ਕੋਰੋਨਾ ਦੇ ਮਰੀਜ਼ਾਂ ਦਾ ਖੂਨ ਨੂੰ ਪਤਲਾ ਕਰਨ ਵਾਲੀ ਦਵਾਈ ਨਾਲ ਇਲਾਜ : ਸਟੱਡੀ

Sunday, May 17, 2020 - 09:32 PM (IST)

ਕੋਰੋਨਾ ਦੇ ਮਰੀਜ਼ਾਂ ਦਾ ਖੂਨ ਨੂੰ ਪਤਲਾ ਕਰਨ ਵਾਲੀ ਦਵਾਈ ਨਾਲ ਇਲਾਜ : ਸਟੱਡੀ

ਲੰਡਨ - ਕੋਰੋਨਾਵਾਇਰਸ ਨੂੰ ਕਿਵੇਂ ਖਤਮ ਕੀਤਾ ਜਾਵੇ, ਇਸ ਦੀ ਦਵਾਈ ਲੱਭਣ ਲਈ ਸਾਇੰਸਦਾਨ ਦਿਨ-ਰਾਤ ਖੋਜ ਵਿਚ ਲੱਗੇ ਹੋਏ ਹਨ। ਹੁਣ ਸਾਇੰਸਦਾਨਾਂ ਨੂੰ ਖੋਜ ਦੌਰਾਨ ਇਹ ਜਾਣਕਾਰੀ ਪਤਾ ਮਿਲੀ ਹੈ ਕਿ ਖੂਨ ਨੂੰ ਪਤਲਾ ਕਰਨ ਵਾਲੀ ਦਵਾਈ ਨਾਲ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ। ਦਰਅਸਲ, ਅਜਿਹੇ ਮਰੀਜ਼ਾਂ ਦੇ ਫੇਫੜਿਆਂ ਵਿਚ ਬਲੱਡ ਕਲਾਟ ਹੋਣ ਲੱਗਦਾ ਹੈ ਕਿ ਜਿਸ ਨੂੰ ਇਹ ਦਵਾਈ ਰੋਕਦੀ ਹੈ।

ਬਿ੍ਰਟੇਨ ਦੇ ਸਾਇੰਸਦਾਨਾਂ ਨੇ ਪਾਇਆ ਕਿ ਕੋਵਿਡ-19 ਨਾਲ ਫੇਫੜਿਆਂ ਵਿਚ ਖੂਨ ਜੰਮਣ ਲੱਗਦਾ ਹੈ ਜਿਸ ਨਾਲ ਇਨਸਾਨ ਦੀ ਮੌਤ ਹੋ ਜਾਂਦੀ ਹੈ। ਐਨ. ਐਚ. ਐਸ. ਇੰਗਲੈਂਡ ਦੇ ਹਸਪਤਾਲ ਖੂਨ ਨੂੰ ਪਤਲਾ ਕਰਨ ਨੂੰ ਲੈ ਕੇ ਨਵੀਂ ਗਾਈਡਲਾਈਨ ਜਾਰੀ ਕਰੇਗਾ, ਇਸ ਦਾ ਮਤਲਬ ਇਹ ਹੈ ਕਿ ਡਾਕਟਰ ਗੰਭੀਰ ਰੂਪ ਤੋਂ ਬੀਮਾਰ ਲੋਕਾਂ ਨੂੰ ਹਾਈ ਡੋਜ਼ ਦੇ ਸਕਣਗੇ।

'ਦਿ ਸੰਡੇ ਟੈਲੀਗ੍ਰਾਫ' ਮੁਤਾਬਕ, ਰਾਇਲ ਬ੍ਰਾਮਪਟਨ ਹਸਪਤਾਲ ਦੇ ਸਾਹ ਦੀ ਗੰਭੀਰ ਬੀਮਾਰੀ ਨਾਲ ਜੁੜੀ ਸਰਵਿਸ ਦੇ ਮਾਹਿਰਾਂ ਨੇ ਕੋਵਿਡ-19 ਅਤੇ ਬਲੱਡ ਕਲਾਟਿੰਗ ਵਿਚਾਲੇ ਲਿੰਕ ਦੀ ਪਛਾਣ ਕੀਤੀ ਹੈ। ਇਨਾਂ ਮਾਹਿਰਾਂ ਨੇ ਹਾਈ ਟੈੱਕ ਡੁਅਲ ਐਨਰਜੀ ਕੈਟ ਸਕੈਨ ਦਾ ਇਸਤੇਮਾਲ ਕੀਤਾ ਜਿਸ ਦੇ ਜ਼ਰੀਏ ਗੰਭੀਰ ਰੂਪ ਤੋਂ ਬੀਮਾਰ ਮਰੀਜ਼ ਦੇ ਫੇਫੜਿਆਂ ਦੀ ਤਸਵੀਰ ਲਈ ਹੈ। ਇਸ ਵਿਚ ਦੇਖਿਆ ਗਿਆ ਹੈ ਕਿ ਫੇਫੜਿਆਂ ਵਿਚ ਖੂਨ ਦਾ ਸੰਚਾਰ ਨਹੀਂ ਹੋ ਰਿਹਾ ਸੀ, ਜਿਸ ਨਾਲ ਇਹ ਸਮਝਿਆ ਗਿਆ ਹੈ ਕਿ ਫੇਫੜਿਆਂ ਵਿਚ ਖੂਨ ਜੰਮ ਗਿਆ ਸੀ।

ਨਵੇਂ ਸੋਧ ਨਾਲ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਕਿਵੇਂ ਕੁਝ ਮਰੀਜ਼ ਫੇਫੜਿਆਂ ਦੇ ਫੇਲ (ਕੰਮ ਨਾ ਕਰਨ ਯੋਗ) ਹੋ ਜਾਣ ਕਾਰਨ ਮਰ ਰਹੇ ਹਨ ਕਿਉਂਕਿ ਉਨ੍ਹਾਂ ਦੇ ਬਲੱਡ ਵਿਚ ਆਕਸੀਜਨ ਨਹੀਂ ਜਾ ਪਾਉਂਦੀ। ਉਥੇ, ਕੋਵਿਡ-19 ਦੇ ਮਰੀਜ਼ਾਂ ਵਿਚ ਆਕਸੀਜਨ ਦਾ ਘੱਟ ਪੱਧਰ ਵੀ ਦਰਜ ਕੀਤਾ ਗਿਆ ਹੈ। ਇੰਮਪੀਰੀਅਲ ਕਾਲਜ ਲੰਡਨ ਦੇ ਮਾਹਿਰ ਓਪੇਨਸ਼ਾ ਨੇ ਕਿਹਾ ਹੈ ਕਿ ਅਜਿਹੇ ਇੰਟ੍ਰਾਵਸਕਿਊਲਰ ਕਲਾਟਿੰਗ ਬੇਹੱਦ ਪਰੇਸ਼ਾਨ ਕਰਨ ਵਾਲਾ ਟਵਿਸਟ ਹੈ ਅਤੇ ਅਸੀਂ ਦੂਜੇ ਵਾਇਰਸ ਵਿਚ ਅਜਿਹਾ ਨਹੀਂ ਦੇਖਿਆ ਹੈ।


author

Khushdeep Jassi

Content Editor

Related News