ਇਟਲੀ ''ਚ 5 ਸਾਲਾ ਮਾਸੂਮ ਧੀ ਨੂੰ ਕਲਯੁੱਗੀ ਮਾਂ ਨੇ ਦਿੱਤੀ ਦਰਦਨਾਕ ਮੌਤ

Sunday, Jun 19, 2022 - 01:46 AM (IST)

ਇਟਲੀ ''ਚ 5 ਸਾਲਾ ਮਾਸੂਮ ਧੀ ਨੂੰ ਕਲਯੁੱਗੀ ਮਾਂ ਨੇ ਦਿੱਤੀ ਦਰਦਨਾਕ ਮੌਤ

ਰੋਮ (ਦਲਵੀਰ ਕੈਂਥ) : ਇਹ ਗੱਲ ਸ਼ਾਇਦ ਹੀ ਕੋਈ ਮੰਨਣ ਨੂੰ ਤਿਆਰ ਹੋਵੇ ਕਿ 9 ਮਹੀਨੇ ਕੁੱਖ 'ਚ ਪਾਲ਼ੇ ਬੱਚੇ ਨੂੰ ਕੋਈ ਮਾਂ ਬੇਦਰਦੀ ਨਾਲ ਉਸ ਜਿਗਰ ਦੇ ਟੁਕੜੇ ਦਾ ਚਾਕੂ ਨਾਲ ਕਤਲ ਵੀ ਕਰ ਸਕਦੀ ਹੈ ਪਰ ਅਫ਼ਸੋਸ ਇਹ ਗੱਲ ਸੱਚ ਹੈ ਕਿ ਇਟਲੀ ਦੇ ਸੂਬੇ ਸਾਚੀਲੀਆ ਦੇ ਸ਼ਹਿਰ ਕਤਾਨੀਆ ਨੇੜੇ ਇਕ 5 ਸਾਲ ਦੀ ਮਾਸੂਮ ਧੀ ਨੂੰ ਇਸ ਕਾਰਨ ਮੌਤ ਮਿਲੀ ਕਿਉਂਕਿ ਉਹ ਆਪਣੇ ਪਿਤਾ ਨੂੰ ਜ਼ਿਆਦਾ ਪਸੰਦ ਕਰਦੀ ਤੇ ਮਿਲਦੀ ਸੀ, ਜਦੋਂ ਕਿ ਉਸ ਦੇ ਪਿਤਾ ਨੇ ਉਸ ਦੀ ਮਾਤਾ ਨੂੰ ਛੱਡਿਆ ਹੋਇਆ ਸੀ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਸ਼ਹਿਰ ਕਤਾਨੀਆ ਨੇੜੇ ਇਕ 23 ਸਾਲਾ ਇਟਾਲੀਅਨ ਔਰਤ ਮਰਤੀਨਾ ਪੱਤੀ ਆਪਣੀ 5 ਸਾਲਾ ਏਲੇਨਾ ਨਾਂ ਦੀ ਧੀ ਦਾ ਆਪਣੇ ਪਤੀ ਨਾਲ ਕਲੇਸ਼ ਦੇ ਚੱਲਦਿਆਂ ਬੇਰਹਿਮੀ ਨਾਲ ਚਾਕੂ ਮਾਰ ਕੇ ਕਤਲ ਕਰ ਲਾਸ਼ ਨੂੰ ਜ਼ਮੀਨ ਵਿੱਚ ਦੱਬ ਦਿੱਤਾ।

ਇਹ ਵੀ ਪੜ੍ਹੋ : ਏਸ਼ੀਅਨ ਟ੍ਰੈਕ ਸਾਈਕਲਿੰਗ ਚੈਂਪੀਅਨਸ਼ਿਪ ਤੋਂ ਇਕ ਦਿਨ ਪਹਿਲਾਂ ਇੰਦਰਾ ਗਾਂਧੀ ਸਟੇਡੀਅਮ ਦੀ ਛੱਤ ਹੋਈ ਲੀਕ

