USA ਖਜ਼ਾਨਾ ਵਿਭਾਗ ਨੇ ਇੰਝ ਬਚਾਈਆਂ ਏਅਰਲਾਈਨਜ਼ ਕਾਮਿਆਂ ਦੀਆਂ ਨੌਕਰੀਆਂ

Wednesday, Sep 30, 2020 - 08:47 PM (IST)

USA ਖਜ਼ਾਨਾ ਵਿਭਾਗ ਨੇ ਇੰਝ ਬਚਾਈਆਂ ਏਅਰਲਾਈਨਜ਼ ਕਾਮਿਆਂ ਦੀਆਂ ਨੌਕਰੀਆਂ

ਵਾਸ਼ਿੰਗਟਨ- ਕੋਰੋਨਾ ਵਾਇਰਸ ਨੇ ਜਿੱਥੇ ਲੱਖਾਂ ਲੋਕਾਂ ਦੀਆਂ ਜਾਨਾਂ ਲੈ ਲਈਆਂ, ਉੱਥੇ ਹੀ ਅਰਥ ਵਿਵਸਥਾ ਨੂੰ ਬਹੁਤ ਬੁਰਾ ਧੱਕਾ ਮਾਰਿਆ ਹੈ। ਲੱਖਾਂ ਲੋਕ ਬੇਰੁਜ਼ਗਾਰ ਹੋ ਗਏ ਹਨ। ਏਅਰਲਾਈਨਜ਼ ਦਾ ਵੀ ਇਹ ਹੀ ਹਾਲ ਹੈ ਪਰ ਅਮਰੀਕੀ ਖਜ਼ਾਨਾ ਵਿਭਾਗ ਨੇ ਅਮਰੀਕੀ ਤੇ ਯੂਨਾਈਟਡ ਸਣੇ ਸੱਤ ਵੱਡੀਆਂ ਅਮਰੀਕੀ ਏਅਰਲਾਈਨਜ਼ ਨੂੰ ਲੋਨ ਦੇਣ ਨੂੰ ਲੈ ਕੇ ਇਕ ਡੀਲ ਕੀਤੀ ਹੈ।

ਖਜ਼ਾਨਾ ਵਿਭਾਗ ਨੇ ਇਹ ਕਦਮ ਲੋਕਾਂ ਦੀ ਨੌਕਰੀ ਬਚਾਉਣ ਲਈ ਚੁੱਕਿਆ ਹੈ, ਹਾਲਾਂਕਿ ਵਿਭਾਗ ਨੇ ਇਹ ਨਹੀਂ ਦੱਸਿਆ ਕਿ ਇਸ ਡੀਲ ਤੋਂ ਬਾਅਦ ਏਅਰਲਾਈਨਾਂ 'ਚ ਛਾਂਟੀ ਰੁਕ ਜਾਵੇਗੀ ਜਾਂ ਨਹੀਂ। ਕੋਰੋਨਾ ਵਾਇਰਸ ਕਾਰਨ ਫੈਲੀ ਮਹਾਮਾਰੀ ਨੇ ਯਾਤਰਾ ਨੂੰ ਇਕ ਤਰ੍ਹਾਂ ਨਾਲ ਰੋਕ ਹੀ ਦਿੱਤਾ।  ਮਾਰਚ ਤੋਂ ਬਾਅਦ ਹੀ ਏਅਰਲਾਈਨਾਂ ਦੀਆਂ ਗਤੀਵਿਧੀਆਂ ਠੱਪ ਹਨ, ਜਿਸ ਕਾਰਨ ਪੈਸੇ ਆਉਣ ਦਾ ਸਰੋਤ ਬੰਦ ਹੋ ਗਿਆ ਅਤੇ ਮਜਬੂਰ ਹੋ ਕਾਮਿਆਂ ਦੀ ਛਾਂਟੀ ਕਰਨੀ ਸ਼ੁਰੂ ਕਰ ਦਿੱਤੀ ਗਈ।ਹੁਣ ਮੁੜ ਹਵਾਈ ਉਡਾਣਾਂ ਸ਼ੁਰੂ ਹੋ ਗਈਆਂ ਹਨ। 

ਦੱਸ ਦਈਏ ਕਿ ਅਮਰੀਕੀ ਤੇ ਯੂਨਾਈਟਿਡ ਤੋਂ ਇਲਾਵਾ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਨਾਲ ਲੋਨ ਦੀ ਡੀਲ ਕਰਨ ਵਾਲੀ ਏਅਰਲਾਈਨਾਂ 'ਚ ਅਲਾਸਕਾ ਏਅਰਲਾਈਨਜ਼, ਫਰੰਟੀਅਰ ਏਅਰਲਾਈਨਜ਼, ਜੈੱਟਬਲੂ ਹਵਾਈ ਏਅਰਲਾਈਨਜ਼ ਤੇ ਸਕਾਈਵੈਸਟ ਏਅਰਲਾਈਨਜ਼ ਹੈ। ਡੇਲਟਾ ਤੇ ਸਾਊਥਵੈਸਟ ਇਸ ਡੀਲ ਦਾ ਹਿੱਸਾ ਨਹੀਂ ਹਨ। ਇਨ੍ਹਾਂ ਦੋਵੇਂ ਏਅਰਲਾਈਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਉਹ ਲੋਕ ਇਸ 'ਚ ਹਿੱਸਾ ਨਹੀਂ ਲੈਣਗੇ। ਖਜ਼ਾਨਾ ਸਕੱਤਰ ਨੂਚਿਹਨਾ ਨੇ ਆਪਣੇ ਬਿਆਨ 'ਚ ਕਹਿ ਦਿੱਤਾ ਸੀ ਕਿ ਉਹ ਲੋਕ ਇਸ 'ਚ ਹਿੱਸਾ ਨਹੀਂ ਲੈਣਗੇ।

ਮੰਗਲਵਾਰ ਨੂੰ ਆਰਥਿਕ ਪੈਕੇਜ ਦੇ ਐਲਾਨ ਤੋਂ ਪਹਿਲਾਂ ਅਮਰੀਕੀ ਏਅਰਲਾਈਨਜ਼ ਨੇ ਕਿਹਾ ਸੀ ਕਿ ਉਹ 19,000 ਲੋਕਾਂ ਦੀ ਛਾਂਟੀ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਹਜ਼ਾਰਾਂ ਕਰਮਚਾਰੀਆਂ ਨੂੰ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਪੈਕੇਜ ਦੇ ਦਿੱਤਾ ਗਿਆ ਹੈ। ਕੋਰੋਨਾ ਵਾਇਰਸ ਸੰਘੀ ਕੋਰੋਨਾ ਵਾਇਰਸ ਸਹਾਇਤਾ, ਰਾਹਤ ਤੇ ਆਰਥਿਕ ਸੁਰੱਖਿਆ ਐਕਟ ਤਹਿਤ 2.2 ਟ੍ਰਿਲੀਅਨ ਡਾਲਰ ਦੇ ਪੈਕੇਜ ਨੂੰ ਮਾਰਚ 'ਚ ਮਨਜ਼ੂਰੀ ਮਿਲੀ ਸੀ, ਜਿਸ ਨਾਲ 25 ਬਿਲੀਅਨ ਡਾਲਰ ਦਾ ਲੋਨ ਇਸ ਡੀਲ ਦੇ ਤਹਿਤ ਏਅਰਲਾਈਨਾਂ ਨੂੰ ਦੇਣ ਦੀ ਗੱਲ ਕੀਤੀ ਹੈ।


author

Sanjeev

Content Editor

Related News