ਆਸਟ੍ਰੇਲੀਆ : ਜਲਦ ਹੀ ਸ਼ੁਰੂ ਹੋਵੇਗੀ ਪੱਛਮੀ ਸਿਡਨੀ ਹਵਾਈ ਅੱਡਾ ਰੇਲ ਲਾਈਨ
Monday, Jun 01, 2020 - 02:54 PM (IST)
ਸਿਡਨੀ, (ਸਨੀ ਚਾਂਦਪੁਰੀ)- ਆਸਟ੍ਰੇਲੀਆ ਫੈਡਰਲ ਸਰਕਾਰ ਨੇ ਸੈਂਟ ਮੈਰੀਜ ਤੋਂ ਪੱਛਮੀ ਸਿਡਨੀ ਹਵਾਈ ਅੱਡਾ ਤੱਕ ਮੈਟਰੋ ਦੇ ਨਿਰਮਾਣ ਲਈ ਵਾਧੂ 1.75 ਬਿਲੀਅਨ ਡਾਲਰ ਦੀ ਘੋਸ਼ਣਾ ਕੀਤੀ ਹੈ ਜਦੋਂ ਕਿ ਇਹ ਹਵਾਈ ਅੱਡਾ 2026 ਵਿਚ ਖੁੱਲ੍ਹਣ ਦੀ ਉਮੀਦ ਹੈ । ਮੈਟਰੋ ਲਾਈਨ ਸੈਂਟ ਮੈਰੀਜ ਰੇਲਵੇ ਸਟੇਸ਼ਨ ਤੋਂ ਹਵਾਈ ਅੱਡੇ ਦੇ ਉੱਤਰ ਵੱਲ ਲੂਡਨਹੈਮ ਅਤੇ ਓਚਾਰਡ ਵੱਲੋਂ ਚੱਲੇਗੀ। ਯਾਤਰੀਆਂ ਨੂੰ ਟਰੇਨ ਲੈਣ ਲਈ ਪੈਰਾਮੈਟਾ ਜਾਂ ਸਿਡਨੀ ਸੀ. ਬੀ. ਡੀ. ਜਾਣਾ ਪਵੇਗਾ। ਪ੍ਰੋਜੈਕਟ ਵਿੱਚ ਛੇ ਨਵੇਂ ਸਟੇਸ਼ਨ ਸ਼ਾਮਲ ਕੀਤੇ ਗਏ।
ਰੇਲਵੇ ਲਿੰਕ ਦੇਵੇਗਾ ਇਨ੍ਹਾਂ ਖੇਤਰਾਂ ਨੂੰ ਹੁੰਗਾਰਾ:-
•ਸੈਂਟ ਮੈਰੀਜ, ਮੌਜੂਦਾ ਉਪਨਗਰ ਰੇਲਵੇ ਸਟੇਸ਼ਨ ਨਾਲ ਇੰਟਰਚੇਂਜ ਕਰਨ ਅਤੇ ਗਾਹਕਾਂ ਨੂੰ ਸਿਡਨੀ ਦੇ ਬਾਕੀ ਰੇਲ ਸਿਸਟਮ ਨਾਲ ਜੋੜਨਾ ।
• ਓਰਚਰਡ ਹਿੱਲਜ਼ ਦੇ ਵਪਾਰਕ ਖੇਤਰ ਨੂੰ ਵਧਾਵਾ
• ਲੂਡਨਹੈਮ ਵਿੱਚ ਸਿੱਖਿਆ, ਨਵੀਨਤਾ ਅਤੇ ਵਪਾਰ ਨੂੰ ਹੁੰਗਾਰਾ ਮਿਲੇਗਾ।
ਏਅਰਪੋਰਟ ਸਾਈਟ ਦੇ ਅੰਦਰ ਦੋ ਸਟੇਸ਼ਨ ਹੋਣਗੇ।
ਫੈਡਰਲ ਅਤੇ ਐੱਨ. ਐੱਸ. ਡਬਲਿਊ. (ਨਿਊ ਸਾਊਥ ਵੇਲਜ਼) ਸਰਕਾਰਾਂ ਦਾ ਟੀਚਾ ਹੈ ਕਿ ਸਿਡਨੀ ਮੈਟਰੋ- ਪੱਛਮੀ ਸਿਡਨੀ ਹਵਾਈ ਅੱਡਾ ਰੇਲ ਲਿੰਕ 2026 ਤੱਕ ਯਾਤਰੀਆਂ ਲਈ ਚਲਾਈਆਂ ਜਾ ਸਕਣ । ਇਸ ਨੂੰ ਬਣਾਉਣ ਦਾ ਕੰਮ 2021 ਵਿੱਚ ਸ਼ੁਰੂ ਹੋਵੇਗਾ। ਐੱਨ. ਐੱਸ. ਡਬਲਿਊ. ਪ੍ਰੀਮੀਅਰ ਗਲੇਡਜ ਬੇਰੇਜਿਕਲਿਅਨ ਨੇ ਕਿਹਾ ਕਿ ਇਹ ਪ੍ਰੋਜੈਕਟ 14,000 ਨੌਕਰੀਆਂ ਪੈਦਾ ਕਰੇਗਾ, ਜੋ ਆਸਟ੍ਰੇਲੀਆ ਵਿੱਚ ਰੋਜ਼ਗਾਰ ਨੂੰ ਵਧਾਏਗਾ । ਬੇਰੇਜਿਕਲੀਅਨ ਨੇ ਕਿਹਾ ਕਿ ਸੂਬੇ ਦੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਵੇਗਾ।