ਮੈਲਬੌਰਨ ''ਚ ਟਰੇਨ ਅਤੇ ਮਿੰਨੀ ਬੱਸ ਵਿਚਾਲੇ ਹੋਈ ਟੱਕਰ, 4 ਲੋਕ ਜ਼ਖਮੀ

03/06/2018 10:51:40 AM

ਮੈਲਬੌਰਨ— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਮੰਗਲਵਾਰ ਨੂੰ ਇਕ ਟਰੇਨ ਅਤੇ ਮਿੰਨੀ ਬੱਸ ਵਿਚਾਲੇ ਟੱਕਰ ਹੋ ਗਈ, ਜਿਸ ਕਾਰਨ 4 ਲੋਕ ਜ਼ਖਮੀ ਹੋ ਗਏ। ਜ਼ਖਮੀਆਂ 'ਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਹਾਦਸਾ ਸਥਾਨਕ ਸਮੇਂ ਮੁਤਾਬਕ ਦੁਪਹਿਰ 12 ਵਜੇ ਦੇ ਕਰੀਬ ਵਾਪਰਿਆ। ਹਾਦਸਾ ਪੂਰਬੀ ਮੈਲਬੌਰਨ ਦੇ ਮੇਨਜ਼ੀਅਸ ਕ੍ਰੀਕ 'ਤੇ ਵਾਪਰਿਆ। ਰੇਲਵੇ ਇਸ ਘਟਨਾ ਦੀ ਜਾਂਚ ਕਰ ਰਿਹਾ ਹੈ। 

PunjabKesari
ਟਰੇਨ 'ਚ ਸਵਾਰ ਸਾਰੇ ਯਾਤਰੀ ਸਮੂਹ ਦੇ ਰੂਪ 'ਚ ਇਕੱਠੇ ਹੋ ਕੇ ਟੂਰ 'ਤੇ ਗਏ ਸਨ ਅਤੇ ਵਾਪਸ ਆ ਰਹੇ ਸਨ। ਬੱਸ ਨੇ ਬਰੇਕ ਲਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਸਮੇਂ 'ਤੇ ਰੁੱਕ ਨਹੀਂ ਸਕੀ।

PunjabKesari

ਹਾਦਸੇ 'ਚ ਗੰਭੀਰ ਜ਼ਖਮੀ ਇਕ ਵਿਅਕਤੀ ਨੂੰ ਐਂਬੂਲੈਂਸ ਜ਼ਰੀਏ ਹਸਪਤਾਲ ਪਹੁੰਚਾਇਆ ਗਿਆ ਅਤੇ ਬਾਕੀ 3 ਲੋਕਾਂ ਦਾ ਘਟਨਾ ਵਾਲੀ ਥਾਂ 'ਤੇ ਇਲਾਜ ਕੀਤਾ ਗਿਆ। ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਟਰੇਨ 'ਚ 200 ਦੇ ਕਰੀਬ ਲੋਕ ਸਨ ਅਤੇ ਬੱਸ 'ਚ 15 ਲੋਕ ਸਨ। ਇਸ ਹਾਦਸੇ ਮਗਰੋਂ ਟਰੇਨ ਸੇਵਾ ਨੂੰ ਰੱਦ ਕਰ ਦਿੱਤਾ ਗਿਆ।


Related News