਾਸ਼ਟਰਪਤੀ ਦੀਆਂ ਐਮਰਜੈਂਸੀ ਸ਼ਕਤੀਆਂ ਦੀ ਕਿਸ ਤਰ੍ਹਾਂ ਵਿਆਖਿਆ ਕਰਦਾ ਹੈ। ਸੈਨੇਟਰ ਐਨਗਸ ਨੇ ਕਿਹਾ ਕਿ ਇਹ ਇਕ ਅਜਿਹਾ ਮਾਮਲਾ ਹੈ ਜਦੋਂ ਰਾਸ਼ਟਰਪਤੀ ਐਮਰਜੈਂਸੀ ਹਾਲਾਤ ਦਾ ਐਲਾਨ ਕਰਦਾ ਹੈ ਤੇ ਕਹਿੰਦਾ ਹੈ ਕਿ ਕਿਉਂਕਿ ਐਮਰਜੈਂਸੀ ਹਾਲਾਤ ਹਨ ਇਸ ਲਈ ਮੈਂ ਇਹ ਤੇ ਉਹ ਕਰ ਸਕਦਾ ਹਾਂ। ਉਹਨਾਂ ਨੇ ਅਤੇ 7 ਹੋਰ ਡੈਮੋਕ੍ਰੇਟ ਮੈਂਬਰ ਤੇ ਇਕ ਰੀਪਬਲਿਕਨ ਮੈਂਬਰ ਨੇ ਪਿਛਲੇ ਮਹੀਨੇ ਕਾਰਜਕਾਰੀ ਰਾਸ਼ਟਰੀ ਸੂਚਨਾ ਨਿਰਦੇਸ਼ਕ ਰਿਚਰਡ ਗ੍ਰੇਨੇਲ ਨੂੰ ਪੱਤਰ ਲਿਖ ਕੇ ਵਰਤਮਾਨ ਪ੍ਰੈਸੀਡੈਂਸ਼ੀਅਲ ਐਮਰਜੈਂਸੀ ਐਕਸ਼ਨ ਡਾਕਿਊਮੈਂਟ ਦੀ ਜਾਣਕਾਰੀ ਮੰਗੀ ਹੈ।


Baljit Singh

Content Editor

Related News