ਟਰੰਪ ਨੇ NRA ਨੂੰ ਅਸਲਾ ਵਪਾਰ ਸੰਧੀ ''ਚੋਂ ਬਾਹਰ ਨਿਕਲਣ ਦੀ ਜਾਣਕਾਰੀ ਦਿੱਤੀ

Saturday, Apr 27, 2019 - 04:27 PM (IST)

ਟਰੰਪ ਨੇ NRA ਨੂੰ ਅਸਲਾ ਵਪਾਰ ਸੰਧੀ ''ਚੋਂ ਬਾਹਰ ਨਿਕਲਣ ਦੀ ਜਾਣਕਾਰੀ ਦਿੱਤੀ

ਇੰਡੀਆਨਾਪੋਲਿਸ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਨੈਸ਼ਨਲ ਰਾਈਫਲ ਐਸੋਸੀਏਸ਼ਨ(NRA) ਨੂੰ ਦੱਸਿਆ ਕਿ ਉਹ ਅਮਰੀਕਾ ਨੂੰ ਅਸਲਾ ਵਪਾਰ ਦੀ ਅੰਤਰਰਾਸ਼ਟਰੀ ਸੰਧੀ 'ਚੋਂ ਬਾਹਰ ਨਿਕਲਣ ਦੀ ਜਾਣਕਾਰੀ ਦਿੱਤੀ। ਟਰੰਪ ਨੇ ਸੰਧੀ ਨੂੰ ਬੁਰੀ ਤਰ੍ਹਾਂ ਭਟਕਾਉਣ ਵਾਲੀ ਕਰਾਰ ਦਿੱਤਾ। ਟਰੰਪ ਨੇ NRA ਦੇ ਸਾਲਾਨਾ ਸੰਮੇਲਨ ਵਿਚ ਇਹ ਐਲਾਨ ਕੀਤਾ। ਉਨ੍ਹਾਂ ਨੇ ਦੱਸਿਆ ਕਿ ਉਹ ਸੰਯੁਕਤ ਰਾਸ਼ਟਰ ਅਸਲਾ ਸੰਧੀ ਵਿਚੋਂ ਅਮਰੀਕਾ ਨੂੰ ਬਾਹਰ ਕੱਢ ਰਹੇ ਹਨ। ਇਸ ਸੰਧੀ ਦੇ ਤਹਿਤ ਛੋਟੇ ਹਥਿਆਰਾਂ, ਜੰਗੀ ਟੈਂਕਾਂ, ਲੜਾਕੂ ਜਹਾਜ਼, ਜੰਗੀ ਜਹਾਜ ਦੇ ਅਰਬਾਂ ਡਾਲਰ ਦਾ ਵਿਸ਼ਵ ਵਪਾਰ ਕੀਤਾ ਜਾਂਦਾ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ 2013 'ਚ ਇਸ ਸੰਧੀ 'ਤੇ ਦਸਤਖਤ ਕੀਤੇ ਸਨ। NRA ਲੰਮੇ ਸਮੇਂ ਤੋਂ ਇਸ ਦਾ ਵਿਰੋਧ ਕਰ ਰਿਹਾ ਸੀ ਪਰ ਅਮਰੀਕੀ ਸਾਂਸਦਾਂ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ।


Related News