ਟਰੰਪ ਨੇ ਵੋਟਰ ਡਾਟਾ ਦੀ ਮੰਗ ਨਾਲ ਚੋਣ ਪੈਨਲ ਦਾ ਕੀਤਾ ਗਠਨ

07/20/2017 2:08:45 PM

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣ ਦੀ ਪ੍ਰਮਾਣਿਕਤਾ ਲਈ ਬਹੁਤ ਵਿਵਾਦਮਈ ਜਾਂਚ ਸ਼ੁਰੂ ਕੀਤੀ ਹੈ। ਨਾਲ ਹੀ ਸਾਰੇ ਰਾਜਾਂ ਵਿਚੋਂ ਆਪਣੇ ਵੋਟਰਾਂ ਦੇ ਡਾਟਾ ਨੂੰ ਪੈਨਲ ਨੂੰ ਦੇਣ ਲਈ ਕਿਹਾ ਹੈ। ਟਰੰਪ ਨੇ ਵਾਈਟ ਹਾਊਸ ਵਿਚ ਪੈਨਲ ਸ਼ੁਰੂ ਕਰਦੇ ਹੋਏ ਕਿਹਾ,'' ਇਸ ਆਯੋਗ ਨੂੰ ਬੈਲਟ ਬਾਕਸ ਦੀ ਪ੍ਰਮਾਣਿਕਤਾ ਅਤੇ ਇਕ ਨਾਗਰਿਕ ਇਕ ਵੋਟ ਦੇ ਸਿਧਾਂਤ ਨੂੰ ਬਰਕਰਾਰ ਰੱਖਣ ਦਾ ਖਾਸ ਕੰਮ ਸੌਂਪਿਆ ਗਿਆ ਹੈ।'' 
ਉਨ੍ਹਾਂ ਨੇ ਕਿਹਾ,'' ਹਰ ਵਾਰੀ ਜਦੋਂ ਵੋਟਰਾਂ ਸੰਬੰਧੀ ਧੋਖਾਧੜੀ ਹੁੰਦੀ ਹੈ, ਉਹ ਕਾਨੂੰਨੀ ਤੌਰ 'ਤੇ ਮਾਨਤਾ ਪ੍ਰਾਪਤ ਨਾਗਰਿਕਾਂ ਦੇ ਵੋਟ ਨੂੰ ਰੱਦ ਕਰ ਕੇ ਲੋਕਤੰਤਰ ਨੂੰ ਕਮਜ਼ੋਰ ਕਰਦੇ ਹਨ। ਤੁਸੀਂ ਇਸ ਤਰ੍ਹਾਂ ਹੁੰਦਾ ਨਹੀਂ ਰਹਿਣ ਦੇ ਸਕਦੇ।'' ਇਸ ਪੈਨਲ ਦੇ ਗਠਨ ਤੋਂ ਪਹਿਲਾਂ ਟਰੰਪ ਨੇ ਇਹ ਦਾਅਵਾ ਕੀਤਾ ਸੀ ਕਿ ਉਹ ਨਵੰਬਰ ਵਿਚ ਹੋਈਆਂ ਚੋਣਾਂ ਵਿਚ 'ਪਾਪੁਲਰ ਵੋਟ' ਨੂੰ ਵੋਟਰ ਧੋਖਾਧੜੀ ਦੇ ਕਾਰਨ ਹਾਰੇ ਸਨ। ਇਸ ਪਾਪੁਲਰ ਵੋਟ ਨੂੰ ਹਿਲੇਰੀ ਨੇ 30 ਲੱਖ ਵੋਟਾਂ ਦੇ ਫਰਕ ਨਾਲ ਜਿੱਤਿਆ ਸੀ। ਹਾਲਾਂਕਿ ਉਹ ਅਮਰੀਕਾ ਚੋਣਾਂ ਵਿਚ ਫੈਸਲਾਕੁੰਨ ਭੂਮਿਕਾ ਨਿਭਾਉਣ ਵਾਲੇ ਰਾਜ ਆਧਾਰਿਤ ਇਲੈਕਟੋਰਲ ਕਾਲੇਜ ਦੇ ਅੰਕੜਿਆਂ ਨੂੰ ਆਪਣੇ ਪੱਖ ਵਿਚ ਨਹੀਂ ਕਰ ਪਾਈ ਸੀ।


Related News