ਜੇਫ ਸੇਸ਼ੰਸ ਨੇ ਅਮਰੀਕਾ ਦੇ ਅਟਾਰਨੀ ਜਨਰਲ ਦੇ ਅਹੁਦੇ ਤੋਂ ਦਿੱਤਾ ਅਸਤੀਫਾ

11/08/2018 11:14:55 AM

ਵਾਸ਼ਿੰਗਟਨ(ਭਾਸ਼ਾ)— ਅਮਰੀਕਾ ਦੇ ਅਟਾਰਨੀ ਜਨਰਲ ਜੇਫ ਸੇਸ਼ੰਸ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਪੀਲ 'ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਰਾਸ਼ਟਰਪਤੀ ਟਰੰਪ ਨੇ ਸੇਸ਼ੰਸ ਦੀ ਥਾਂ ਲੈਣ ਲਈ ਅਸਥਾਈ ਤੌਰ 'ਤੇ ਇਕ ਕਾਰਜਵਾਹਕ ਅਟਾਰਨੀ ਜਨਰਲ ਦੀ ਨਿਯੁਕਤੀ ਕੀਤੀ ਹੈ। ਪਿਛਲੇ ਕਈ ਮਹੀਨਿਆਂ ਤੋਂ ਟਰੰਪ ਸੇਸ਼ੰਸ ਦੇ ਕੰਮ-ਕਾਜ ਨੂੰ ਲੈ ਕੇ ਜਨਤਕ ਤੌਰ 'ਤੇ ਨਾਖੁਸ਼ੀ ਪ੍ਰਗਟ ਕਰਦੇ ਰਹੇ ਹਨ।
ਬੁੱਧਵਾਰ ਨੂੰ ਇਕ ਟਵੀਟ 'ਚ ਉਨ੍ਹਾਂ ਕਿਹਾ,''ਸਾਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਨਿਆਂ ਵਿਭਾਗ 'ਚ ਅਟਾਰਨੀ ਜਨਰਲ ਜੇਫ ਸੇਸ਼ੰਸ ਦੇ ਚੀਫ ਆਫ ਸਟਾਫ ਮੈਥਿਊ ਜੀ ਵ੍ਹਿਟਕਰ ਅਮਰੀਕਾ ਦੇ ਨਵੇਂ ਕਾਰਜ ਵਾਹਕ ਅਟਾਰਨੀ ਜਨਰਲ ਹੋਣਗੇ। ਉਹ ਸਾਡੇ ਦੇਸ਼ ਦੀ ਸੇਵਾ ਚੰਗੀ ਤਰ੍ਹਾਂ ਕਰਨਗੇ। ਅਸੀਂ ਅਟਾਰਨੀ ਜਨਰਲ ਜੇਫ ਸੇਸ਼ੰਸ ਦੀ ਸੇਵਾ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ ਅਤੇ ਸ਼ੁੱਭਕਾਮਨਾਵਾਂ ਦਿੰਦੇ ਹਾਂ। ਬਾਅਦ 'ਚ ਸਥਾਈ ਨਿਯੁਕਤੀ ਦੀ ਘੋਸ਼ਣਾ ਕੀਤੀ ਜਾਵੇਗੀ।''


Related News