ਟਰੰਪ ਨੇ ਇੰਪੋਰਟ ਡਿਊਟੀ ਹਟਾਉਣ ਵਾਲੇ ਐਲਾਨਾਂ ’ਤੇ ਕੀਤੇ ਹਸਤਾਖਰ

Monday, May 20, 2019 - 08:45 PM (IST)

ਟਰੰਪ ਨੇ ਇੰਪੋਰਟ ਡਿਊਟੀ ਹਟਾਉਣ ਵਾਲੇ ਐਲਾਨਾਂ ’ਤੇ ਕੀਤੇ ਹਸਤਾਖਰ

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਅਤੇ ਮੈਕਸੀਕੋ ਤੋਂ ਐਲੂਮੀਨੀਅਮ ਅਤੇ ਸਟੀਲ ਦੀ ਦਰਾਮਦ ’ਤੇ ਇੰਪੋਰਟ ਡਿਊਟੀ ਹਟਾਉਣ ਵਾਲੇ ਐਲਾਨਾਂ ’ਤੇ ਹਸਤਾਖਰ ਕਰ ਦਿੱਤੇ ਹਨ। ਇਹ ਆਦੇਸ਼ ਅੱਜ ਤੋਂ ਲਾਗੂ ਹੋਣਗੇ।

ਇਸ ਤੋਂ ਪਹਿਲਾਂ ਅਮਰੀਕਾ ਨੇ ਸਟੀਲ ਅਤੇ ਐਲੂਮੀਨੀਅਮ ’ਤੇ ਇੰਪੋਰਟ ਡਿਊਟੀ ਵਧਾਉਣ ਦੇ ਮਾਮਲੇ ’ਚ ਦੋਵਾਂ ਗੁਆਂਢੀ ਦੇਸ਼ਾਂ ਮੈਕਸੀਕੋ ਅਤੇ ਕੈਨੇਡਾ ਨਾਲ ਸਮਝੌਤਾ ਕਰ ਲਿਆ ਸੀ। ਸਮਝੌਤੇ ਤਹਿਤ ਅਮਰੀਕਾ ਫਿਲਹਾਲ ਮੈਕਸੀਕੋ ਅਤੇ ਕੈਨੇਡਾ ਤੋਂ ਦਰਾਮਦੀ ਸਟੀਲ ਅਤੇ ਐਲੂਮੀਨੀਅਮ ਉਤਪਾਦਾਂ ’ਤੇ ਡਿਊਟੀ ਲਾਉਣ ਜਾਂ ਵਧਾਉਣ ਦੀ ਕਾਰਵਾਈ ਨਹੀਂ ਕਰੇਗਾ। ਕੈਨੇਡਾ ਅਤੇ ਮੈਕਸੀਕੋ ਵੀ ਅਮਰੀਕਾ ਤੋਂ ਦਰਾਮਦੀ ਉਤਪਾਦਾਂ ’ਤੇ ਜਾਂ ਤਾਂ ਡਿਊਟੀ ਨਹੀਂ ਲਾਉਣਗੇ ਜਾਂ ਵਿਵਾਦ ਤੋਂ ਪਹਿਲਾਂ ਚੱਲ ਰਹੀ ਡਿਊਟੀ ਵਿਵਸਥਾ ’ਚ ਛੇੜ-ਛਾੜ ਨਹੀਂ ਕਰਨਗੇ।

ਅਮਰੀਕਾ ਦੇ ਇਸ ਫੈਸਲੇ ਨਾਲ ਪ੍ਰਸਤਾਵਿਤ ਅਮਰੀਕਾ-ਮੈਕਸਿਕੋ-ਕੈਨੇਡਾ ਕਰਾਰ (ਯੂ. ਐੱਸ. ਐੱਮ. ਸੀ. ਏ.) ਦੀ ਇਕ ਵੱਡੀ ਰੁਕਾਵਟ ਖਤਮ ਹੋ ਜਾਣ ਦੀ ਉਮੀਦ ਹੈ। ਧਿਆਨਯੋਗ ਹੈ ਕਿ ਉੱਤਰੀ ਅਮਰੀਕਾ ’ਚ ਹੋ ਰਹੇ 1.4 ਲੱਖ ਕਰੋੜ ਡਾਲਰ (ਕਰੀਬ 98 ਲੱਖ ਕਰੋਡ਼ ਰੁਪਏ) ਮੁੱਲ ਦੇ ਕਾਰੋਬਾਰ ਨਾਲ ਅਮਰੀਕਾ ਦੇ 1.2 ਕਰੋਡ਼ ਰੋਜ਼ਗਾਰ ਜੁਡ਼ੇ ਹੋਏ ਹਨ।


author

satpal klair

Content Editor

Related News