ਕਿਮ ਨਾਲ ਗੱਲਬਾਤ ''ਤੇ ਰਾਜ਼ੀ ਹੋਏ ਟਰੰਪ, ਦੱਖਣੀ ਕੋਰੀਆ ਨੇ ਕੀਤਾ ਖੁਲਾਸਾ

Saturday, Dec 07, 2019 - 05:53 PM (IST)

ਕਿਮ ਨਾਲ ਗੱਲਬਾਤ ''ਤੇ ਰਾਜ਼ੀ ਹੋਏ ਟਰੰਪ, ਦੱਖਣੀ ਕੋਰੀਆ ਨੇ ਕੀਤਾ ਖੁਲਾਸਾ

ਸਿਓਲ- ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੇ ਨਾਲ ਪ੍ਰਮਾਣੂ ਗੱਲਬਾਤ ਵਿਚ ਆਏ ਵਿਰੋਧ ਨੂੰ ਦੂਰ ਕਰਨ ਦੀ ਕੋਸ਼ਿਸ਼ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਦੱਖਣ ਕੋਰੀਆਈ ਹਮਰੁਤਬਾ ਜੇ ਇਨ ਮੂਨ ਨਾਲ ਫੋਨ 'ਤੇ ਕਰੀਬ ਅੱਧਾ ਘੰਟਾ ਗੱਲ ਕੀਤੀ। ਇਸ ਦੌਰਾਨ ਦੋਵਾਂ ਨੇਤਾਵਂ ਨੇ ਉੱਤਰ ਕੋਰੀਆ ਦੇ ਨਾਲ ਕੂਟਨੀਤਿਕ ਸਬੰਧ ਤੇ ਗੱਲਬਾਤ ਜਾਰੀ ਰੱਖਣ ਦੇ ਤੌਰ ਤਰੀਕਿਆਂ 'ਤੇ ਚਰਚਾ ਕੀਤੀ।

ਹਾਲਾਤ ਦੀ ਕੀਤੀ ਸਮੀਖਿਆ
ਦੱਖਣੀ ਕੋਰੀਆ ਦੇ ਰਾਸ਼ਟਰਪਤੀ ਭਵਨ ਬਲੂ ਹਾਊਸ ਨੇ ਸ਼ਨੀਵਾਰ ਨੂੰ ਬਿਆਨ ਵਿਚ ਦੱਸਿਆ ਕਿ ਟਰੰਪ ਤੇ ਮੂਨ ਵਿਚ ਇਸ ਗੱਲ ਨੂੰ ਲੈ ਕੇ ਸਹਿਮਤੀ ਬਣੀ ਕਿ ਕੋਰੀਆਈ ਟਾਪੂ ਵਿਚ ਹਾਲਾਤ ਗੰਭੀਰ ਹੁੰਦੇ ਜਾ ਰਹੇ ਹਨ। ਪ੍ਰਮਾਣੂ ਹਥਿਆਰਬੰਦੀ ਦੇ ਟੀਚੇ ਨੂੰ ਹਾਸਲ ਕਰਨ ਦੇ ਲਈ ਉੱਤਰ ਕੋਰੀਆ ਦੇ ਨਾਲ ਗੱਲਬਾਤ ਨੂੰ ਜਾਰੀ ਰੱਖਿਆ ਜਾਣਾ ਚਾਹੀਦਾ ਹੈ। ਅਜੇ ਹਾਲ ਹੀ ਵਿਚ ਉੱਤਰ ਕੋਰੀਆ ਨੇ ਕਿਹਾ ਸੀ ਕਿ ਪ੍ਰਮਾਣੂ ਗੱਲਬਾਤ ਨੂੰ ਬਚਾਉਣ ਦਾ ਬੇਹੱਦ ਘੱਟ ਸਮਾਂ ਬਚਿਆ ਹੈ ਤੇ ਇਹ ਅਮਰੀਕਾ 'ਤੇ ਨਿਰਭਰ ਕਰਦਾ ਹੈ ਕਿ ਉਸ ਨੂੰ ਕ੍ਰਿਸਮਤ 'ਤੇ ਕੀ ਤੋਹਫਾ ਚਾਹੀਦਾ ਹੈ।

