ਹੈਰੋਇਨ ਤੇ ਨਸ਼ੇ ਵਾਲੇ ਕੈਪਸੂਲਾਂ ਸਮੇਤ 4 ਗ੍ਰਿਫ਼ਤਾਰ

Saturday, Aug 09, 2025 - 12:17 PM (IST)

ਹੈਰੋਇਨ ਤੇ ਨਸ਼ੇ ਵਾਲੇ ਕੈਪਸੂਲਾਂ ਸਮੇਤ 4 ਗ੍ਰਿਫ਼ਤਾਰ

ਬਠਿੰਡਾ (ਸੁਖਵਿੰਦਰ) : ਜ਼ਿਲ੍ਹਾ ਪੁਲਸ ਨੇ 4 ਮੁਲਜ਼ਮਾਂ ਨੂੰ ਹੈਰੋਇਨ ਅਤੇ ਨਸ਼ੇ ਵਾਲੇ ਕੈਪਸੂਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਥਰਮਲ ਪੁਲਸ ਨੇ ਮੁਲਜ਼ਮ ਸੂਰਜ ਕੁਮਾਰ ਵਾਸੀ ਬਠਿੰਡਾ ਨੂੰ ਟਰਾਂਸਪੋਰਟ ਨਗਰ ਤੋਂ ਗ੍ਰਿਫ਼ਤਾਰ ਕਰ ਕੇ ਉਸ ਤੋਂ 3.27 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸੇ ਤਰ੍ਹਾਂ ਕੈਂਟ ਪੁਲਸ ਨੇ ਮੋਟਰਸਾਈਕਲ ਸਵਾਰ ਬ੍ਰਿਜੇਸ਼ਵਰ ਵਾਸੀ ਭੁੱਚੋ ਨੂੰ ਭੁੱਚੋ ਕੈਚੀਆਂ ਤੋਂ ਗ੍ਰਿਫ਼ਤਾਰ ਕਰ ਕੇ ਉਸ ਤੋਂ 25 ਗ੍ਰਾਮ ਹੈਰੋਇਨ ਬਰਾਮਦ ਕੀਤੀ।

ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿਚ ਕੇਸ ਦਰਜ ਕੀਤੇ ਹਨ। ਇਕ ਹੋਰ ਮਾਮਲੇ ’ਚ ਸੰਗਤ ਪੁਲਸ ਨੇ ਮੁਲਜ਼ਮ ਗੁਰਸ਼ੇਰ ਸਿੰਘ ਅਤੇ ਸ਼ੇਰ ਬਹਾਦਰ ਸਿੰਘ ਵਾਸੀ ਸੰਗਤ ਕਲਾਂ ਨੂੰ ਫੁੱਲੋਮਿੱਠੀ ਤੋਂ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਸਿਗਨੇਚਰ ਦੇ 180 ਕੈਪਸੂਲ ਬਰਾਮਦ ਕੀਤੇ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਬਾਅਦ ਵਿਚ ਉਨ੍ਹਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ।


author

Babita

Content Editor

Related News