ਟਰੰਪ ਨੂੰ ਪੈਰਿਸ ਜਲਵਾਯੂ ਸਮਝੌਤੇ ਤੋਂ ਹਟਣ ''ਤੇ ਹੈ ''ਮਾਣ''

06/30/2017 12:01:18 PM

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੈਰਿਸ ਜਲਵਾਯੂ ਸਮਝੌਤੇ ਤੋਂ ਅਮਰੀਕਾ ਦਾ ਨਾਂ ਵਾਪਸ ਲੈਣ ਦੇ ਆਪਣੇ ਫੈਸਲੇ ਦਾ ਬਚਾਅ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੇ ਇਸ ਕਦਮ 'ਤੇ 'ਮਾਣ' ਹੈ।
ਅਮਰੀਕੀ ਊਰਜਾ ਖੇਤਰ ਦੇ ਭਵਿੱਖ 'ਤੇ ਭਾਸਣ ਦਿੰਦੇ ਹੋਏ ਟਰੰਪ ਨੇ ਕਿਹਾ,'' ਅਮਰੀਕੀ ਨੌਕਰੀਆਂ, ਕੰਪਨੀਆਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਲਈ ਅਸੀਂ ਇਕ ਪੱਖੀ ਪੈਰਿਸ ਜਲਵਾਯੂ ਸਮਝੌਤੇ ਤੋਂ ਅਮਰੀਕਾ ਦਾ ਨਾਂ ਵਾਪਸ ਲਿਆ ਹੈ।'' ਟਰੰਪ ਦੀ ਇਸ ਗੱਲ 'ਤੇ ਉੱਥੇ ਬੈਠੇ ਦਰਸ਼ਕ ਤਾੜੀਆਂ ਵਜਾਉਣ ਲੱਗੇ। 
ਟਰੰਪ ਨੇ ਕਿਹਾ,'' ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਨੂੰ ਇਸ ਗੱਲ 'ਤੇ ਮਾਣ ਹੈ। ਜਦੋਂ ਵੀ ਮੈਂ ਕਿਤੇ ਜਾਂਦਾ ਹਾਂ ਤਾਂ ਬਹੁਤ ਸਾਰੇ ਲੋਕ ਮੈਨੂੰ ਧੰਨਵਾਦ ਦਿੰਦੇ ਹਨ। ਉਹ ਕਹਿੰਦੇ ਹਨ ਤੁਸੀਂ ਸਾਡੇ ਦੇਸ਼ ਦੀ ਪ੍ਰਭੂਸੱਤਾ ਬਚਾ ਲਈ।'' ਉਨ੍ਹਾਂ ਨੇ ਸੰਕਲਪ ਲੈਂਦੇ ਹੋਏ ਕਿਹਾ,'' ਹੋ ਸਕਦਾ ਹੈ ਇਕ ਦਿਨ ਅਸੀਂ ਵਾਪਸ ਇਸ ਨਾਲ ਜੁੜੀਏ ਪਰ ਉਹ ਬਿਹਤਰ ਅਤੇ ਨਿਰਪੱਖ ਸ਼ਰਤਾਂ 'ਤੇ ਹੋਵੇਗਾ।''
ਜਲਵਾਯੂ ਪਰਿਵਰਤਨ ਅਮਰੀਕਾ ਅਤੇ ਪੱਛਮੀ ਦੇਸ਼ਾਂ 'ਚ ਵਿਵਾਦ ਦਾ ਇਕ ਵੱਡਾ ਮੁੱਦਾ ਰਿਹਾ ਹੈ। ਇਹ ਮਾਮਲਾ ਅਗਲੇ ਹਫਤੇ ਜਰਮਨੀ 'ਚ ਹੋਣ ਵਾਲੀ ਜੀ-20 ਦੀ ਬੈਠਕ 'ਚ ਪ੍ਰਮੁੱਖਤਾ ਨਾਲ ਛਾਇਆ ਰਹਿ ਸਕਦਾ ਹੈ। ਟਰੰਪ ਵੀ ਇਸ ਬੈਠਕ 'ਚ ਹਿੱਸਾ ਲੈਣ ਵਾਲੇ ਹਨ।


Related News