''ਤੁਸੀਂ ਤਾਂ ਦੇਸ਼ ਦਾ ਮਾਹੌਲ ਹੀ ਬਦਲ ਦਿੱਤਾ..!'', ਟਰੰਪ ਦੇ ਹੱਕ ''ਚ ਉਤਰੀ ਦਿੱਗਜ ਰੈਪਰ ਨਿਕੀ ਮਿਨਾਜ
Tuesday, Oct 27, 2026 - 09:56 AM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ’ਚ 3 ਨਵੰਬਰ ਨੂੰ ਹੋਣ ਵਾਲੀਆਂ ਮਿਡਟਰਮ ਚੋਣਾਂ ਤੋਂ ਪਹਿਲਾਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਚਾਰ ਅਭਿਆਨ ਨੂੰ ਉਸ ਸਮੇਂ ਨਵਾਂ ਚਿਹਰਾ ਮਿਲਿਆ, ਜਦੋਂ ਮਸ਼ਹੂਰ ਰੈਪਰ ਨਿਕੀ ਮਿਨਾਜ ਮਿਸ਼ੀਗਨ 'ਚ ਉਨ੍ਹਾਂ ਦੇ ਨਾਲ ਮੰਚ ’ਤੇ ਪਹੁੰਚੀ। ਮਿਨਾਜ ਨੇ ਟਰੰਪ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਦੇਸ਼ ਦਾ ਮਾਹੌਲ ਬਦਲ ਦਿੱਤਾ ਹੈ ਅਤੇ ਲੋਕਾਂ ਨੂੰ ਭਵਿੱਖ ਪ੍ਰਤੀ ਉਮੀਦ ਦਿੱਤੀ ਹੈ। ਉਨ੍ਹਾਂ ਨੇ ਰਿਪਬਲਿਕਨ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਦੇਸ਼ ਲਈ ਇਹ ਇਕ ਵੱਡਾ ਫੈਸਲਾਕੁੰਨ ਮੋੜ ਹੈ।
ਟਰੰਪ ਨੇ ਮਿਸ਼ੀਗਨ ਦੇ ਪੋਰਟ ਹਿਊਰੋਨ ਵਿਚ ਆਯੋਜਿਤ ਰੈਲੀ ਦੌਰਾਨ ਮਿਨਾਜ ਦੀ ਤਾਰੀਫ਼ ਕੀਤੀ ਅਤੇ ਉਨ੍ਹਾਂ ਨੂੰ ਮੰਚ ’ਤੇ ਬੁਲਾਇਆ। ਸੁਨਹਿਰੀ ਰੰਗ ਦੇ ਗੁਚੀ ਸੂਟ ਵਿਚ ਪਹੁੰਚੀ ਮਿਨਾਜ ਨੇ ਭੀੜ ਦੇ ਨਾਲ ਟਰੰਪ ਅਤੇ ਰਿਪਬਲਿਕਨ ਉਮੀਦਵਾਰਾਂ ਦੇ ਸਮਰਥਨ ਵਿਚ ਨਾਅਰੇ ਲਗਾਏ। ਮੰਚ ਤੋਂ ਉਤਰਦੇ ਸਮੇਂ ਟਰੰਪ ਨੇ ਉਨ੍ਹਾਂ ਦੀ ਸੁੰਦਰਤਾ ਅਤੇ ਸਮਝਦਾਰੀ ਦੀ ਪ੍ਰਸ਼ੰਸਾ ਕੀਤੀ। ਰੈਲੀ ਦੌਰਾਨ ਟਰੰਪ ਦੀਆਂ ਨਿੱਜੀ ਟਿੱਪਣੀਆਂ ਵੀ ਚਰਚਾ ਵਿਚ ਰਹੀਆਂ।
