ਟਰੰਪ ਨੇ ਕਿਮ ਨੂੰ ਚਿੱਠੀ ਲਿਖ ਕੋਰੋਨਾ ਨਾਲ ਲੱਡ਼ਣ ਲਈ ਮੰਗਿਆ ਸਹਿਯੋਗ
Sunday, Mar 22, 2020 - 03:02 AM (IST)
ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰ ਕੋਰੀਆਈ ਨੇਤਾ ਕਿਮ ਜੋਂਗ ਓਨ ਨੂੰ ਇਕ ਚਿੱਠੀ ਭੇਜ ਕੇ ਮਹਾਮਾਰੀ ਕੰਟਰੋਲ ਕਰਨ ਦੇ ਯਤਨਾਂ ਦੇ ਖੇਤਰ ਵਿਚ ਪਿਓਂਗਯਾਂਗ ਦੇ ਨਾਲ ਸਹਿਯੋਗ ਕਰਨ ਦੀ ਇੱਛਾ ਵਿਅਕਤ ਕੀਤੀ। ਕੋਰੀਆਈ ਸੈਂਟ੍ਰਲ ਨਿਊਜ਼ ਏਜੰਸੀ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਨਿਊ ਏਜੰਸੀ ਮੁਤਾਬਕ ਟਰੰਪ ਨੇ ਆਪਣੇ ਚਿੱਠੀ ਵਿਚ ਦੋਹਾਂ ਦੇਸ਼ਾਂ ਵਿਚਾਲੇ ਵਿਕਾਸਸ਼ੀਲ ਸਬੰਧਾਂ 'ਤੇ ਇਕ ਯੋਜਨਾ ਦੀ ਰੂਪ ਰੇਖਾ ਤਿਆਰ ਕਰਨ ਅਤੇ ਮਹਾਮਾਰੀ ਦੇ ਯਤਨਾਂ ਦੇ ਖੇਤਰ ਵਿਚ ਸਹਿਯੋਗ ਕਰਨ ਦਾ ਇਰਾਦਾ ਕੀਤਾ। ਇਸ ਦੇ ਹੀ ਉਨ੍ਹਾਂ ਨੇ ਉੱਤਰ ਕੋਰੀਆ ਦੇ ਲੋਕਾਂ ਨੂੰ ਗੰਭੀਰ ਮਹਾਮਾਰੀ ਦੇ ਖਤਰੇ ਤੋਂ ਬਚਾਉਣ ਲਈ ਕਿਮ ਦੇ ਯਤਨਾਂ ਦੀ ਤਰੀਫ ਕੀਤੀ।
ਦੱਸ ਦਈਏ ਕਿ ਉੱਤਰ ਕੋਰੀਆ ਵਿਚ ਕੋਰੋਨਾਵਾਇਰਸ ਦੇ ਕਈ ਮਾਮਲੇ ਸਾਹਮਣੇ ਆਉਣ ਦੀਆਂ ਖਬਰਾਂ ਆਈਆਂ ਸਨ, ਜਿਸ ਤੋਂ ਬਾਅਦ ਕਿਮ ਜੋਂਗ ਵੱਲੋਂ ਉਨ੍ਹਾਂ ਲੋਕਾਂ ਨੂੰ ਗੋਲੀ ਮਰਾ ਕੇ ਮੌਤ ਹਵਾਲੇ ਕਰ ਦਿੱਤਾ। ਕਈ ਅੰਗ੍ਰੇਜ਼ੀ ਅਖਬਾਰਾਂ ਅਤੇ ਚੈਨਲਾਂ ਵੱਲੋਂ ਇਸ 'ਤੇ ਚਿੰਤਾ ਜਤਾਈ ਗਈ ਸੀ ਕਿ ਦੱਖਣੀ ਕੋਰੀਆ ਵਿਚ ਕੋਰੋਨਾ ਦੇ ਇੰਨੇ ਮਾਮਲੇ ਸਾਹਮਣੇ ਆਏ ਰਹੇ ਹਨ ਪਰ ਕਿਮ ਜੋਂਗ ਦੇ ਖੇਤਰ ਵਿਚ ਇਕ ਵੀ ਨਹੀਂ, ਅਜਿਹਾ ਨਹੀਂ ਹੋ ਸਕਦਾ। ਰਿਪੋਰਟ ਮੁਤਾਬਕ ਕਿਮ ਵੱਲੋਂ ਕੋਰੋਨਾਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੇ ਅੰਕਡ਼ੇ ਜਨਤਕ ਨਹੀਂ ਕੀਤੇ ਜਾ ਰਹੇ।