ਟਰੰਪ ਨੇ ਫਿਰ ਅਮਰੀਕੀ ਮੀਡੀਆ ''ਤੇ ਵਿੰਨ੍ਹਿਆ ਨਿਸ਼ਾਨਾ

Tuesday, Jun 12, 2018 - 04:28 AM (IST)

ਟਰੰਪ ਨੇ ਫਿਰ ਅਮਰੀਕੀ ਮੀਡੀਆ ''ਤੇ ਵਿੰਨ੍ਹਿਆ ਨਿਸ਼ਾਨਾ

ਵਾਸ਼ਿੰਗਨ — ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਪੱਤਰਕਾਰ ਸੰਮੇਲਨ ਆਯੋਜਿਤ ਕਰ ਪੱਤਰਕਾਰਾਂ ਦੇ ਸਵਾਲਾਂ ਦਾ ਸਾਹਮਣਾ ਕੀਤਾ। ਟਰੰਪ ਦੇ ਸੱਤਾ ਸੰਭਾਲਣ ਤੋਂ ਬਾਅਦ ਇਹ ਦੂਜਾ ਮੌਕਾ ਸੀ ਜਦੋਂ ਉਨ੍ਹਾਂ ਨੇ ਇਕੱਲੇ ਮੀਡੀਆ ਦੇ ਸਵਾਲਾਂ ਦਾ ਪੱਤਰਕਾਰ ਸੰਮੇਲਨ 'ਚ ਸਾਹਮਣਾ ਕੀਤਾ।
ਟਰੰਪ ਨੇ ਇਸ ਪੱਤਰ ਸੰਮੇਲਨ ਦੌਰਾਨ ਇਹ ਇੱਛਾ ਜਤਾਈ ਕਿ ਦੇਸ਼ਾਂ ਵਿਚਾਲੇ ਸਮਾਨਾਂ ਦੀ ਮੁਕਤ ਦਰਾਮਦ-ਬਰਾਮਦ ਲਈ ਸਾਰਿਆਂ ਤਰ੍ਹਾਂ ਦੀਆਂ ਹੱਦਾਂ ਹਟਾਈਆਂ ਜਾਣ। ਉਹ ਸਿੰਗਾਪੁਰ 'ਚ ਉੱਤਰ ਕੋਰੀਆਈ ਨੇਤਾ ਕਿਮ ਜੋਂਗ ਉਨ ਨਾਲ ਹੋਣ ਵਾਲੀ ਆਪਣੀ ਪ੍ਰਸਤਾਵਿਤ ਸ਼ਿਖਰ ਗੱਲਬਾਤ ਨੂੰ ਲੈ ਕੇ ਆਸ਼ਾਵਾਦੀ ਹਨ। ਇਸ ਤੋਂ ਇਲਾਵਾ ਟਰੰਪ ਨੇ ਅਮਰੀਕੀ ਪ੍ਰੈਸ ਨੂੰ ਵਾਰ-ਵਾਰ 'ਤੇ ਨਿਸ਼ਾਨਾ ਵਿੰਨ੍ਹਦੇ ਆਪਣੇ ਰਵੱਈਏ ਦਾ ਬਚਾਅ ਕਰਦੇ ਹੋਏ ਦੱਸਿਆ ਕਿ ਉਹ ਅਜਿਹਾ ਕਿਉਂ ਕਰਦੇ ਹਨ। ਵ੍ਹਾਈਟ ਹਾਊਸ ਨੂੰ ਕਵਰ ਕਰ ਵਾਲੇ ਇਕ ਪੱਤਰਕਾਰ ਨੇ ਟਰੰਪ ਤੋਂ ਪੁੱਛਿਆ, 'ਮੈਂ ਜਾਣਨਾ ਚਾਹੁੰਦਾ ਹਾਂ ਕਿ ਤੁਸੀਂ ਅਜਿਹਾ ਕਿਉਂ ਕਰਦੇ ਹੋ।'
ਇਸ 'ਤੇ ਟਰੰਪ ਨੇ ਕਿਹਾ, 'ਕਿਉਂਕਿ ਅਮਰੀਕੀ ਪ੍ਰੈਸ ਨਿਰਪੱਖ ਹੈ। ਜ਼ਿਆਦਾਤਰ ਅਜਿਹਾ ਹਨ ਪਰ ਸਾਰੇ ਇਕੋਂ ਜਿਹੇ ਨਹੀਂ ਹਨ। ਤੁਹਾਡੇ ਪੇਸ਼ੇ 'ਚ ਕੁਝ ਲੋਕ ਹਨ ਜੋ ਅਮਰੀਕਾ ਦੇ ਨਾਲ ਹਨ, ਅਮਰੀਕਾ 'ਚ ਹਨ, ਅਮਰੀਕੀ ਨਾਗਰਿਕ ਹਨ ਅਤੇ ਉਹ ਪੱਤਰਾਕਾਰ ਹਨ। ਇਹ ਕੁਝ ਬੇਹੱਦ ਸ਼ਾਨਦਾਰ ਲੋਕ ਹਨ, ਜਿਨ੍ਹਾਂ ਨੂੰ ਮੈਂ ਜਾਣਦਾ ਹਾਂ। ਪਰ ਪ੍ਰੈਸ 'ਚ ਕੁਝ ਲੋਕ ਹਨ ਜੋ ਅਵਿਸ਼ਵਾਸੀ ਰੂਪ ਨਾਲ ਨਿਰਪੱਖ ਨਹੀਂ ਹਨ। ਉਹ ਸਕਰਾਤਾਮਕ ਖਬਰਾਂ ਦੀ ਰਿਪੋਰਟਿੰਗ ਵੀ ਨਹੀਂ ਕਰਦੇ ਹਨ।'


Related News