Trump ਜਾਂ Harris 'ਚੋਂ ਕਿਸ ਦੀ ਜਿੱਤ ਭਾਰਤ ਲਈ ਫ਼ਾਇਦੇਮੰਦ

Wednesday, Nov 06, 2024 - 10:17 AM (IST)

Trump ਜਾਂ Harris 'ਚੋਂ ਕਿਸ ਦੀ ਜਿੱਤ ਭਾਰਤ ਲਈ ਫ਼ਾਇਦੇਮੰਦ

ਵਾਸ਼ਿੰਗਟਨ- ਅਮਰੀਕਾ 'ਚ ਰਾਸ਼ਟਰਪਤੀ ਚੋਣਾਂ 'ਚ ਡੋਨਾਲਡ ਟਰੰਪ ਅਤੇ ਕਮਲਾ ਹੈਰਿਸ ਵਿਚਾਲੇ ਕਰੀਬੀ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਪੂਰੀ ਦੁਨੀਆ ਵਾਂਗ ਭਾਰਤ ਵਿੱਚ ਵੀ ਅਮਰੀਕੀ ਚੋਣਾਂ ਦੀ ਚਰਚਾ ਹੈ ਅਤੇ ਲੋਕਾਂ ਦੇ ਮਨਾਂ ਵਿੱਚ ਸਵਾਲ ਹੈ ਕਿ ਡੋਨਾਲਡ ਟਰੰਪ ਜਾਂ ਕਮਲਾ ਹੈਰਿਸ ਵਿਚੋਂ ਕੌਣ ਭਾਰਤ ਨਾਲ ਅਮਰੀਕਾ ਦੇ ਸਬੰਧਾਂ ਨੂੰ ਮਜ਼ਬੂਤ ​​ਕਰੇਗਾ? ਇਸ 'ਤੇ ਭਾਰਤੀ ਮੂਲ ਦੇ ਉੱਘੇ ਅਮਰੀਕੀ ਉਦਯੋਗਪਤੀ ਸੰਤ ਸਿੰਘ ਚਟਵਾਲ ਦਾ ਕਹਿਣਾ ਹੈ ਕਿ ਭਾਵੇਂ ਟਰੰਪ ਹੋਵੇ ਜਾਂ ਕਮਲਾ ਹੈਰਿਸ, ਦੋਵੇਂ ਹੀ ਭਾਰਤ ਨਾਲ ਮਜ਼ਬੂਤ ​​ਸਬੰਧਾਂ ਨੂੰ ਤਰਜੀਹ ਦੇਣਗੇ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤਣ ਲਈ 538 ਇਲੈਕਟੋਰਲ ਕਾਲਜ ਦੀਆਂ ਵੋਟਾਂ ਵਿੱਚੋਂ 270 ਦੀ ਲੋੜ ਹੁੰਦੀ ਹੈ। ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਤਾਜ਼ਾ ਨਤੀਜਿਆਂ ਮੁਤਾਬਕ ਟਰੰਪ ਅੱਗੇ ਚੱਲ ਰਹੇ ਹਨ। ਖ਼ਬਰ ਲਿਖੇ ਜਾਣ ਤੱਕ ਕਮਲਾ ਹੈਰਿਸ 187 ਅਤੇ ਡੋਨਾਲਡ ਟਰੰਪ 230  ਸੀਟਾਂ 'ਤੇ ਲੀਡ ਬਣਾਏ ਹੋਏ ਹੈ।

ਅਮਰੀਕਾ ਦੇ ਭਾਰਤ ਨਾਲ ਚੰਗੇ ਸਬੰਧ ਬਣੇ ਰਹਿਣਗੇ

ਸੰਤ ਸਿੰਘ ਚਟਵਾਲ ਨੇ ਕਿਹਾ ਕਿ 'ਟਰੰਪ ਦੇ ਪ੍ਰਧਾਨ ਮੰਤਰੀ ਮੋਦੀ ਨਾਲ ਚੰਗੇ ਸਬੰਧ ਹਨ, ਪਰ ਕਮਲਾ ਹੈਰਿਸ ਨੂੰ ਵੀ ਘੱਟ ਸਮਝਣਾ ਗ਼ਲਤ ਹੋਵੇਗਾ। ਮੈਨੂੰ ਲੱਗਦਾ ਹੈ ਕਿ ਉਹ ਆਪਣੀ ਭਾਰਤ ਫੇਰੀ ਨੂੰ ਲੈ ਕੇ ਉਤਸ਼ਾਹਿਤ ਹਨ। ਮੈਨੂੰ ਯਕੀਨ ਹੈ ਕਿ ਅਮਰੀਕਾ ਦੇ ਭਾਰਤ ਨਾਲ ਚੰਗੇ ਸਬੰਧ ਰਹਿਣਗੇ ਭਾਵੇਂ ਕੋਈ ਵੀ ਰਾਸ਼ਟਰਪਤੀ ਬਣੇ। ਕਿਸ ਦੇ ਜਿੱਤਣ ਦੇ ਜ਼ਿਆਦਾ ਮੌਕੇ ਹਨ, ਟਰੰਪ ਜਾਂ ਕਮਲਾ ਹੈਰਿਸ? ਇਸ ਸਵਾਲ 'ਤੇ ਚਟਵਾਲ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਲੋਕ ਕਮਲਾ ਹੈਰਿਸ ਨੂੰ ਵੋਟ ਦੇਣਗੇ ਕਿਉਂਕਿ ਟਰੰਪ ਬਹੁਤ ਅਸਥਿਰ ਵਿਅਕਤੀ ਹਨ।'

