ਮੈਨੂੰ ਜਿੰਨਾ ਚੰਗਾ ਲੱਗੇ ਬਾਹਰ ਘੁੰਮਾਂਗਾ ਕਹਿ ਕੇ ਟਰੰਪ ਨੇ ਬਹਾਲ ਕੀਤੀ ਯਾਤਰਾ

05/06/2020 12:57:26 AM

ਵਾਸ਼ਿੰਗਟਨ - ਅਮਰੀਕਾ ਵਿਚ ਕੋਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣ ਵਿਚ ਲੱਗੇ ਰਾਸ਼ਟਰਪਤੀ ਡੋਨਾਲਡ ਟਰੰਪ ਪਿਛਲੇ 2 ਮਹੀਨਿਆਂ ਵਿਚ ਮੁਸ਼ਕਿਲ ਹੀ ਵ੍ਹਾਈਟ ਹਾਊਸ ਤੋਂ ਬਾਹਰ ਗਏ ਪਰ ਹੁਣ ਉਨ੍ਹਾਂ ਦੀਆਂ ਨਿਯਮਤ ਯਾਤਰਾਵਾਂ ਅਤੇ ਦੌਰੇ ਮੁੜ ਸ਼ੁਰੂ ਹੋਣ ਜਾ ਰਹੇ ਹਨ। ਇਸ ਮੰਗਲਵਾਰ ਨੂੰ ਟਰੰਪ ਐਨ-95 ਮਾਸਕ ਦਾ ਉਤਪਾਦਨ ਕਰਨ ਵਾਲੀ ਇਕ ਫੈਕਟਰੀ ਦਾ ਦੌਰਾ ਕਰਨ ਲਈ ਐਰੀਜ਼ੋਨਾ ਦੀ ਯਾਤਰਾ ਕਰਨ ਵਾਲੇ ਹਨ। ਰਾਸ਼ਟਰਪਤੀ ਮੁਤਾਬਕ, ਇਸ ਦੇ ਨਾਲ ਉਨ੍ਹਾਂ ਦੀਆਂ ਹੋਰ ਨਿਯਮਤ ਯਾਤਰਾ ਦੀ ਵਾਪਸੀ ਹੋਵੇਗੀ। ਉਨ੍ਹਾਂ ਦੇ ਨਾਲ ਵ੍ਹਾਈਟ ਹਾਊਸ, ਰੱਖਿਆ ਵਿਭਾਗ, ਖੁਫੀਆ ਸੇਵਾ ਅਤੇ ਹੋਰ ਵਿਭਾਗਾਂ ਦੇ ਕਰਮੀ ਵੀ ਹੋਣਗੇ  ਜਿਹੜੇ ਸਲਾਹਕਾਰ ਮੰਡਲੀ ਦਾ ਹਿੱਸਾ ਹਨ।

ਟਰੰਪ ਨੇ ਆਖਿਆ ਕਿ ਮੰਗਲਵਾਰ ਦੀ ਇਸ ਯਾਤਰਾ ਤੋਂ ਇਲਾਵਾ ਉਹ ਜਲਦ ਹੀ ਓਹਾਓ, ਜੂਨ ਵਿਚ ਨਿਊਯਾਰਕ ਅਤੇ ਜੁਲਾਈ ਵਿਚ ਸਾਊਥ ਡਕੋਟਾ ਜਾਣਗੇ। ਟਰੰਪ ਨੇ ਆਪਣੀ ਯਾਤਰਾ ਦੇ ਬਾਰੇ ਵਿਚ ਆਖਿਆ ਕਿ ਮੈਂ ਲੰਬੇ ਸਮੇਂ ਤੋਂ ਵ੍ਹਾਈਟ ਹਾਊਸ ਵਿਚ ਹੀ ਰਿਹਾ। ਮੈਨੂੰ ਜਿੰਨਾ ਚੰਗਾ ਲੱਗੇਗਾ, ਮੈਂ ਬਾਹਰ ਜਾਣਾ ਚਾਹਾਂਗਾ। ਦੱਸ ਦਈਏ ਕਿ ਕੋਰੋਨਾਵਾਇਰਸ ਦਾ ਕਹਿਰ ਪੂਰੀ ਦੁਨੀਆ ਵਿਚ ਫੈਲਿਆ ਹੋਇਆ ਹੈ ਪਰ ਇਸ  ਦਾਸਭ ਤੋਂ ਜ਼ਿਆਦਾ ਪ੍ਰਭਾਵ ਅਮਰੀਕਾ ਵਿਚ  ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਉਥੇ 12 ਲੱਖ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਚੁੱਕੇ ਹਨ, ਜਿਨ੍ਹਾਂ ਵਿਚੋਂ 71 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1,92,177 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।


Khushdeep Jassi

Content Editor

Related News