ਟਰੰਪ ਨੇ ਯੂਰਪ ਤੇ ਬ੍ਰਾਜ਼ੀਲ ''ਤੇ ਲੱਗੀ ਯਾਤਰਾ ਪਾਬੰਦੀ ਹਟਾਈ, ਬਾਈਡੇਨ ਨੇ ਕਿਹਾ-ਜਾਰੀ ਰਹੇਗੀ

01/19/2021 8:51:57 PM

 

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਇਕ ਕਾਰਜਕਾਰੀ ਹੁਕਮ ਜਾਰੀ ਕਰਦੇ ਹੋਏ ਯੂਰਪੀ ਦੇਸ਼ਾਂ ਅਤੇ ਬ੍ਰਾਜ਼ੀਲ 'ਤੇ ਲੱਗੀ ਪਾਬੰਦੀ ਹਟਾ ਦਿੱਤੀ। ਨਵੇਂ ਨਾਮਜ਼ਦ ਰਾਸ਼ਟਰਪਤੀ ਜੋ ਬਾਈਡੇਨ ਨੇ ਇਨ੍ਹਾਂ ਪਾਬੰਦੀਆਂ ਨੂੰ ਜਾਰੀ ਰੱਖਣ ਦਾ ਫੈਸਲਾ ਲਿਆ ਹੈ, ਟਰੰਪ ਪ੍ਰਸ਼ਾਸਨ ਨੇ ਕੋਵਿਡ-19 ਸੰਸਾਰਕ ਮਹਾਮਾਰੀ ਨੂੰ ਮੁੱਖ ਰਖਦਿਆਂ ਇਹ ਪਾਬੰਦੀਆਂ ਲਾਈਆਂ ਸਨ।

ਇਹ ਵੀ ਪੜ੍ਹੋ -ਮਹਾਮਾਰੀ ਦਰਮਿਆਨ ਦੁਨੀਆ ’ਤੇ ਮੰਡਰਾ ਰਿਹੈ ‘ਵੈਕਸੀਨ ਜੰਗ’ ਦਾ ਖਤਰਾ

ਟਰੰਪ ਨੇ ਇਕ ਕਾਰਜਕਾਰੀ ਹੁਕਮ ਵਿਚ ਕਿਹਾ ਕਿ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ.) ਦੇ 12 ਜਨਵਰੀ ਨੂੰ ਵਿਦੇਸ਼ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਦੇ ਕੋਵਿਡ-19 ਨਾ ਹੋਣ ਦੀ ਪੁਸ਼ਟੀ ਵਾਲੀ ਰਿਪੋਰਟ ਜਾਂ ਇਨਫੈਕਸ਼ਨ ਮੁਕਤ ਹੋਣ ਦੇ ਦਸਤਾਵੇਜ਼ ਪੇਸ਼ ਕਰਨ ਦੇ ਹੁਕਮਾਂ ਤੋਂ ਬਾਅਦ ਇਸ ਸਬੰਧੀ ਫੈਸਲਾ ਲਿਆ ਗਿਆ।

ਇਹ ਵੀ ਪੜ੍ਹੋ -ਥਾਈਲੈਂਡ ਦੇ ਰਾਜੇ ਦਾ ਅਪਮਾਨ ਕਰਨ ਦੇ ਦੋਸ਼ ਹੇਠ ਬੀਬੀ ਨੂੰ ਰਿਕਾਰਡ 43 ਸਾਲ ਦੀ ਕੈਦ

ਟਰੰਪ ਨੇ ਕਿਹਾ ਕਿ ਯੂਰਪੀ ਸੰਘ, ਬ੍ਰਿਟੇਨ, ਆਇਰਲੈਂਡ ਅਤੇ ਬ੍ਰਾਜ਼ੀਲ 12 ਜਨਵਰੀ 2021 ਨੂੰ ਜਾਰੀ ਕੀਤੇ ਗਏ ਸੀ.ਡੀ.ਸੀ. ਦੇ ਹੁਕਮਾਂ ਨੂੰ ਅਮਲ ਵਿਚ ਲਿਆਉਣ ਲਈ ਸਹਿਯੋਗ ਕਰਨ ਅਤੇ ਇਹ ਯਕੀਨੀ ਕਰਨਗੇ ਕਿ ਜਾਂਚ ਰਿਪੋਰਟ ਸਟੀਕ ਹੋਵੇ। ਉਨ੍ਹਾਂ ਕਿਹਾ ਕਿ ਚੀਨ ਅਤੇ ਈਰਾਨ ਬਾਰੇ ਹਾਲਾਂਕਿ ਇਹ ਨਹੀਂ ਕਿਹਾ ਜਾ ਸਕਦਾ।

ਇਹ ਵੀ ਪੜ੍ਹੋ -ਹੈਰਿਸ ਨੂੰ ਸਹੁੰ ਚੁੱਕਾਏਗੀ ਪਹਿਲੀ ਲਾਤੀਨੀ ਅਮਰੀਕੀ ਜੱਜ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News