ਟਰੰਪ ਨੇ ਬੁਸ਼ ਪਰਿਵਾਰ ਦੇ ਸਨਮਾਨ ਆਪਣਾ ਜੀ-20 ਦਾ ਪੱਤਰਕਾਰ ਸੰਮੇਲਨ ਕੀਤਾ ਰੱਦ
Saturday, Dec 01, 2018 - 11:15 PM (IST)

ਬਿਊਨਸ ਆਇਰਸ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੀ-20 ਸ਼ਿਖਰ ਸੰਮੇਲਨ ਦੇ ਮੌਕੇ 'ਤੇ ਸ਼ਨੀਵਾਰ ਨੂੰ ਹੋਣ ਵਾਲਾ ਆਪਣਾ ਪੱਤਰਕਾਰ ਸੰਮੇਲਨ ਰੱਦ ਕਰ ਦਿੱਤਾ ਅਤੇ ਆਖਿਆ ਕਿ ਉਹ ਸਵਰਗੀ ਰਾਸ਼ਟਰਪਤੀ ਜਾਰਜ ਐਚ. ਡਬਲਯੂ. ਬੁਸ਼ ਦੇ ਪਰਿਵਾਰ ਦੇ ਪ੍ਰਤੀ ਸਨਮਾਨ ਵਿਅਕਤ ਕਰਨਾ ਚਾਹੁੰਦੇ ਹਨ।
ਟਰੰਪ ਨੇ ਟਵੀਟ ਕੀਤਾ, ਬੁਸ਼ ਪਰਿਵਾਰ ਅਤੇ ਸਾਬਕਾ ਰਾਸ਼ਟਰਪਤੀ ਜਾਰਜ ਐਚ. ਡਬਲਯੂ. ਬੁਸ਼ ਦੇ ਸਨਮਾਨ 'ਚ ਅਸੀਂ ਪੱਤਰਕਾਰ ਸੰਮੇਲਨ ਲਈ ਉਨ੍ਹਾਂ ਦੇ ਅੰਤਿਮ ਸਸਕਾਰ ਤੱਕ ਇੰਤਜ਼ਾਰ ਕਰਾਂਗੇ। ਅਮਰੀਕਾ ਦੇ 41ਵੇਂ ਰਾਸ਼ਟਰਪਤੀ ਬੁਸ਼ ਦਾ 94 ਸਾਲ ਦੀ ਉਮਰ 'ਚ ਸ਼ੁੱਕਰਵਾਰ ਨੂੰ ਮੌਤ ਹੋ ਗਈ ਸੀ।