ਟਰੰਪ ਨੇ ਮੁੜ ਕੀਤਾ 5,000 ਡਾਲਰ ਦੇਣ ਦਾ ਵਾਅਦਾ
Tuesday, Oct 13, 2026 - 01:23 PM (IST)
ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2026 ਦੀਆਂ ਮਿਡਟਰਮ ਚੋਣਾਂ ਨੂੰ ਲੈ ਕੇ ਆਪਣੇ 5,000 ਡਾਲਰ ਦੇ ਭੁਗਤਾਨ ਵਾਲੇ ਵਾਅਦੇ ਨੂੰ ਮੁੜ ਦੁਹਰਾਇਆ ਹੈ। ਟਰੰਪ ਨੇ ਕਿਹਾ ਕਿ ਜੇ ਰਿਪਬਲਿਕਨ ਪਾਰਟੀ ਨਵੰਬਰ ਦੀਆਂ ਚੋਣਾਂ ਵਿੱਚ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਅਤੇ ਸੈਨੇਟ ਦੋਵਾਂ ’ਤੇ ਕੰਟਰੋਲ ਬਰਕਰਾਰ ਰੱਖਦੀ ਹੈ ਤਾਂ ਹਰ ਬਾਲਗ ਅਮਰੀਕੀ ਨਾਗਰਿਕ ਨੂੰ 5,000 ਡਾਲਰ ਦਿੱਤੇ ਜਾਣਗੇ। ਉਨ੍ਹਾਂ ਇਸ ਰਕਮ ਨੂੰ ‘ਟਰੰਪ ਡਿਵਿਡੈਂਡ’ ਦਾ ਨਾਮ ਦਿੱਤਾ ਹੈ ਅਤੇ ਕਿਹਾ ਕਿ ਉਹ ਖੁਦ ਇਨ੍ਹਾਂ ਚੈੱਕਾਂ ’ਤੇ ਦਸਤਖ਼ਤ ਕਰਨ ਦੀ ਉਡੀਕ ਕਰ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਦੁਬਈ 'ਚ ਰਹਿੰਦੇ ਪੰਜਾਬੀ ਟਰੱਕ ਡਰਾਈਵਰ ਦੀ ਚਮਕੀ ਕਿਸਮਤ, ਬਣਿਆ ਕਰੋੜਪਤੀ
ਟਰੰਪ ਮੁਤਾਬਕ ਜੇਕਰ ਡੈਮੋਕ੍ਰੇਟ ਪਾਰਟੀ ਜਿੱਤਦੀ ਹੈ ਤਾਂ ਉਨ੍ਹਾਂ ਨੂੰ ਆਰਥਿਕ ਨੁਕਸਾਨ ਝਲਣਾ ਪੈ ਸਕਦਾ ਹੈ। ਉਨ੍ਹਾਂ 'ਤੇ ਭਾਰੀ ਟੈਰਿਫ ਲਗਾਏ ਜਾ ਸਕਦੇ ਹਨ। ਨਾਲ ਹੀ ਟਰੰਪ ਨੇ ਇਸ ਯੋਜਨਾ ਲਈ ਟੈਰਿਫ਼ ਤੋਂ ਹੋਣ ਵਾਲੀ ਆਮਦਨ ਦਾ ਹਵਾਲਾ ਦਿੱਤਾ ਹੈ, ਪਰ ਇਸ ਭੁਗਤਾਨ ਲਈ ਅਜੇ ਤੱਕ ਕੋਈ ਵਿਸਥਾਰਤ ਕਾਨੂੰਨੀ ਜਾਂ ਵਿੱਤੀ ਯੋਜਨਾ ਸਾਹਮਣੇ ਨਹੀਂ ਆਈ। ਅੰਦਾਜ਼ੇ ਮੁਤਾਬਕ ਲਗਭਗ 240–245 ਮਿਲੀਅਨ ਬਾਲਗ ਨਾਗਰਿਕਾਂ ਨੂੰ 5,000 ਡਾਲਰ ਦੇਣ ਲਈ ਸਰਕਾਰ ਨੂੰ ਕਰੀਬ 1.2 ਟ੍ਰਿਲੀਅਨ ਡਾਲਰ ਦੀ ਲੋੜ ਪੈ ਸਕਦੀ ਹੈ। ਮਾਹਿਰਾਂ ਮੁਤਾਬਕ ਅਜਿਹੇ ਭੁਗਤਾਨ ਲਈ ਕਾਂਗਰਸ ਦੀ ਮਨਜ਼ੂਰੀ ਦੀ ਲੋੜ ਹੋਵੇਗੀ ਅਤੇ ਇਸ ਦੇ ਵਿੱਤੀ ਪ੍ਰਭਾਵਾਂ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
