ਈਰਾਨ ''ਚ ਟਰੱਕ ਅਤੇ ਮਿੰਨੀ ਬੱਸ ਦੀ ਭਿਆਨਕ ਟੱਕਰ, ਘੱਟੋ-ਘੱਟ 16 ਲੋਕਾਂ ਦੀ ਮੌਤ
Tuesday, Aug 30, 2022 - 03:36 PM (IST)
ਤਹਿਰਾਨ (ਏਜੰਸੀ) : ਦੱਖਣ-ਪੱਛਮੀ ਈਰਾਨ ਦੇ ਖੁਜ਼ੇਸਤਾਨ ਸੂਬੇ ਵਿੱਚ ਮੰਗਲਵਾਰ ਨੂੰ ਮਜ਼ਦੂਰਾਂ ਨਾਲ ਭਰੀ ਇੱਕ ਮਿੰਨੀ ਬੱਸ ਅਤੇ ਇੱਕ ਟਰੱਕ ਦੀ ਟੱਕਰ ਵਿੱਚ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਹਾਦਸੇ ਵਿੱਚ ਜ਼ਖ]ਮੀ 8 ਹੋਰ ਲੋਕਾਂ ਨੂੰ ਸਥਾਨਕ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਟਰੱਕ ਸ਼ੁਸ਼ਤਰ ਕਸਬੇ ਨੂੰ ਦੇਜਫੁਲ ਕਸਬੇ ਨਾਲ ਜੋੜਨ ਵਾਲੀ ਸੜਕ 'ਤੇ ਜਾ ਰਿਹਾ ਸੀ।
ਇਹ ਵੀ ਪੜ੍ਹੋ: ਕੈਨੇਡਾ 'ਚ ਪੰਜਾਬੀ ਦਾ ਲੱਗਾ ਜੈਕਪਾਟ, ਜਿੱਤੀ 17 ਮਿਲੀਅਨ ਡਾਲਰ ਦੀ ਲਾਟਰੀ
ਹਾਦਸੇ ਦੇ ਮੱਦੇਨਜ਼ਰ ਖੁਜ਼ੇਸਤਾਨ ਦੇ ਅਧਿਕਾਰੀਆਂ ਨੇ ਸ਼ੁਸ਼ਤਰ ਸ਼ਹਿਰ ਵਿੱਚ ਜਨਤਕ ਸੋਗ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਈਰਾਨ ਵਿਚ ਦੁਨੀਆ ਦਾ ਸਭ ਤੋਂ ਖ਼ਰਾਬ ਟ੍ਰੈਫਿਕ ਸੁਰੱਖਿਆ ਰਿਕਾਰਡ ਹੈ। ਇੱਥੇ ਹਰ ਸਾਲ ਕਰੀਬ 17,000 ਲੋਕ ਸੜਕ ਹਾਦਸਿਆਂ ਵਿੱਚ ਮਰਦੇ ਹਨ। ਇਨ੍ਹਾਂ ਮੌਤਾਂ ਦਾ ਕਾਰਨ ਟ੍ਰੈਫਿਕ ਕਾਨੂੰਨ ਦੀ ਪਾਲਣਾ ਨਾ ਕਰਨਾ, ਅਸੁਰੱਖਿਅਤ ਡਰਾਈਵਿੰਗ ਅਤੇ ਨਾਕਾਫ਼ੀ ਐਮਰਜੈਂਸੀ ਸੇਵਾਵਾਂ ਹਨ।