ਟਰੰਪ ਨਿਰਪੱਖ, ਨਿਆਂ ਸੰਗਤ, ਯੋਗਤਾ ਆਧਾਰਿਤ ਇਮੀਗ੍ਰੇਸ਼ਨ ਪ੍ਰਣਾਲੀ ਦੇ ਪੱਖ ''ਚ

Friday, Feb 02, 2018 - 05:25 PM (IST)

ਟਰੰਪ ਨਿਰਪੱਖ, ਨਿਆਂ ਸੰਗਤ, ਯੋਗਤਾ ਆਧਾਰਿਤ ਇਮੀਗ੍ਰੇਸ਼ਨ ਪ੍ਰਣਾਲੀ ਦੇ ਪੱਖ ''ਚ

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਦੁਹਰਾਇਆ ਕਿ ਉਹ ਲਾਟਰੀ ਆਧਾਰਿਤ ਵੀਜ਼ੇ ਦੀ ਬਜਾਏ ਨਿਰਪੱਖ, ਨਿਆਂ ਸੰਗਤ ਅਤੇ ਯੋਗਤਾ ਆਧਾਰਿਤ ਇਮੀਗ੍ਰੇਸ਼ਨ ਪ੍ਰਣਾਲੀ ਦੇ ਪੱਖ ਵਿਚ ਹਨ। ਲਾਟਰੀ ਆਧਾਰਿਤ ਵੀਜ਼ਾ ਪ੍ਰਣਾਲੀ ਨੂੰ ਉਨ੍ਹਾਂ ਨੇ 'ਭਿਆਨਕ' ਦੱਸਿਆ। ਉਨ੍ਹਾਂ ਨੇ ਇਹ ਗੱਲ ਕੱਲ ਵੈਸਟ ਵਰਜੀਨੀਆ ਵਿਚ ਅਮਰੀਕੀ ਪ੍ਰਤੀਨਿੱਧੀ ਸਭਾ ਅਤੇ ਸੀਨੇਟ ਵਿਚ ਰਿਪਬਲਿਕਨ ਸੰਸਦ ਮੈਂਬਰਾਂ ਦੇ ਇਕ ਸਮੇਲਨ ਨੂੰ ਸੰਬੋਧਿਤ ਕਰਦੇ ਹੋਏ ਕਹੀ।
ਟਰੰਪ ਨੇ ਕਿਹਾ,''ਅਸੀਂ ਇਕ ਅਜਿਹੀ ਇਮੀਗ੍ਰੇਸ਼ਨ ਨੀਤੀ ਚਾਹੁੰਦੇ ਹਾਂ ਜੋ ਨਿਰਪੱਖ, ਨਿਆਂ ਸੰਗਤ ਹੋਵੇ। ਇਹ ਸਾਡੇ ਲੋਕਾਂ (ਅਮਰੀਕੀਆਂ) ਨੂੰ ਸੁਰੱਖਿਆ ਪ੍ਰਦਾਨ ਕਰਨ ਵਾਲੀ ਹੋਵੇ। ਅਸੀਂ ਚਾਹੁੰਦੇ ਹਾਂ ਕਿ ਸਾਡੇ ਦੇਸ਼ ਵਿਚ ਜੋ ਲੋਕ ਆ ਰਹੇ ਹਨ, ਉਹ ਯੋਗਤਾ ਦੇ ਆਧਾਰ 'ਤੇ ਆਉਣ। ਜੋ ਸਾਡੇ ਦੇਸ਼ ਨੂੰ ਪਿਆਰ ਕਰਨ, ਸਾਡੇ ਲੋਕਾਂ ਅਤੇ ਸਾਡੇ ਦੇਸ਼ ਦਾ ਸਨਮਾਨ ਕਰਨ।'' ਉਨ੍ਹਾਂ ਕਿਹਾ,''ਅਸੀਂ ਲਾਟਰੀ ਆਧਾਰਿਤ ਵੀਜ਼ਾ ਨਹੀਂ ਚਾਹੁੰਦੇ। ਲਾਟਰੀ ਟਿਕਟ ਲੈ ਲਓ, ਲਾਟਰੀ ਟਿਕਟ, ਅਸੀਂ ਇਹ ਨਹੀਂ ਚਾਹੁੰਦੇ। ਇਸ ਲਈ ਅਸੀਂ ਇਸ ਨੂੰ ( ਇਮੀਗ੍ਰੇਸ਼ਨ ਨੀਤੀ) ਯੋਗਤਾ ਆਧਾਰਿਤ ਬਣਾਉਣਾ ਚਾਹੁੰਦੇ ਹਾਂ।'' ਵ੍ਹਾਈਟ ਹਾਊਸ ਪਹਿਲਾਂ ਵੀ ਟਰੰਪ ਦੀ ਯੋਗਤਾ ਆਧਾਰਿਤ ਇਮੀਗ੍ਰੇਸ਼ਨ ਨੀਤੀ ਦਾ ਬਚਾਅ ਕਰਦਾ ਰਿਹਾ ਹੈ। ਇਸ ਦੇ ਪੱਖ ਵਿਚ ਉਸ ਨੇ ਕਈ ਵਾਰ ਕਿਹਾ ਹੈ ਕਿ ਘੱਟ ਹੁਨਰ ਵਾਲੇ ਲੋਕਾਂ ਦੇ ਅਮਰੀਕਾ ਵਿਚ ਆਉਣ ਨਾਲ ਅਮਰੀਕਾ ਵਿਚ ਮਿਹਨਤਾਨਾ ਦੀ ਦਰ 'ਤੇ ਦਬਾਅ ਪੈਂਦਾ ਹੈ ਅਤੇ ਇਹ ਅਮਰੀਕੀ ਲੋਕਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ।


Related News