ਅਸੀਂ ਈਰਾਨ ਨਾਲ ਮਿਲ ਕੇ ਕਰਾਂਗੇ ਕੰਮ, ਜੰਗਬੰਦੀ ਮਗਰੋਂ ਟਰੰਪ ਦਾ ਵੱਡਾ ਬਿਆਨ

Wednesday, Apr 08, 2026 - 05:16 PM (IST)

ਅਸੀਂ ਈਰਾਨ ਨਾਲ ਮਿਲ ਕੇ ਕਰਾਂਗੇ ਕੰਮ, ਜੰਗਬੰਦੀ ਮਗਰੋਂ ਟਰੰਪ ਦਾ ਵੱਡਾ ਬਿਆਨ

ਇੰਟਰਨੈਸ਼ਨਲ ਡੈਸਕ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨਾਲ ਇੱਕ ਵੱਡੇ ਅਤੇ ਅਹਿਮ ਸਮਝੌਤੇ ਦਾ ਐਲਾਨ ਕੀਤਾ ਹੈ। ਟਰੰਪ ਨੇ ਕਿਹਾ ਹੈ ਕਿ ਅਮਰੀਕਾ ਈਰਾਨ ਨਾਲ ਮਿਲ ਕੇ ਕੰਮ ਕਰੇਗਾ, ਜਿੱਥੇ ਹੋਇਆ 'ਸੱਤਾ ਪਰਿਵਰਤਨ' ਬੇਹੱਦ ਸਾਰਥਕ ਸਾਬਤ ਹੋਣ ਵਾਲਾ ਹੈ। ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ਟਰੁੱਥ 'ਤੇ ਇਸ ਸਬੰਧੀ ਟਵੀਟ ਕੀਤਾ ਹੈ। ਰਾਸ਼ਟਰਪਤੀ ਅਨੁਸਾਰ ਦੋਵਾਂ ਦੇਸ਼ਾਂ ਵਿਚਾਲੇ ਤੈਅ ਕੀਤੇ ਗਏ 15 ਨੁਕਾਤੀ ਪ੍ਰਸਤਾਵ ਵਿੱਚੋਂ ਜ਼ਿਆਦਾਤਰ ਨੁਕਤਿਆਂ 'ਤੇ ਪਹਿਲਾਂ ਹੀ ਸਹਿਮਤੀ ਬਣ ਚੁੱਕੀ ਹੈ।

 

ਪ੍ਰਮਾਣੂ ਪ੍ਰੋਗਰਾਮ 'ਤੇ ਪੂਰਨ ਰੋਕ 

ਸਮਝੌਤੇ ਦੇ ਮੁੱਖ ਨੁਕਤਿਆਂ ਅਨੁਸਾਰ ਈਰਾਨ ਵਿੱਚ ਹੁਣ ਯੂਰੇਨੀਅਮ ਦੀ ਸਮਰੱਥਾ ਨਹੀਂ ਵਧਾਈ ਜਾਵੇਗੀ ਭਾਵ ਭੰਡਾਰਨ ਨਹੀਂ ਕੀਤਾ ਜਾਵੇਗਾ। ਰਾਸ਼ਟਰਪਤੀ ਟਰੰਪ ਨੇ ਐਲਾਨ ਕੀਤਾ ਕਿ ਅਮਰੀਕਾ, ਈਰਾਨ ਨਾਲ ਮਿਲ ਕੇ ਜ਼ਮੀਨ ਵਿੱਚ ਡੂੰਘੇ ਦੱਬੇ ਹੋਏ ਪ੍ਰਮਾਣੂ ਕੂੜੇ ਜਾਂ 'ਧੂੜ' (Nuclear Dust) ਨੂੰ ਪੁੱਟ ਕੇ ਬਾਹਰ ਕੱਢਣ ਲਈ ਕੰਮ ਕਰੇਗਾ। ਇਸ ਕਾਰਜ ਲਈ ਬੀ-2 ਬੰਬਾਰ ਜਹਾਜ਼ਾਂ  ਦੀ ਮਦਦ ਲਈ ਜਾਵੇਗੀ।

ਸਪੇਸ ਫੋਰਸ ਦੀ ਨਿਗਰਾਨੀ 

ਟਰੰਪ ਨੇ ਦੱਸਿਆ ਕਿ ਇਹ ਸਾਰੀ ਗਤੀਵਿਧੀ ਸੈਟੇਲਾਈਟ ਰਾਹੀਂ ਬੇਹੱਦ ਸਖ਼ਤ ਨਿਗਰਾਨੀ ਹੇਠ ਹੈ, ਜਿਸ ਦੀ ਜ਼ਿੰਮੇਵਾਰੀ 'ਸਪੇਸ ਫੋਰਸ'  ਨੂੰ ਸੌਂਪੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਮਲੇ ਦੀ ਮਿਤੀ ਤੋਂ ਲੈ ਕੇ ਹੁਣ ਤੱਕ ਕਿਸੇ ਵੀ ਪ੍ਰਮਾਣੂ ਸਮੱਗਰੀ ਨੂੰ ਛੇੜਿਆ ਨਹੀਂ ਗਿਆ ਹੈ। ਸਮਝੌਤੇ ਦਾ ਸਭ ਤੋਂ ਅਹਿਮ ਪਹਿਲੂ ਆਰਥਿਕ ਰਾਹਤ ਹੈ। ਅਮਰੀਕਾ ਹੁਣ ਈਰਾਨ ਨਾਲ ਟੈਰਿਫ ਅਤੇ ਪਾਬੰਦੀਆਂ ਵਿੱਚ ਛੋਟ ਦੇਣ ਬਾਰੇ ਗੱਲਬਾਤ ਕਰ ਰਿਹਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

ਨੋਟ- ਇਸ ਖਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News