ਐਡਮਿੰਟਨ 'ਚ ਪੱਟੜੀ ਤੋਂ ਉਤਰੀ ਟਰੇਨ, ਹੋਇਆ ਬਚਾਅ

02/17/2018 3:26:30 PM

ਐਡਮਿੰਟਨ— ਕੈਨੇਡਾ ਦੇ ਸ਼ਹਿਰ ਐਡਮਿੰਟਨ 'ਚ ਸ਼ੁੱਕਰਵਾਰ ਨੂੰ ਇਕ ਟਰੇਨ ਪੱਟੜੀ ਤੋਂ ਉਤਰ ਗਈ, ਜਿਸ ਦੌਰਾਨ ਇਹ ਹਾਦਸਾ ਵਾਪਰਿਆ, ਉਸ ਸਮੇਂ ਕਈ ਕਾਰਾਂ ਟਰੈਕ ਤੋਂ ਲੰਘਣ ਲਈ ਖੜ੍ਹੀਆਂ ਸਨ। ਹਾਲਾਂਕਿ ਕਿਸੇ ਤਰ੍ਹਾਂ ਦਾ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ ਹੈ। ਐਡਮਿੰਟਨ ਫਾਇਰ ਬਚਾਅ ਕਰਮਚਾਰੀਆਂ ਨੇ ਕਿਹਾ ਕਿ ਇਹ ਹਾਦਸਾ ਦੁਪਹਿਰ ਤਕਰੀਬਨ 2.25 ਵਜੇ ਐਡਮਿੰਟਨ ਦੇ ਐਲਰਸਲੀ ਰੋਡ 'ਤੇ ਵਾਪਰਿਆ। 

PunjabKesari
ਘਟਨਾ ਤੋਂ ਤੁਰੰਤ ਬਾਅਦ 9 ਬਚਾਅ ਅਧਿਕਾਰੀ, ਜਿਨ੍ਹਾਂ 'ਚ ਫਾਇਰ ਅਧਿਕਾਰੀ ਵੀ ਸ਼ਾਮਲ ਸਨ, ਉਹ ਘਟਨਾ ਵਾਲੀ ਥਾਂ 'ਤੇ ਪਹੁੰਚੇ।

PunjabKesari

ਘਟਨਾ ਵਾਲੀ ਥਾਂ 'ਤੇ ਪੁੱਜੇ ਐਡਮਿੰਟਨ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਜਨਤਕ ਸੁਰੱਖਿਆ ਲਈ ਕੋਈ ਖਤਰਾ ਨਹੀਂ ਹੈ। 3 ਫਾਇਰ ਅਧਿਕਾਰੀਆਂ ਨੇ ਕਿਹਾ ਕਿ ਉਹ ਘਟਨਾ ਵਾਲੀ ਥਾਂ 'ਤੇ ਟਰੇਨ ਨੂੰ ਹਟਾਉਣ 'ਚ ਮਦਦ ਕਰ ਰਹੇ ਹਨ। ਐਡਮਿੰਟਨ ਪੁਲਸ ਨੇ ਕਿਹਾ ਕਿ ਆਵਾਜਾਈ ਨੂੰ ਐਲਰਸਲੀ ਰੋਡ ਨੂੰ ਦੋਹਾਂ ਪਾਸਿਓਂ ਬੰਦ ਕਰ ਦਿੱਤਾ ਗਿਆ। ਪੁਲਸ ਨੇ ਕਿਹਾ ਕਿ ਕੁਝ ਸਮੇਂ ਬਾਅਦ ਰੋਡ ਨੂੰ ਖੋਲ੍ਹਿਆ ਗਿਆ।


Related News