ਟਰੰਪ ਨੇ ਚੋਣ ਪ੍ਰਕਿਰਿਆ ''ਤੇ ਫਿਰ ਚੁੱਕੇ ਸਵਾਲ, ਕਿਹਾ-ਮਸ਼ੀਨਾਂ ''ਚ ਸੀ ਗੜਬੜੀ

Monday, Nov 09, 2020 - 01:55 AM (IST)

ਟਰੰਪ ਨੇ ਚੋਣ ਪ੍ਰਕਿਰਿਆ ''ਤੇ ਫਿਰ ਚੁੱਕੇ ਸਵਾਲ, ਕਿਹਾ-ਮਸ਼ੀਨਾਂ ''ਚ ਸੀ ਗੜਬੜੀ

ਵਾਸ਼ਿੰਗਟਨ (ਭਾਸ਼ਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣਾਂ 'ਚ ਧੋਖਾਧੜੀ ਦੇ ਆਪਣੇ ਦੋਸ਼ਾਂ ਨੂੰ ਐਤਵਾਰ ਨੂੰ ਫਿਰ ਦੁਹਰਾਇਆ। ਉਨ੍ਹਾਂ ਨੇ ਬਿਨਾਂ ਕਿਸੇ ਸਬੂਤ ਦੇ ਕਿਹਾ ਕਿ ਵੋਟਿੰਗ ਮਸ਼ੀਨਾਂ 'ਚ ਗੜਬੜੀ ਕੀਤੀ ਗਈ ਸੀ ਅਤੇ ਚੋਣ ਧੋਖੇ ਨਾਲ ਜਿੱਤੀ ਗਈ। ਟਰੰਪ ਨੇ ਮਹਤੱਵਪੂਰਨ ਸੂਬਿਆਂ 'ਚ ਵੋਟਾਂ ਦੀ ਗਿਣਤੀ ਦੀ ਭਰੋਸੇਯੋਗਤਾ 'ਤੇ ਵਾਰ-ਵਾਰ ਸਵਾਲ ਚੁੱਕੇ ਹਨ। ਐਤਵਾਰ ਸਵੇਰੇ ਟਰੰਪ ਨੇ ਕਈ ਟਵੀਟ ਕੀਤੇ।

ਇਹ ਵੀ ਪੜ੍ਹੋ  :-ਇਹ ਹੈ ਅਮਰੀਕਾ ਦੀ ਨਵੀਂ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦਾ ਪਸੰਦੀਦਾ ਭਾਰਤੀ ਪਕਵਾਨ

ਇਸ 'ਚ ਉਨ੍ਹਾਂ ਨੇ ਕਿਹਾ ਕਿ ''ਸਾਡਾ ਮੰਨਣਾ ਹੈ ਕਿ ਉਹ ਲੋਕ ਚੋਰ ਹਨ। ਮਸ਼ੀਨਾਂ 'ਚ ਗੜਬੜੀ ਕੀਤੀ ਗਈ। ਚੋਣਾਂ 'ਚ ਧੋਖਾਧੜੀ ਹੋਈ। ਬ੍ਰਿਟੇਨ ਦੇ ਸਭ ਤੋਂ ਵਧੀਆ ਪੋਲਿੰਗ ਸਰਵੇਖਣ ਨੇ ਅੱਜ ਸਵੇਰੇ ਲਿਖਿਆ ਕਿ ਚੋਣ 'ਚ ਯਕੀਨੀ ਤੌਰ 'ਤੇ ਧੋਖਾਧੜੀ ਹੋਈ। ਇਹ ਕਲਪਨਾ ਕਰਨਾ ਵੀ ਮੁਸ਼ਕਲ ਹੈ ਕਿ ਬਾਈਡੇਨ ਨੇ ਇਨ੍ਹਾਂ 'ਚੋਂ ਕੁਝ ਸੂਬਿਆਂ 'ਚ ਓਬਾਮਾ ਨੂੰ ਵੀ ਪਿਛੇ ਛੱਡ ਦਿੱਤਾ।

ਇਹ ਵੀ ਪੜ੍ਹੋ  :-BSNL ਨੇ ਆਪਣੇ ਗਾਹਕਾਂ ਨੂੰ ਦਿੱਤਾ ਇਹ ਤੋਹਫਾ

ਹਾਲਾਂਕਿ ਟਰੰਪ ਨੇ ਅਜੇ ਹਾਰ ਨਹੀਂ ਮੰਨੀ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਆਧਿਕਾਰਿਤ ਤੌਰ 'ਤੇ ਪ੍ਰਮਾਣਤ ਵੋਟਾਂ ਦੀ ਗਿਣਤੀ ਦਾ ਐਲਾਨ ਅਜੇ ਤੱਕ ਨਹੀਂ ਕੀਤਾ ਗਿਆ ਹੈ। ਦਰਅਸਲ ਕੁਝ ਪ੍ਰਮੁੱਖ ਮੀਡੀਆ ਸੰਸਥਾਵਾਂ ਨੇ ਰੁਝਾਨਾਂ ਦੇ ਆਧਾਰ 'ਤੇ ਤਿੰਨ ਨਵੰਬਰ ਦੀਆਂ ਚੋਣਾਂ 'ਚ ਜੋ ਬਾਈਡੇਨ ਨੂੰ ਜੇਤੂ ਐਲਾਨ ਦਿੱਤਾ ਹੈ।

ਇਹ ਵੀ ਪੜ੍ਹੋ  :-ਟਰੰਪ ਨੇ ਕੀਤਾ ਜਿੱਤ ਦਾ ਦਾਅਵਾ, ਮੀਡੀਆ ਸੰਸਥਾਵਾਂ ਨੇ ਕਿਹਾ ‘ਬਾਈਡੇਨ ਹਨ ਜੇਤੂ’


author

Karan Kumar

Content Editor

Related News