ਟਰੰਪ ਨੇ ਕੀਤਾ ਗ੍ਰੇਨੈਲ ਨੂੰ ਜਰਮਨੀ ਦਾ ਰਾਜਦੂਤ ਨਿਯੁਕਤ

07/21/2017 9:09:36 AM

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਯੁਕਤ ਰਾਸ਼ਟਰ ਦੇ ਸਾਬਕਾ ਬੁਲਾਰੇ ਰਿਚਰਡ ਗ੍ਰੇਨੈਲ ਨੂੰ ਜਰਮਨੀ ਵਿਚ ਅਮਰੀਕਾ ਦਾ ਨਵਾਂ ਰਾਜਦੂਤ ਨਿਯੁਕਤ ਕੀਤਾ ਹੈ। ਗ੍ਰੇਨੈਲ ਸਾਬਕਾ ਰਾਸ਼ਟਰਪਤੀ ਜਾਰਜ ਡਬਲਊ ਬੁਸ਼ ਦੇ ਕਾਰਜਕਾਲ ਵਿਚ ਸਾਲ 2001 ਤੋਂ ਸਾਲ 2008 ਤੱਕ ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੇ ਬੁਲਾਰੇ ਰਹਿ ਚੁੱਕੇ ਹਨ। ਮੌਜੂਦਾ ਸਮੇਂਂ ਵਿਚ ਉਹ ਫੋਕਸ ਨਿਊਜ ਦੇ ਸਹਾਇਕ ਹਨ। ਗ੍ਰੇਨੈਲ ਨੂੰ ਅਮਰੀਕੀ ਸੈਨੇਟ ਵਿਚ ਆਪਣੀ ਨਿਯੁਕਤੀ ਦੀ ਪੁਸ਼ਟੀ ਕਰਨੀ ਹੋਵੇਗੀ। ਟਰੰਪ ਨੇ ਰੱਖਿਆ ਖਰਚ ਨੂੰ ਲੈ ਕੇ ਨਾਟੋ ਦੇ ਟੀਚੇ ਤੱਕ ਨਾ ਪਹੁੰਚਣ 'ਤੇ ਜਰਮਨੀ ਨੂੰ ਫਟਕਾਰ ਲਗਾਈ ਸੀ ਅਤੇ ਅਮਰੀਕਾ ਦੇ ਨਾਲ ਵਪਾਰ ਬੱਚਤ ਬਾਰੇ ਵਿਚ ਸ਼ਿਕਾਇਤ ਕੀਤੀ ਸੀ। ਗ੍ਰੇਨੈਲ ਨੇ ਆਪਣੀ ਨਿਯੁਕਤੀ ਨੂੰ ਲੈ ਕੇ ਫਿਲਹਾਲ ਕੋਈ ਟਿੱਪਣੀ ਨਹੀਂ ਕੀਤੀ ਹੈ।


Related News