ਪੜ੍ਹੋ ਇਹ ਅਹਿਮ ਖ਼ਬਰ-Trump ਜਾਂ Harris... ਜਾਣੋ ਅਮਰੀਕੀ ਰਾਸ਼ਟਰਪਤੀ ਦੀ salary ਅਤੇ ਸਹੂਲਤਾਂ

ਕਮਲਾ ਹੈਰਿਸ ਦੇ ਜਿੱਤਣ ਦੇ ਜ਼ਿਆਦਾ ਮੌਕੇ 

ਭਾਰਤੀ ਮੂਲ ਦੇ ਉਦਯੋਗਪਤੀ ਨੇ ਕਿਹਾ ਕਿ 'ਔਰਤਾਂ ਕਮਲਾ ਹੈਰਿਸ ਨੂੰ ਵੋਟ ਦੇ ਸਕਦੀਆਂ ਹਨ ਕਿਉਂਕਿ ਗਰਭਪਾਤ ਦਾ ਮੁੱਦਾ ਮਹੱਤਵਪੂਰਨ ਹੈ। ਹਾਲਾਂਕਿ ਮੁਕਾਬਲਾ ਸਖ਼ਤ ਹੈ ਪਰ ਮੇਰਾ ਦਿਲ ਕਹਿੰਦਾ ਹੈ ਕਿ ਕਮਲਾ ਹੈਰਿਸ ਜਿੱਤੇਗੀ ਅਤੇ ਮੈਂ ਇਹ ਇਸ ਲਈ ਨਹੀਂ ਕਹਿ ਰਿਹਾ ਕਿਉਂਕਿ ਕਮਲਾ ਹੈਰਿਸ ਭਾਰਤੀ ਅਮਰੀਕੀ ਹੈ, ਪਰ ਮੈਨੂੰ ਲੱਗਦਾ ਹੈ ਕਿ ਉਸ ਤੋਂ ਉਮੀਦਾਂ ਹੋਰ ਹਨ। ਚਟਵਾਲ ਨੇ ਕਿਹਾ, 'ਵੱਡੀ ਗਿਣਤੀ 'ਚ ਲੋਕਾਂ ਨੇ ਵੋਟ ਪਾਈ ਅਤੇ ਇਹ ਚੋਣ ਵੀ ਬਹੁਤ ਮਹਿੰਗੀ ਵੀ ਰਹੀ। ਮੈਂ ਪਿਛਲੇ 45 ਸਾਲਾਂ ਵਿੱਚ ਬਹੁਤ ਸਾਰੀਆਂ ਚੋਣਾਂ ਦੇਖੀਆਂ ਹਨ, ਪਰ ਇਨ੍ਹਾਂ ਚੋਣਾਂ ਵਿੱਚ ਅਰਬਾਂ ਡਾਲਰ ਖਰਚ ਹੋਏ ਹਨ।

ਐਡੀਸਨ ਰਿਸਰਚ ਦੇ ਨੈਸ਼ਨਲ ਐਗਜ਼ਿਟ ਪੋਲ ਦੇ ਅੰਕੜਿਆਂ ਮੁਤਾਬਕ 44 ਫੀਸਦੀ ਅਮਰੀਕੀ ਵੋਟਰ ਟਰੰਪ ਨੂੰ ਪਸੰਦ ਕਰਦੇ ਹਨ, ਜਦੋਂ ਕਿ 48 ਫੀਸਦੀ ਹੈਰਿਸ ਦੇ ਪੱਖ 'ਚ ਹਨ। ਐਡੀਸਨ ਰਿਸਰਚ ਦੇ ਐਗਜ਼ਿਟ ਪੋਲ ਦੇ ਅੰਕੜਿਆਂ ਮੁਤਾਬਕ ਨੇਵਾਡਾ ਵਿੱਚ 47 ਫੀਸਦੀ ਲੋਕ ਟਰੰਪ ਦਾ ਸਮਰਥਨ ਕਰਦੇ ਹਨ, ਜਦਕਿ 44 ਫੀਸਦੀ ਲੋਕ ਹੈਰਿਸ ਦਾ ਸਮਰਥਨ ਕਰਦੇ ਹਨ। ਇਸੇ ਤਰ੍ਹਾਂ ਐਰੀਜ਼ੋਨਾ 'ਚ 46 ਫੀਸਦੀ ਲੋਕ ਟਰੰਪ ਦਾ ਸਮਰਥਨ ਕਰਦੇ ਹਨ ਜਦਕਿ 46 ਫੀਸਦੀ ਲੋਕ ਹੈਰਿਸ ਦੇ ਨਾਲ ਖੜ੍ਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News