ਕਤਲ ਕਰਨ ਉਪਰੰਤ ਮੁਲਜ਼ਮਾ ਨੇ ਪੁਲਸ ਨੂੰ ਜਾਣਕਾਰੀ ਦਿੱਤੀ ਕਿ ਉਸ ਦੀ ਧੀ ਨੂੰ ਅਣਛਪਾਤੇ ਬੰਦੇ ਉਸ ਵਕਤ ਉਸ ਕੋਲੋਂ ਖੋਹ ਕੇ ਲੈ ਗਏ, ਜਦੋਂ ਉਹ ਸਕੂਲ ਤੋਂ ਬੇਟੀ ਨੂੰ ਲੈ ਕੇ ਘਰ ਜਾ ਰਹੀ ਸੀ। ਪੁਲਸ ਨੇ ਸ਼ਿਕਾਇਤ ਦੇ ਅਧਾਰ 'ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦੋਂ ਪੁਲਸ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਤਾਂ ਉਹ ਹੈਰਾਨ ਰਹਿ ਗਈ ਕਿ ਮਰਤੀਨਾ ਪੱਤੀ ਉਨ੍ਹਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਦੋਂ ਕਿ ਕਹਾਣੀ ਕੁਝ ਹੋਰ ਹੈ। ਪੁਲਸ ਨੇ ਕੁਝ ਹੀ ਦਿਨਾਂ ਵਿੱਚ ਇਸ ਕੇਸ 'ਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ। ਪੁਲਸ ਅਨੁਸਾਰ ਮਰਤੀਨਾ ਪੱਤੀ ਨੇ ਖੁਦ ਹੀ ਆਪਣੀ ਬੇਟੀ ਏਲੇਨਾ ਦਾ ਕਤਲ ਕੀਤਾ ਹੈ। ਇਸ ਬਾਰੇ ਉਨ੍ਹਾਂ ਜਦੋਂ ਮਰਤੀਨਾ ਪੱਤੀ ਕੋਲੋਂ ਵਿਸਥਾਰ ਨਾਲ ਪੁੱਛਗਿੱਛ ਕੀਤੀ ਤਾਂ ਉਸ ਦਾ ਝੂਠ ਜ਼ਿਆਦਾ ਦੇਰ ਨਾ ਟਿਕ ਸਕਿਆ ਤੇ ਉਸ ਨੇ ਸਾਰਾ ਘਟਨਾਕ੍ਰਮ ਪੁਲਸ ਨੂੰ ਦੱਸ ਦਿੱਤਾ।

ਇਹ ਵੀ ਪੜ੍ਹੋ : ਅਗਨੀਪਥ ਯੋਜਨਾ: ਰਾਹੁਲ ਗਾਂਧੀ ਦੀ ਵਰਕਰਾਂ ਨੂੰ ਅਪੀਲ, ਕਿਹਾ- 'ਮੇਰਾ ਜਨਮ ਦਿਨ ਨਾ ਮਨਾਇਓ'

PunjabKesari

ਪੁਲਸ ਕੋਲ ਮਰਤੀਨਾ ਨੇ ਮੰਨਿਆ ਕਿ ਉਸ ਨੇ ਖੁਦ ਹੀ ਆਪਣੀ ਧੀ ਨੂੰ ਇਸ ਕਾਰਨ ਮਾਰਿਆ ਕਿਉਂਕਿ ਉਹ ਆਪਣੇ ਪਿਤਾ ਨਾਲ ਮਿਲ ਕੇ ਖੁਸ਼ ਸੀ, ਜਦੋਂ ਕਿ ਉਸ ਦਾ ਪਤੀ ਉਸ ਨੂੰ ਛੱਡ ਕੇ ਕਿਸੇ ਹੋਰ ਨਾਲ ਰਹਿੰਦਾ ਹੈ, ਜਿਹੜਾ ਕਿ ਮਰਤੀਨਾ ਕੋਲ ਬਰਦਾਸ਼ਤ ਨਹੀਂ ਸੀ ਹੋ ਰਿਹਾ। ਇਕ ਦਿਨ ਗੁੱਸੇ ਵਿੱਚ ਉਸ ਨੇ ਆਪਣੀ ਬੇਟੀ ਨੂੰ ਚਾਕੂ ਨਾਲ ਮਾਰ ਦਿੱਤਾ ਤੇ ਲਾਸ਼ ਨੂੰ ਖੇਤਾਂ ਵਿੱਚ ਦੱਬ ਦਿੱਤਾ। ਪੁਲਸ ਨੇ ਮਰਤੀਨਾ ਵੱਲੋਂ ਦੱਸੀ ਥਾਂ ਤੋਂ ਏਲੇਨਾ ਦੀ ਲਾਸ਼ ਬਰਾਮਦ ਕਰ ਲਈ ਹੈ। ਮਰਤੀਨਾ ਦੇ ਪਤੀ ਨੇ ਉਸ ਨੂੰ ਰਾਖਸ਼ਣ ਦੱਸਦਿਆਂ ਕਿਹਾ ਕਿ ਉਹ ਇਨਸਾਨ ਨਹੀਂ ਹੈ, ਜੋ ਉਸ ਨੇ ਮਾੜਾ ਕੰਮ ਕੀਤਾ ਉਹ ਅਸਹਿ ਹੈ। ਪੁਲਸ ਨੇ ਮਰਤੀਨਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਅਗਲੀ ਕਾਰਵਾਈ ਲਈ ਅਦਾਲਤ ਭੇਜਣ ਦੀ ਤਿਆਰੀ ਵਿੱਚ ਹੈ। ਇਸ ਘਟਨਾ ਦੀ ਇਟਾਲੀਅਨ ਲੋਕਾਂ ਵੱਲੋਂ ਭਰਪੂਰ ਨਿੰਦਾ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਅਫ਼ਗਾਨਿਸਤਾਨ ਦੇ ਗੁਰਦੁਆਰੇ 'ਤੇ ਹੋਏ ਅੱਤਵਾਦੀ ਹਮਲੇ ਦੀ PM ਮੋਦੀ ਨੇ ਕੀਤੀ ਨਿੰਦਾ, ਜਾਣੋ ਕੀ ਕਿਹਾ?

ਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਇਕ ਸਰਕਾਰੀ ਸਰਵੇ ਅਨੁਸਾਰ ਮਰਤੀਨਾ ਵਰਗੇ ਮਾਪਿਆਂ ਨੇ ਆਪਸ ਵਿੱਚ ਕਲੇਸ਼ ਦੇ ਚੱਲਦਿਆਂ ਪਿਛਲੇ 20 ਸਾਲਾਂ 'ਚ 480 ਅਜਿਹੇ ਮਾਸੂਮ ਬੱਚਿਆਂ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਿਆ ਹੈ, ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਜਿਹੜੀ ਮੌਤ ਦੀ ਸਜ਼ਾ ਉਨ੍ਹਾਂ ਦੇ ਮਾਪੇ ਦੇ ਰਹੇ ਹਨ, ਉਸ ਲਈ ਉਨ੍ਹਾਂ ਦਾ ਕਸੂਰ ਕੀ ਸੀ। ਇਹ ਸਰਕਾਰੀ ਅੰਕੜੇ ਹਨ, ਜਿਸ ਅਨੁਸਾਰ ਹਰ ਮਹੀਨੇ 2 ਨਾਬਾਲਗ ਤੇ ਸਾਲ 'ਚ 24 ਨੰਨ੍ਹੇ-ਮੁੰਨੇ ਬੱਚਿਆਂ ਨੂੰ ਉਨ੍ਹਾਂ ਨੂੰ ਜਨਮ ਦੇਣ ਵਾਲੇ ਮਾਪੇ ਆਪਣੇ ਹੱਥੀਂ ਹੀ ਮੌਤ ਦੇ ਘਾਟ ਉਤਾਰ ਦਿੰਦੇ ਹਨ। ਇਸ ਮਹਾ ਪਾਪ ਦਾ ਕਾਰਨ ਦਿਮਾਗੀ ਬਿਮਾਰੀਆਂ, ਪਰਿਵਾਰਕ ਕਲੇਸ਼, ਪ੍ਰੇਸ਼ਾਨੀਆਂ, ਜੀਵਨ ਸਾਥੀ ਦਾ ਵਫ਼ਾਦਾਰ ਨਾ ਹੋਣਾ ਤੇ ਛੋਟੀ ਉਮਰ ਵਿੱਚ ਬੱਚੇ ਪੈਦਾ ਹੋਣਾ ਮੰਨਿਆ ਜਾ ਰਿਹਾ ਹੈ।

ਖ਼ਬਰ ਇਹ ਵੀ : ਨਾਜਾਇਜ਼ ਮਾਈਨਿੰਗ ਦੇ ਦੋਸ਼ ’ਚ ਸਾਬਕਾ ਵਿਧਾਇਕ ਰਿਮਾਂਡ ’ਤੇ, ਉਥੇ 'ਅਗਨੀਪਥ' ਨੇ ਖੜ੍ਹਾ ਕੀਤਾ ਬਵਾਲ, ਪੜ੍ਹੋ TOP 10

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News