ਦੁਖ਼ਦਾਈ ਖ਼ਬਰ: ਫਲੋਰੀਡਾ 'ਚ ਜੈੱਟ ਸਕੀ ਹਾਦਸੇ 'ਚ ਭਾਰਤੀ-ਅਮਰੀਕੀ ਜੋੜੇ ਦੀ ਮੌਤ

Monday, Dec 13, 2021 - 01:01 PM (IST)

ਦੁਖ਼ਦਾਈ ਖ਼ਬਰ: ਫਲੋਰੀਡਾ 'ਚ ਜੈੱਟ ਸਕੀ ਹਾਦਸੇ 'ਚ ਭਾਰਤੀ-ਅਮਰੀਕੀ ਜੋੜੇ ਦੀ ਮੌਤ

ਵਾਸ਼ਿੰਗਟਨ (ਰਾਜ ਗੋਗਨਾ): ਅਮਰੀਕਾ ਵਿਚ ਇਕ ਭਾਰਤੀ-ਅਮਰੀਕੀ ਜੋੜੇ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਜੋੜਾ ਆਪਣੇ ਦੋਸਤਾਂ ਨਾਲ ਫਲੋਰੀਡਾ ਘੁੰਮਣ ਗਿਆ ਸੀ। ਸ਼ੁੱਕਰਵਾਰ ਨੂੰ ਫਲੋਰੀਡਾ ਦੇ ਲਵਰਜ਼ ਕੀ ਸਟੇਟ ਪਾਰਕ ਦੇ ਨੇੜੇ ਇਨ੍ਹਾਂ ਦੀ ਜੈੱਟ ਸਕੀ ਇਕ ਕਿਸ਼ਤੀ ਨਾਲ ਟਕਰਾ ਗਈ ਅਤੇ ਜੋੜੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਹਾਦਸਾ ਸ਼ੁੱਕਰਵਾਰ ਦੁਪਹਿਰ 12 ਵਜੇ ਦੇ ਕਰੀਬ ਵਾਪਰਿਆ। ਜੋੜੇ ਦੀ ਪਛਾਣ ਸੁਨੀਲ ਖੰਨਾ ਅਤੇ ਉਨ੍ਹਾਂ ਦੀ ਪਤਨੀ ਨਿਸ਼ੀ ਖੰਨਾ ਵਜੋਂ ਹੋਈ ਹੈ। ਸੁਨੀਲ ਖੰਨਾ ਹਾਲ ਹੀ ਵਿਚ ਆਪਣੀ ਨੌਕਰੀ ਤੋਂ ਸੇਵਾਮੁਕਤ ਹੋਏ ਸਨ।

ਇਹ ਵੀ ਪੜ੍ਹੋ : ਪਾਕਿਸਤਾਨ ਦੇ ਕਰਾਚੀ ’ਚ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ, ਦੂਰ ਤੱਕ ਖਿੱਲਰੇ ਮਿਲੇ ਲਾਸ਼ ਦੇ ਟੁਕੜੇ

ਮਿਲੀ ਜਾਣਕਾਰੀ ਮੁਤਾਬਕ ਜੈੱਟ ਸਕੀ ਅਤੇ ਕਿਸ਼ਤੀ ਦੋਵੇਂ ਕਾਫ਼ੀ ਤੇਜ਼ੀ ਨਾਲ ਜਾ ਰਹੇ ਸਨ ਅਤੇ ਦੋਵਾਂ ਦੀ ਆਪਸ ਵਿਚ ਟੱਕਰ ਹੋ ਗਈ। ਇਸ ਹਾਦਸੇ ਮਗਰੋਂ ਜੋੜਾ ਪਾਣੀ ਵਿਚ ਡਿੱਗ ਗਿਆ। ਭਾਵੇਂ ਬਚਾਉਣ ਲਈ 20 ਦੇ ਕਰੀਬ ਲੋਕ ਮਦਦ ਲਈ ਦੌੜੇ ਅਤੇ ਇਕ ਡਾਕਟਰ ਦੁਆਰਾ ਵੀ ਸੀ.ਪੀ.ਆਰ. ਕੀਤੀ ਗਈ ਪਰ ਦੋਵਾਂ ਨੂੰ ਬਚਾਇਆ ਨਹੀਂ ਜਾ ਸਕਿਆ। 

ਇਹ ਵੀ ਪੜ੍ਹੋ : ਕੀ ਰਾਜਨੀਤੀ 'ਚ ਆ ਰਹੇ ਹਨ ਹਰਭਜਨ ਸਿੰਘ, ਪੰਜਾਬ ਚੋਣਾਂ ਤੋਂ ਪਹਿਲਾਂ ਕ੍ਰਿਕਟਰ ਨੇ ਦਿੱਤਾ ਇਹ ਜਵਾਬ


author

cherry

Content Editor

Related News