ਟਰੰਪ ਤੇ ਓਬਾਮਾ ਨੇ ਬ੍ਰਾਇੰਟ ਨੂੰ ਦਿੱਤੀ ਸ਼ਰਧਾਂਜਲੀ

Monday, Jan 27, 2020 - 08:21 PM (IST)

ਟਰੰਪ ਤੇ ਓਬਾਮਾ ਨੇ ਬ੍ਰਾਇੰਟ ਨੂੰ ਦਿੱਤੀ ਸ਼ਰਧਾਂਜਲੀ

ਲਾਸ ਏਂਜਲਿਸ— ਅਮਰੀਕੀ ਰਾਸ਼ਟਰਪਤੀ ਡੋਨਾਡ ਟਰੰਪ ਚੇ ਸਾਬਕਾ ਰਾਸ਼ਟਪਤੀ ਬਰਾਕ ਓਬਾਮਾ ਨੇ ਮਹਾਨ ਬਾਸਕਟਬਾਲ ਖਿਡਾਰੀ ਕੋਬੇ ਬ੍ਰਾਇੰਟ ਤੇ ਉਸਦੀ 13 ਸਾਲਾ ਬੇਟੀ ਗਿਆਨਾ ਮਾਰੀਆ ਸਣੇ 9 ਲੋਕਾਂ ਨੂੰ ਸ਼ਰਧਾਂਜਲੀ ਦਿੱਤੀ, ਜਿਨ੍ਹਾਂ ਦਾ ਕੈਲੀਫੋਰਨੀਆ 'ਚ ਹੈਲੀਕਾਪਟਰ ਕ੍ਰੈਸ਼ ਹੋਣ ਕਾਰਨ ਮੌਤ ਹੋ ਗਈ। ਬ੍ਰਾਇੰਟ 41 ਸਾਲਾ ਦੇ ਸਨ। ਉਨ੍ਹਾਂ ਦਾ ਹੈਲੀਕਾਪਟਰ ਸਿਕਰੋਸਕੀ ਐੱਸ-76 ਧੁੰਧ ਦੀ ਵਜ੍ਹਾ ਕਾਰਨ ਪੱਛਮੀ ਲਾਸ ਏਂਜਲਿਸ ਦੇ ਕੈਲਾਬਾਸਾਸ 'ਚ ਪਹਾੜੀਆਂ ਨਾਲ ਟਕਰਾ ਗਿਆ ਤੇ ਉਸ 'ਚ ਅੱਗ ਲੱਗ ਗਈ।

PunjabKesari
ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਬਾਸਕਟਬਾਲ ਦੇ ਦਿੱਗਜਾਂ 'ਚ ਸ਼ਾਮਲ ਬ੍ਰਾਇੰਟ ਆਪਣਾ ਜੀਵਨ ਅਜੇ ਸ਼ੁਰੂ ਹੀ ਕਰ ਰਹੇ ਸਨ। ਉਹ ਆਪਣੇ ਪਰਿਵਾਰ ਨਾਲ ਬਹੁਤ ਪਿਆਰ ਕਰਦੇ ਸਨ ਤੇ ਭਵਿੱਖ ਨੂੰ ਲੈ ਕੇ ਬਹੁਤ ਉਤਸ਼ਾਹਿਤ ਸੀ। ਮੇਰੀ ਤੇ ਮੇਲਾਨੀਆ ਦੀ ਹਮਦਰਦੀ ਬ੍ਰਾਇੰਟ ਪਰਿਵਾਰ ਦੇ ਨਾਲ ਹੈ। ਓਬਾਮਾ ਨੇ ਕਿਹਾ ਕਿ ਕੋਬੇ ਬਿਹਤਰੀਨ ਖਿਡਾਰੀ ਸਨ ਤੇ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਕਰਨ ਜਾ ਰਿਹਾ ਸੀ। ਬੇਟੀ ਗਿਆਨਾ ਦੀ ਮੌਤ ਵੀ ਦੁਖਦ ਹੈ। ਮਿਸ਼ੇਲ ਤੇ ਮੇਰੀ ਹਮਦਰਦੀ ਵੇਨੇਸਾ ਤੇ ਬ੍ਰਾਇੰਟ ਪਰਿਵਾਰ ਦੇ ਨਾਲ ਹੈ।


author

Garg

Reporter

Related News