ਹਿੰਦੂ, ਮੁਸਲਿਮ, ਸਿੱਖ, ਈਸਾਈ...ਭਾਰਤ ਤੋਂ ਪਹੁੰਚੇ ਧਰਮ ਗੁਰੂਆਂ ਨੇ ਈਰਾਨੀ ਸੁਪਰੀਮ ਲੀਡਰ ਖਮੇਨੀ ਨੂੰ ਦਿੱਤੀ ਸ਼ਰਧਾਂਜਲੀ
Friday, Jul 03, 2026 - 03:43 PM (IST)
ਇੰਟਰਨੈਸ਼ਨਲ ਡੈਸਕ: ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੀ ਦੇ ਅੰਤਿਮ ਸੰਸਕਾਰ ਪ੍ਰੋਗਰਾਮਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਦੁਨੀਆ ਭਰ ਦੇ ਪ੍ਰਤੀਨਿਧੀ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਇਰਾਨ ਪਹੁੰਚ ਰਹੇ ਹਨ। ਭਾਰਤ ਤੋਂ ਇੱਕ ਵਿਸ਼ੇਸ਼ ਵਫ਼ਦ ਤੇਹਰਾਨ ਪਹੁੰਚਿਆ ਹੈ, ਜਿਸ ਵਿੱਚ ਹਿੰਦੂ, ਮੁਸਲਿਮ, ਸਿੱਖ ਅਤੇ ਈਸਾਈ ਧਰਮਾਂ ਦੇ ਆਗੂ ਸ਼ਾਮਲ ਹਨ। ਈਰਾਨੀ ਦੂਤਾਵਾਸ ਵੱਲੋਂ ਜਾਰੀ ਤਸਵੀਰਾਂ ਵਿੱਚ ਪਗੜੀਧਾਰੀ ਸਿੱਖ ਧਰਮ ਗੁਰੂ ਅਤੇ ਕੇਸਰੀ ਪਹਿਰਾਵੇ ਵਾਲੇ ਹਿੰਦੂ ਗੁਰੂ ਖਮੇਨੀ ਨੂੰ ਖ਼ਿਰਾਜ-ਏ-ਅਕੀਦਤ ਮਤਲਬ ਸ਼ਰਧਾਂਜਲੀ ਦਿੰਦੇ ਨਜ਼ਰ ਆਏ ਹਨ।
Tributes Paid by Indian Religious Leaders to the Martyred Leader of the Islamic Republic of Iran, His Eminence Ayatollah Seyyed Ali Khamenei pic.twitter.com/C1CmjH4Ux7
— Iran in India (@Iran_in_India) July 3, 2026

ਇਸ ਮੌਕੇ ਭਗਵਾ ਕੱਪੜੇ ਪਹਿਨੇ ਇਕ ਭਾਰਤੀ ਸੰਤ ਵੀ ਨਜ਼ਰ ਆਏ। ਇਹ ਸੰਤ ਸਵਾਮੀ ਸਾਰੰਗ ਮੋਹਿਲੇ ਹਨ ਅਤੇ ਲੋਕ ਉਨ੍ਹਾਂ ਨੂੰ ਸਵਾਮੀ ਸਾਰੰਗ ਵੀ ਕਹਿੰਦੇ ਹਨ।ਧਾਰਮਿਕ ਆਗੂਆਂ ਦੇ ਨਾਲ-ਨਾਲ ਭਾਰਤੀ ਰਾਜਨੀਤਿਕ ਹਲਕਿਆਂ ਤੋਂ ਵੀ ਵੱਡੀਆਂ ਸ਼ਖਸੀਅਤਾਂ ਤੇਹਰਾਨ ਪਹੁੰਚੀਆਂ ਹਨ। ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਅਤੇ ਕਾਂਗਰਸੀ ਆਗੂ ਸਲਮਾਨ ਖੁਰਸ਼ੀਦ ਨੇ ਵੀ ਸੁਪਰੀਮ ਲੀਡਰ ਨੂੰ ਸ਼ਰਧਾਂਜਲੀ ਦਿੱਤੀ। ਮਹਿਬੂਬਾ ਮੁਫਤੀ ਇਸ ਮੌਕੇ ਕਾਫ਼ੀ ਭਾਵੁਕ ਨਜ਼ਰ ਆਈ ਅਤੇ ਉਨ੍ਹਾਂ ਨੇ ਖਮੇਨੀ ਨੂੰ ਲਹਿਰਾਂ ਦੇ ਖਿਲਾਫ ਲੜਨ ਵਾਲਾ ਮਸੀਹਾ ਕਰਾਰ ਦਿੱਤਾ।