ਬੇਨਤੀਜਾ ਰਹੀ ਗੱਲਬਾਤ
ਪ੍ਰਮਾਣੂ ਮਸਲੇ 'ਤੇ ਟਰੰਪ ਤੇ ਕਿਮ ਜੋਂਗ ਦੇ ਵਿਚਾਲੇ ਦੋ ਵਾਰ ਗੱਲਬਾਤ ਹੋ ਚੁੱਕੀ ਹੈ। ਪਹਿਲੀ ਵਾਰ ਦੋਵਾਂ ਨੇਤਾਵਾਂ ਨੇ ਬੀਤੇ ਸਾਲ ਜੂਨ ਵਿਚ ਸਿੰਗਾਪੁਰ ਵਿਚ ਗੱਲਬਾਤ ਕੀਤੀ ਸੀ। ਇਸ ਤੋਂ ਬਾਅਦ ਉਹਨਾਂ ਦੀ ਦੂਜੀ ਗੱਲਬਾਤ ਇਸ ਸਾਲ ਫਰਵਰੀ ਵਿਚ ਵਿਅਤਨਾਮ ਵਿਚ ਹੋਈ ਸੀ ਪਰ ਉੱਤਰ ਕੋਰੀਆ 'ਤੇ ਲੱਗੀਆਂ ਪਾਬੰਦੀਆਂ ਨੂੰ ਹਟਾਉਣ ਦੀ ਮੰਗ 'ਤੇ ਇਹ ਗੱਲਬਾਤ ਬੇਨਤੀਜਾ ਖਤਮ ਹੋ ਗਈ। ਉਦੋਂ ਤੋਂ ਹੀ ਇਹ ਗੱਲਬਾਤ ਰੁਕੀ ਹੋਈ ਹੈ।

ਕਿਮ ਨੇ ਤੈਅ ਕੀਤੀ ਟਾਈਮ ਲਿਮਟ
ਉੱਤਰ ਕੋਰੀਆ ਨੇ ਗੱਲਬਾਤ ਵਿਚ ਆਈ ਰੁਕਾਵਟ ਦੇ ਲਈ ਅਮਰੀਕਾ ਨੂੰ ਜ਼ਿੰਮੇਦਾਰ ਠਹਿਰਾਇਆ ਹੈ। ਕਿਮ ਨੇ ਇਹ ਸਾਫ ਕਿਹਾ ਹੈ ਕਿ ਉਹ ਇਸ ਸਾਲ ਦੇ ਅਖੀਰ ਤੱਕ ਅਮਰੀਕਾ ਦੇ ਰੁਖ ਵਿਚ ਲਚਕੀਲੇਪਨ ਦਾ ਇੰਤਜ਼ਾਰ ਕਰਨਗੇ। ਇਸ ਤੋਂ ਬਾਅਦ ਉੱਤਰ ਕੋਰੀਆ ਆਪਣਾ ਵੱਖਰਾ ਰਸਤਾ ਅਪਣਾ ਲਵੇਗਾ। ਉੱਤਰ ਕੋਰੀਆ ਦੇ ਵਿਦੇਸ਼ ਮੰਤਰਾਲੇ ਨੇ ਹਾਲ ਹੀ ਵਿਚ ਆਪਣੇ ਕਈ ਬਿਆਨਾਂ ਵਿਚ ਅਮਰੀਕਾ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਟਾਈਮ ਲਿਮਟ ਨੂੰ ਨਜ਼ਰਅੰਦਾਜ਼ ਨਾ ਕਰੇ।


author

Baljit Singh

Content Editor

Related News