UN ''ਚ ਚੀਨ ''ਤੇ ਵਰ੍ਹੇ ਟਰੰਪ, ਕਿਹਾ-ਇਨਾਂ ਦੀਆਂ ਕਰਤੂਤਾਂ ਕਾਰਨ ਹੀ ਦੇਖਣੇ ਪੈ ਰਹੇ ਇਹ ਦਿਨ

Tuesday, Sep 22, 2020 - 11:36 PM (IST)

UN ''ਚ ਚੀਨ ''ਤੇ ਵਰ੍ਹੇ ਟਰੰਪ, ਕਿਹਾ-ਇਨਾਂ ਦੀਆਂ ਕਰਤੂਤਾਂ ਕਾਰਨ ਹੀ ਦੇਖਣੇ ਪੈ ਰਹੇ ਇਹ ਦਿਨ

ਵਾਸ਼ਿੰਗਟਨ - ਸੰਯੁਕਤ ਰਾਸ਼ਟਰ ਮਹਾਸਭਾ (ਯੂ. ਐੱਨ. ਜੀ. ਸੀ. ਏ.) ਦੇ 75ਵੇਂ ਸੈਸ਼ਨ ਵਿਚ 22 ਸਤੰਬਰ 2020 ਨੂੰ ਹੋਈ ਉੱਚ ਪੱਧਰੀ ਆਮ ਬਹਿਸ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਿਰਫ 7 ਮਿੰਟਾਂ ਦਾ ਭਾਸ਼ਣ ਦਿੱਤਾ। ਉਨ੍ਹਾਂ ਨੂੰ ਦਿੱਤੇ ਗਏ ਸਮੇਂ ਦੇ ਅੱਧੇ ਤੋਂ ਘੱਟ ਸਮੇਂ ਵਿਚ ਆਪਣੀ ਗੱਲ ਖਤਮ ਕਰ ਦਿੱਤੀ। ਭਾਸ਼ਣ ਦੇ ਜ਼ਿਆਦਾ ਹਿੱਸੇ ਵਿਚ ਚੀਨ 'ਤੇ ਹਮਲਾ ਕੀਤਾ ਗਿਆ। ਉਨ੍ਹਾਂ ਨੇ ਪੂਰੇ ਭਾਸ਼ਣ ਵਿਚ 11 ਵਾਰ ਚੀਨ ਦਾ ਨਾਂ ਲਿਆ। ਭਾਸ਼ਣ ਦੀ ਸ਼ੁਰੂਆਤ ਦੇ ਕੁਝ ਸਕਿੰਟ ਵਿਚ ਉਨ੍ਹਾਂ ਨੇ ਕੋਵਿਡ-19 ਨੂੰ 'ਚੀਨ ਵਾਇਰਸ' ਦਾ ਨਾਂ ਦਿੱਤਾ ਸੀ ਅਤੇ ਬੀਜ਼ਿੰਗ ਨੂੰ ਇਸ ਦੇ ਲਈ ਜਵਾਬਦੇਹ ਠਹਿਰਾਇਆ। ਟਰੰਪ ਨੇ ਕੋਰੋਨਾ ਦੀ ਦੂਜੇ ਵਿਸ਼ਵ ਯੁੱਧ ਨਾਲ ਤੁਲਨਾ ਕਰਦੇ ਹੋਏ ਇਸ ਨੂੰ ਭੀਸ਼ਣ ਗਲੋਬਲ ਸੰਘਰਸ਼ ਦੱਸਿਆ। ਗਾਰਡੀਅਨ ਦੇ ਸੰਪਾਦਕ ਜੂਲੀਅਨ ਬੋਰਜ਼ਰ ਟਵਿੱਟਰ 'ਤੇ ਟਰੰਪ ਦੇ ਭਾਸ਼ਣ ਬਾਰੇ ਲਿੱਖਿਆ ਹੈ ਕਿ ਇਹ ਭਾਸ਼ਣ ਅਭਿਆਨ ਰੈਲੀ (ਰਾਸ਼ਟਰਪਤੀ ਚੋਣਾਂ) ਲਈ ਡਿਜ਼ਾਈਨ ਕੀਤਾ ਗਿਆ ਭਾਸ਼ਣ ਸੀ।