An honour for me to be here in Tehran to express my deepest condolences & solidarity on the martyrdom of Iran’s Supreme Leader Ayatollah Sayyed Ali Khamenei- a revered leader who dared to stand against the tide & fought for the oppressed. pic.twitter.com/dyfRbNXhsr
— Mehbooba Mufti (@MehboobaMufti) July 3, 2026
ਈਰਾਨ ਨੇ ਅੰਤਿਮ ਸੰਸਕਾਰ ਪ੍ਰੋਗਰਾਮ ਦੀ ਸ਼ੁਰੂਆਤ ਲਈ 4 ਜੁਲਾਈ ਦਾ ਦਿਨ ਚੁਣਿਆ ਹੈ, ਜੋ ਕਿ ਅਮਰੀਕਾ ਦਾ ਆਜ਼ਾਦੀ ਦਿਹਾੜਾ ਹੈ। ਮਾਹਿਰ ਇਸ ਨੂੰ ਅਮਰੀਕਾ ਲਈ ਇੱਕ ਸਖ਼ਤ ਸੰਕੇਤ ਵਜੋਂ ਦੇਖ ਰਹੇ ਹਨ। ਜ਼ਿਕਰਯੋਗ ਹੈ ਕਿ ਅਯਾਤੁੱਲਾ ਅਲੀ ਖਮੇਨੀ 28 ਫਰਵਰੀ ਨੂੰ ਅਮਰੀਕਾ-ਇਜ਼ਰਾਈਲ ਦੇ ਹਮਲੇ ਦੌਰਾਨ ਮਾਰੇ ਗਏ ਸਨ ਅਤੇ ਹੁਣ ਚਾਰ ਮਹੀਨਿਆਂ ਬਾਅਦ ਉਨ੍ਹਾਂ ਦੀ ਅੰਤਿਮ ਵਿਦਾਇਗੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।
ਪੜ੍ਹੋ ਇਹ ਅਹਿਮ ਖ਼ਬਰ- ਜੁਲਾਈ ਤੋਂ ਬਦਲ ਗਏ ਕੈਨੇਡਾ ਦੇ ਇਮੀਗ੍ਰੇਸ਼ਨ ਨਿਯਮ! ਭਾਰਤੀ ਵਿਦਿਆਰਥੀਆਂ ਤੇ PR ਚਾਹਵਾਨਾਂ 'ਤੇ ਪਵੇਗਾ ਸਿੱਧਾ ਅਸਰ
2 ਕਰੋੜ ਲੋਕਾਂ ਦੇ ਜੁੜਨ ਦੀ ਉਮੀਦ
ਇਹ ਅੰਤਿਮ ਸੰਸਕਾਰ ਪ੍ਰੋਗਰਾਮ 4 ਜੁਲਾਈ ਤੋਂ 9 ਜੁਲਾਈ ਤੱਕ ਚੱਲੇਗਾ। 4 ਤੋਂ 6 ਜੁਲਾਈ ਤੱਕ ਤੇਹਰਾਨ ਦੇ ਗ੍ਰੈਂਡ ਮੋਸਾਲਾ ਵਿੱਚ ਮ੍ਰਿਤਕ ਦੇਹ ਦਰਸ਼ਨਾਂ ਲਈ ਰੱਖੀ ਜਾਵੇਗੀ। 6 ਜੁਲਾਈ ਨੂੰ ਤੇਹਰਾਨ ਦੀਆਂ ਸੜਕਾਂ 'ਤੇ ਵਿਸ਼ਾਲ ਜਲੂਸ ਕੱਢਿਆ ਜਾਵੇਗਾ। 7-8 ਜੁਲਾਈ ਨੂੰ ਜਲੂਸ ਪਵਿੱਤਰ ਸ਼ਹਿਰ ਕੋਮ ਅਤੇ ਫਿਰ ਇਰਾਕ ਦੇ ਨਜਫ਼ ਤੇ ਕਰਬਲਾ ਜਾਵੇਗਾ। 9 ਜੁਲਾਈ ਨੂੰ ਖਮੇਨੀ ਨੂੰ ਉਨ੍ਹਾਂ ਦੇ ਗ੍ਰਹਿ ਨਗਰ ਮਸ਼ਹਦ ਵਿੱਚ ਇਮਾਮ ਰਜ਼ਾ ਦੀ ਦਰਗਾਹ ਵਿਖੇ ਸਪੁਰਦ-ਏ-ਖ਼ਾਕ ਕੀਤਾ ਜਾਵੇਗਾ। ਰਿਪੋਰਟਾਂ ਅਨੁਸਾਰ ਇਸ 6 ਦਿਨਾਂ ਪ੍ਰੋਗਰਾਮ ਵਿੱਚ 1.5 ਤੋਂ 2 ਕਰੋੜ ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਪੂਰੇ ਈਰਾਨ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਉੱਥੇ ਹੀ ਈਰਾਨ ਨੇ ਆਪਣੇ ਸੁਪਰੀਮ ਲੀਡਰ ਦੇ ਤਾਬੂਤ 'ਤੇ ਲਾਲ ਝੰਡਾ ਰੱਖ ਕੇ ਦੁਨੀਆ ਨੂੰ ਖਾਸ ਸੰਦੇਸ਼ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