ਇਹ ਵੀ ਪੜ੍ਹੋ- 'ਭਰ ਲਓ ਰਾਸ਼ਨ, ਫ਼ੋਨ-ਪਾਵਰਬੈਂਕ ਵੀ ਕਰ ਲਓ ਫੁੱਲ ਚਾਰਜ..!', ਬ੍ਰਿਟਿਸ਼ ਸਰਕਾਰ ਨੇ ਜਾਰੀ ਕੀਤੀ ਐਡਵਾਈਜ਼ਰੀ
ਏਅਰਫੋਰਸ ਵਨ ’ਚ ਟਰੰਪ ਦੇ ਨਾਲ ਪਹੁੰਚੀ ਮਿਨਾਜ
‘ਸੁਪਰ ਬਾਸ’ ਵਰਗੇ ਲੋਕਪ੍ਰਿਯ ਗੀਤਾਂ ਲਈ ਪਛਾਣੀ ਜਾਣ ਵਾਲੀ ਮਿਨਾਜ ਟਰੰਪ ਨਾਲ ਏਅਰਫੋਰਸ ਵਨ ਜਹਾਜ਼ ਤੋਂ ਮਿਸ਼ੀਗਨ ਪਹੁੰਚੀ। ਉਨ੍ਹਾਂ ਨੇ ਰਾਸ਼ਟਰਪਤੀ ਦੇ ਇਕ ਸਹਿਯੋਗੀ ਨਾਲ ਜਹਾਜ਼ ਵਿਚ ਵੀਡੀਓ ਵੀ ਬਣਾਈ, ਜਿਸ ਵਿਚ ਉਨ੍ਹਾਂ ਨੇ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਬਣਨ ਲਈ ਇੰਟਰਵਿਊ ਦੇਣ ਦਾ ਨਾਟਕੀ ਅੰਦਾਜ਼ ਅਪਣਾਇਆ। ਇਹ ਵੀਡੀਓ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਸਾਂਝਾ ਕੀਤਾ ਗਿਆ। ਮਿਨਾਜ ਪਹਿਲਾਂ ਵੀ ਟਰੰਪ ਦੇ ਸਮਰਥਨ ਵਿਚ ਸਾਹਮਣੇ ਆ ਚੁੱਕੀ ਹੈ। ਉਨ੍ਹਾਂ ਨੇ ਖੁਦ ਨੂੰ ਟਰੰਪ ਦੀ ‘ਨੰਬਰ ਵਨ ਪ੍ਰਸ਼ੰਸਕ’ ਦੱਸਿਆ ਸੀ। ਨਾਈਜੀਰੀਆ ਵਿਚ ਈਸਾਈਆਂ ਦੇ ਕਥਿਤ ਤਸ਼ੱਦਦ ਸਬੰਧੀ ਟਰੰਪ ਦੇ ਦੋਸ਼ਾਂ ਅਤੇ ਉਨ੍ਹਾਂ ਦੀ ‘ਗੋਲਡ ਕਾਰਡ’ ਵੀਜ਼ਾ ਯੋਜਨਾ ਨੂੰ ਲੈ ਕੇ ਵੀ ਉਹ ਸਮਰਥਨ ਜਤਾ ਚੁੱਕੀ ਹੈ।
ਮੁਸਲਿਮ ਉਮੀਦਵਾਰ ’ਤੇ ਟਰੰਪ ਦਾ ਨਿਸ਼ਾਨਾ
