ਟਰੰਪ ਦੇ ਫਲੋਰੀਡਾ ਨਿਵਾਸ ਤੋਂ ਬਰਾਮਦ 15 ਬਕਸਿਆਂ ''ਚੋਂ 14 ''ਚ ਗੁਪਤ ਦਸਤਾਵੇਜ਼ ਸਨ: FBI
Saturday, Aug 27, 2022 - 10:39 AM (IST)
ਵਾਸ਼ਿੰਗਟਨ (ਏਜੰਸੀ) : ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਫਲੋਰੀਡਾ ਸਥਿਤ ਰਿਹਾਇਸ਼ ਤੋਂ ਬਰਾਮਦ ਕੀਤੇ ਗਏ 15 ਬਾਕਸਾਂ ਵਿੱਚੋਂ 14 ਵਿੱਚ ਗੁਪਤ ਦਸਤਾਵੇਜ਼ ਸਨ। ਐੱਫ.ਬੀ.ਆਈ. ਨੇ ਇਸ ਮਹੀਨੇ ਟਰੰਪ ਦੇ ਮਾਰ-ਏ-ਲਾਗੋ ਨਿਵਾਸ 'ਤੇ ਛਾਪੇ ਮਾਰਨ 'ਤੇ ਸਪੱਸ਼ਟੀਕਰਨ ਦਿੰਦੇ ਹੋਏ ਸ਼ੁੱਕਰਵਾਰ ਨੂੰ ਇੱਕ ਹਲਫ਼ਨਾਮਾ ਜਾਰੀ ਕੀਤਾ।
ਇਹ ਵੀ ਪੜ੍ਹੋ: ਉਡਾਣ ਭਰਦੇ ਹੀ ਜਹਾਜ਼ ਦੇ ਇੰਜਣ 'ਚੋਂ ਉੱਠਣ ਲੱਗੀਆਂ ਅੱਗ ਦੀਆਂ ਲਪਟਾਂ, ਰੋਣ ਲੱਗੇ ਯਾਤਰੀ (ਵੀਡੀਓ)
ਐੱਫ.ਬੀ.ਆਈ. ਦੇ ਇਸ 32 ਪੰਨਿਆਂ ਦੇ ਹਲਫ਼ਨਾਮੇ ਵਿੱਚ ਅਪਰਾਧਿਕ ਜਾਂਚ ਬਾਰੇ ਵਾਧੂ ਜਾਣਕਾਰੀ ਸ਼ਾਮਲ ਹੈ। ਇਸ ਵਿਚ ਕਿਹਾ ਗਿਆ ਹੈ ਕਿ ਮਾਰ-ਏ-ਲਾਗੋ ਸਥਿਤ ਰਿਹਾਇਸ਼ ਤੋਂ ਸੰਵੇਦਨਸ਼ੀਲ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਦਸਤਾਵੇਜ਼ਾਂ ਵਿੱਚ ਜਾਂਚ ਦੇ ਸਭ ਤੋਂ ਮਹੱਤਵਪੂਰਨ ਵੇਰਵੇ ਪੇਸ਼ ਕੀਤੇ ਗਏ ਹਨ ਪਰ ਐੱਫ.ਬੀ.ਆਈ. ਅਧਿਕਾਰੀਆਂ ਨੇ ਇਸ ਵਿਚ ਕੁਝ ਬਦਲਾਅ ਵੀ ਕੀਤੇ ਹਨ ਤਾਂ ਜੋ ਗਵਾਹਾਂ ਦੀ ਪਛਾਣ ਦਾ ਖ਼ੁਲਾਸਾ ਨਾ ਹੋ ਸਕੇ ਅਤੇ ਜਾਂਚ ਦੇ ਸੰਵੇਦਨਸ਼ੀਲ ਢੰਗਾਂ ਦਾ ਵੀ ਖ਼ੁਲਾਸਾ ਨਾ ਹੋਵੇ।
ਐੱਫ.ਬੀ.ਆਈ. ਨੇ ਇੱਕ ਜੱਜ ਨੂੰ ਇਹ ਹਲਫ਼ਨਾਮਾ ਦਿੱਤਾ ਤਾਂ ਕਿ ਉਹ ਟਰੰਪ ਦੀ ਰਿਹਾਇਸ਼ 'ਤੇ ਛਾਪਾ ਮਾਰਨ ਦਾ ਵਾਰੰਟ ਹਾਸਲ ਕਰ ਸਕਣ। ਇਸ ਹਲਫ਼ਨਾਮੇ ਵਿਚ ਉਨ੍ਹਾਂ ਅਹਿਮ ਸਵਾਲਾਂ ਦੇ ਜਵਾਬ ਮਿਲ ਸਕਦੇ ਹਨ ਕਿ ਟਰੰਪ ਨੇ ਵ੍ਹਾਈਟ ਹਾਊਸ ਛੱਡਣ ਤੋਂ ਬਾਅਦ ਗੁਪਤ ਦਸਤਾਵੇਜ਼ਾਂ ਨੂੰ ਆਪਣੇ ਨਾਲ ਮਾਰ-ਏ-ਲਾਗੋ ਰਿਹਾਇਸ਼ ਕਿਉਂ ਲੈ ਗਏ ਅਤੇ ਟਰੰਪ ਅਤੇ ਉਨ੍ਹਾਂ ਦੇ ਪ੍ਰਤੀਨਿਧੀਆਂ ਨੇ ਇਹ ਦਸਤਾਵੇਜ਼ ਨੈਸ਼ਨਲ ਆਰਕਾਈਵਜ਼ ਅਤੇ ਰਿਕਾਰਡ ਬਿਊਰੋ ਨੂੰ ਕਿਉਂ ਨਹੀਂ ਦਿੱਤੇ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।