ਅਮਰੀਕਾ ਨੇ ਧਮਕੀਆਂ ਮਗਰੋ ਪਾਕਿ ਨੂੰ ਅੱਖਾਂ ਪੁੰਝਣ ਲਈ ਦਿੱਤੀ ਆਰਥਿਕ ਸਹਾਇਤਾ
Tuesday, Feb 13, 2018 - 02:00 AM (IST)
 
            
            ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 1 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਵਿੱਤ ਸਾਲ 2019 ਲਈ 40 ਖਰਬ ਡਾਲਰ ਦਾ ਸਲਾਨਾ ਬਜਟ ਪੇਸ਼ ਕੀਤਾ। ਬਜਟ 'ਚ ਪਾਕਿਸਤਾਨ ਸਈ 25.6 ਕਰੋੜ ਡਾਲਰ ਦੀ ਸਿਵਲ ਸਹਾਇਤਾ ਤੇ 8 ਕਰੋੜ ਡਾਲਰ ਦੀ ਫੌਜੀ ਸਹਾਇਤਾ ਦਾ ਪ੍ਰਸਤਾਵ ਦਿੱਤਾ ਗਿਆ ਹੈ।
ਪਾਕਿਸਤਾਨ ਨੂੰ ਮਦਦ ਦੇ ਪ੍ਰਸਤਾਵ ਤੋਂ ਕੁਝ ਹਫਤੇ ਪਹਿਲਾਂ ਟਰੰਪ ਪ੍ਰਸ਼ਾਸਨ ਨੇ ਆਪਣੀ ਧਰਤੀ ਤੋਂ ਕੰਮ ਕਰ ਹੇ ਅੱਤਵਾਦੀ ਸੰਗਠਨਾਂ ਖਿਲਾਫ ਕਾਰਵਾਈ ਨਾ ਕਰਨ ਲਈ ਪਾਕਿਸਤਾਨ ਨੂੰ ਮਿਲਣ ਵਾਲੀ ਕਰੀਬ 2 ਅਰਬ ਡਾਲਰ ਦੀ ਸੁਰੱਖਿਆ ਸਹਾਇਤਾ 'ਤੇ ਰੋਕ ਲਗਾ ਦਿੱਤੀ ਸੀ। ਵ੍ਹਾਇਟ ਹਾਊਸ ਨੇ ਕਿਹਾ ਸੀ ਕਿ ਅੱਤਵਾਦੀ ਸਮੂਹਾਂ ਖਾਲਾਫ ਕਾਰਵਾਈ ਕਰਨ 'ਤੇ ਰੋਕ ਹਟਾਉਣ 'ਤੇ ਵਿਚਾਰ ਕਰੇਗਾ।

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            