ਟੋਰਾਂਟੋ ਡਾਊਨਟਾਊਨ ਦੀ ''ਪ੍ਰਾਈਡ ਪਰੇਡ'' ''ਚ ਸ਼ਾਮਲ ਹੋਏ ਟਰੂਡੋ, ਦੇਖੋਂ ਤਸਵੀਰਾਂ

Monday, Jun 24, 2019 - 11:46 PM (IST)

ਟੋਰਾਂਟੋ ਡਾਊਨਟਾਊਨ ਦੀ ''ਪ੍ਰਾਈਡ ਪਰੇਡ'' ''ਚ ਸ਼ਾਮਲ ਹੋਏ ਟਰੂਡੋ, ਦੇਖੋਂ ਤਸਵੀਰਾਂ

ਟੋਰਾਂਟੋ - ਟੋਰਾਂਟੋ ਦੇ ਸ੍ਰੈਂਟਲ ਬਿਜਨੈੱਸ ਆਖੇ ਜਾਣ ਵਾਲੇ ਸ਼ਹਿਰ ਡਾਊਨਟਾਊਨ 'ਚ ਪਹੁੰਚੀ ਸਿਟੀ ਦੀ ਸਾਲਾਨਾ ਪ੍ਰਾਈਡ ਪਰੇਡ 'ਚ ਅਨੋਖੇ ਕੱਪੜੇ ਪਾ ਕੇ ਵੱਡੀ ਗਿਣਤੀ 'ਚ ਲੋਕਾਂ ਨੇ ਇਸ ਪਰੇਡ 'ਚ ਹਿੱਸਾ ਲਿਆ। ਉਥੇ ਪੀ. ਐੱਮ. ਜਸਟਿਨ ਟਰੂਡੋ ਨੇ ਆਪਣੇ ਕੈਬਨਿਟ ਮੰਤਰੀਆਂ ਅਤੇ ਟੋਰਾਂਟੋ ਦੇ ਮੇਅਰ ਇਸ ਪਰੇਡ 'ਚ ਹਿੱਸਾ ਲਿਆ। ਪ੍ਰਧਾਨ ਮੰਤਰੀ ਟਰੂਡੋ ਨੇ ਆਖਿਆ ਕਿ ਟੋਰਾਂਟੋ 'ਚ ਕੈਨੇਡਾ ਦੀ ਸੱਭ ਤੋਂ ਵੱਡੀ ਪ੍ਰਾਈਡ ਪਰੇਡ 'ਚ ਹਿੱਸਾ ਲੈਣਾ ਆਪਣੇ ਆਪ 'ਚ ਹੀ ਕਮਾਲ ਦਾ ਤਜਰਬਾ ਹੈ।

PunjabKesari

ਪ੍ਰਧਾਨ ਮੰਤਰੀ ਇਸ ਪਰੇਡ 'ਚ ਸੜਕ ਦੇ ਦੋਹਾਂ ਪਾਸਿਆਂ 'ਤੇ ਖੜ੍ਹੇ ਲੋਕਾਂ ਨਾਲ ਹੱਥ ਮਿਲਾਉਂਦੇ ਹੋਏ ਹੈਪੀ ਪ੍ਰਾਈਡ ਪਰੇਡ ਆਖ ਕੇ ਹੌਲੀ-ਹੌਲੀ ਅੱਗੇ ਵਧ ਰਹੇ ਸਨ। ਇਸ ਪਰੇਡ 'ਚ ਕਈ ਲਿਬਰਲ ਮੰਤਰੀਆਂ ਨੇ ਵੀ ਹਿੱਸਾ ਲਿਆ। ਇਸ ਸਾਲ ਦੀ ਪਰੇਡ 'ਚ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦਿਖਾਈ ਨਾ ਦਿੱਤੇ। ਉਨ੍ਹਾਂ ਇਹ ਕਿਹਾ ਸੀ ਕਿ ਉਹ ਪਰੇਡ 'ਚ ਇਸ ਲਈ ਸ਼ਾਮਲ ਨਹੀਂ ਹੋਣਗੇ ਕਿਉਂਕਿ ਲਗਾਤਾਰ ਤੀਜੇ ਸਾਲ ਪੁਲਸ ਅਧਿਕਾਰੀਆਂ ਨੂੰ ਯੂਨੀਫਾਰਮ ਪਾ ਕੇ ਪਰੇਡ 'ਚ ਸ਼ਾਮਲ ਨਹੀਂ ਹੋਣ ਦਿੱਤਾ ਗਿਆ।

PunjabKesari

ਦੱਸ ਦਈਏ ਕਿ ਯੂਨੀਫਾਰਮ 'ਚ ਪੁਲਸ ਅਧਿਕਾਰੀਆਂ ਦੇ 2017 'ਚ ਪਰੇਡ 'ਚ ਹਿੱਸਾ ਲੈਣ 'ਤੇ ਪਾਬੰਦੀ ਲਾ ਦਿੱਤੀ ਗਈ ਸੀ। ਇਸ ਤੋਂ ਬਾਅਦ ਸਿਟੀ ਦੇ ਗੇਅ ਵਿਲੇਜ ਤੋਂ ਲਾਪਤਾ ਹੋਣ ਵਾਲੇ 8 ਵਿਅਕਤੀਆਂ ਦੇ ਮਾਮਲੇ ਨੂੰ ਗੰਭੀਰਤਾ ਨਾਲ ਨਾ ਲੈਣ ਕਾਰਨ ਪੁਲਸ ਦੀ ਨੁਕਤਾਚੀਨੀ ਕਰਦਿਆਂ ਹੋਇਆਂ ਪੁਲਸ ਅਧਿਕਾਰੀਆਂ ਦੇ ਇਸ ਪਰੇਡ 'ਚ ਸ਼ਾਮਲ ਲੈਣ 'ਤੇ ਰੋਕ ਲਾਈ ਗਈ ਸੀ।

PunjabKesari


author

Khushdeep Jassi

Content Editor

Related News