ਚੀਨ ਨੇ ਘਰੇਲੂ ਉਡਾਣ 'ਤੇ ਰੋਕ ਲਾਈ ਪਰ ਅੰਤਰਰਾਸ਼ਟਰੀ 'ਤੇ ਨਹੀਂ
ਡੋਨਾਲਡ ਟਰੰਪ ਨੇ ਕਿਹਾ ਕਿ ਅਸੀਂ ਇਕ ਸੁਨਹਿਰੀ ਭਵਿੱਖ ਵੱਲ ਵਧ ਰਹੇ ਹਾਂ। ਅਜਿਹੇ ਵਿਚ ਜੋ ਦੇਸ਼ ਪੂਰੀ ਦੁਨੀਆ ਵਿਚ ਕੋਰੋਨਾ ਨੂੰ ਫੈਲਾਉਣ ਦਾ ਜ਼ਿੰਮੇਵਾਰ ਹੈ, ਉਹ ਚੀਨ ਹੈ। ਵਾਇਰਸ ਫੈਲਣ ਦੇ ਸ਼ੁਰੂਆਤੀ ਦਿਨਾਂ ਵਿਚ ਚੀਨ ਨੇ ਘਰੇਲੂ ਪੱਧਰ 'ਤੇ ਯਾਤਰਾ ਨੂੰ ਬੰਦ ਕਰ ਦਿੱਤਾ ਪਰ ਚੀਨ ਤੋਂ ਅੰਤਰਰਾਸ਼ਟਰੀ ਉਡਾਣਾਂ ਨੂੰ ਜਾਰੀ ਰੱਖਿਆ ਅਤੇ ਇਸ ਤਰ੍ਹਾਂ ਦੁਨੀਆ ਨੂੰ ਪ੍ਰਭਾਵਿਤ ਕਰ ਦਿੱਤਾ।

ਚੀਨ ਨੂੰ ਉਸ ਦੀਆਂ ਕਰਤੂਤਾਂ ਲਈ ਜ਼ਿੰਮੇਵਾਰ ਠਹਿਰਾਵੇ ਸੰਯੁਕਤ ਰਾਸ਼ਟਰ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਚੀਨੀ ਸਰਕਾਰ ਅਤੇ ਡਬਲਯੂ. ਐੱਚ. ਓ. ਜੋ ਚੀਨ ਦੇ ਕੰਟਰੋਲ ਵਿਚ ਹੈ, ਇਨਾਂ ਦੋਹਾਂ ਨੇ ਮਿਲ ਕੇ ਇਹ ਝੂਠ ਫੈਲਾਇਆ ਕਿ ਕੋਰੋਨਾ ਇਨਸਾਨ ਤੋਂ ਇਨਸਾਨ ਤੱਕ ਇਸ ਦਾ ਪ੍ਰਸਾਰ ਦਾ ਕੋਈ ਸਬੂਤ ਨਹੀਂ ਹੈ। ਇਨਾਂ ਤੋਂ ਬਾਅਦ ਫਿਰ ਇਕ ਝੂਠ ਕਿਹਾ ਕਿ ਜਿਨਾਂ ਲੋਕਾਂ ਵਿਚ ਕੋਰੋਨਾ ਦੇ ਲੱਛਣ ਨਹੀਂ ਹਨ ਉਨਾਂ ਲੋਕਾਂ ਤੋਂ ਇਹ ਬੀਮਾਰੀ ਨਹੀਂ ਫੈਲਦੀ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਨੂੰ ਚੀਨ ਨੂੰ ਉਸ ਦੀਆਂ ਕਰਤੂਤਾਂ ਲਈ ਜ਼ਿੰਮੇਵਾਰ ਠਹਿਰਾਉਣਾ ਚਾਹੀਦਾ।


author

Khushdeep Jassi

Content Editor

Related News