ਰੈਲੀ 'ਚ ਟਰੰਪ ਨੇ ਮਿਸ਼ੀਗਨ ਤੋਂ ਡੈਮੋਕ੍ਰੇਟਿਕ ਸੀਨੇਟ ਉਮੀਦਵਾਰ ਅਬਦੁਲ ਅਲ-ਸਾਯਦ ਦੇ ਮੁਸਲਿਮ ਧਰਮ ਅਤੇ ਪਿਛੋਕੜ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਦੋਸ਼ ਲਗਾਇਆ ਕਿ ਅਲ-ਸਾਯਦ ਦੇ ਜਿੱਤਣ ’ਤੇ ਉਹ ਅਮਰੀਕਾ ਵਿਚ ‘ਜਿਹਾਦੀਆਂ’ ਨੂੰ ਸੱਦਾ ਦੇਣਗੇ। ਅਲ-ਸਾਯਦ ਨੇ ਅਜਿਹੀਆਂ ਟਿੱਪਣੀਆਂ ਨੂੰ ਇਸਲਾਮੋਫੋਬਿਕ ਦੱਸਦੇ ਹੋਏ ਕਿਹਾ ਹੈ ਕਿ ਟਰੰਪ ਉਨ੍ਹਾਂ ਦੇ ਨਾਂ ਅਤੇ ਧਰਮ ਦੀ ਵਰਤੋਂ ਕਰਕੇ ਮਹਿੰਗਾਈ ਅਤੇ ਆਪਣੀਆਂ ਨੀਤੀਆਂ ਤੋਂ ਲੋਕਾਂ ਨੂੰ ਹੋ ਰਹੀਆਂ ਪ੍ਰੇਸ਼ਾਨੀਆਂ ਤੋਂ ਧਿਆਨ ਹਟਾਉਣਾ ਚਾਹੁੰਦੇ ਹਨ। ਅਲ-ਸਾਯਦ ਦਾ ਮੁਕਾਬਲਾ ਰਿਪਬਲਿਕਨ ਉਮੀਦਵਾਰ ਮਾਈਕ ਰੋਜਰਸ ਨਾਲ ਹੈ। ਚੋਣਾਂ ਵਿਚ ਇਕ ਹਫ਼ਤੇ ਤੋਂ ਕੁਝ ਜ਼ਿਆਦਾ ਸਮਾਂ ਬਾਕੀ ਰਹਿਣ ’ਤੇ ਦੋਵਾਂ ਧਿਰਾਂ ਨੇ ਪ੍ਰਚਾਰ ਤੇਜ਼ ਕਰ ਦਿੱਤਾ ਹੈ।
ਓਬਾਮਾ ਵੀ ਡੈਮੋਕ੍ਰੇਟਸ ਦੇ ਸਮਰਥਨ ’ਚ ਸਰਗਰਮ
ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਬੀਤੇ ਸ਼ਨੀਵਾਰ ਨੂੰ ਡੈਮੋਕ੍ਰੇਟਿਕ ਉਮੀਦਵਾਰ ਦੇ ਸਮਰਥਨ ਵਿਚ ਰੈਲੀ ਕੀਤੀ। ਮੱਧਕਾਲੀ ਚੋਣਾਂ ਵਿਚ ਕਾਂਗਰਸ ’ਤੇ ਕਿਸ ਪਾਰਟੀ ਦਾ ਕੰਟਰੋਲ ਰਹੇਗਾ, ਇਸ ਦਾ ਫੈਸਲਾ ਹੋਣਾ ਹੈ। ਨਤੀਜੇ ਟਰੰਪ ਦੇ ਬਾਕੀ ਰਾਸ਼ਟਰਪਤੀ ਕਾਰਜਕਾਲ ਦੌਰਾਨ ਉਨ੍ਹਾਂ ਦੀਆਂ ਨੀਤੀਆਂ ਅਤੇ ਸਿਆਸੀ ਪ੍ਰਭਾਵ ਨੂੰ ਪ੍ਰਭਾਵਿਤ ਕਰ ਸਕਦੇ ਹਨ।
ਇਹ ਵੀ ਪੜ੍ਹੋ- ਅੱਜ ਹੋਣਗੀਆਂ ਇਜ਼ਰਾਈਲ 'ਚ ਚੋਣਾਂ ! ਨੇਤਨਯਾਹੂ ਦੇ ਭਵਿੱਖ ਦਾ ਫ਼ੈਸਲਾ ਕਰਨਗੇ ਵੋਟਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
