ਸਮੁੰਦਰ ''ਚ ਟ੍ਰੈਫਿਕ ਜਾਮ : ਦੁਨੀਆ ਦੇ ਰੁਝੇਵੇ ਰੂਟ ''ਚ ਫਸਿਆ ਸਭ ਤੋਂ ਵੱਡਾ ਜਹਾਜ਼, 150 ਕਿਸ਼ਤੀਆਂ ਰੁਕੀਆਂ

03/27/2021 2:15:44 AM

ਕਿਆਰੋ - ਤੁਸੀਂ ਸੜਕਾਂ 'ਤੇ ਲੱਗੇ ਟ੍ਰੈਫਿਕ ਜਾਮ ਬਾਰੇ ਤਾਂ ਕਾਫੀ ਸੁਣਿਆ ਹੋਵੇਗਾ ਪਰ ਕੀ ਕਦੇ ਤੁਸੀਂ ਸਮੁੰਦਰ ਵਿਚ ਟ੍ਰੈਫਿਕ ਜਾਮ ਬਾਰੇ ਸੁਣਿਆ ਹੈ। ਅਜਿਹਾ ਸੋਚਣਾ ਹੀ ਅਜੀਬ ਲੱਗਦਾ ਹੈ ਪਰ ਅਜਿਹਾ ਅਸਲ ਵਿਚ ਹੋਇਆ ਹੈ। ਦੁਨੀਆ ਦੇ ਸਭ ਤੋਂ ਜ਼ਿਆਦਾ ਰੁਝੇਵੇ ਸ਼ਿਪਿੰਗ ਰੂਟ 'ਤੇ ਇਕ ਜਹਾਜ਼ ਪਿਛਲੇ 3 ਦਿਨਾਂ ਤੋਂ ਫਸਿਆ ਹੋਇਆ ਹੈ। ਉਸ ਨੂੰ ਕੱਢਣ ਦੀ ਹਰ ਕੋਸ਼ਿਸ਼ ਬੇਕਾਰ ਜਾ ਰਹੀ ਹੈ ਅਤੇ ਅਜਿਹਾ ਲੱਗਦਾ ਹੈ ਕਿ ਅਜੇ ਕੁਝ ਦਿਨ ਹੋਰ ਜਹਾਜ਼ ਉਥੇ ਫਸਿਆ ਰਹੇਗਾ। ਕਰੀਬ 150 ਕਿਸ਼ਤੀਆਂ, ਉਸ ਜਹਾਜ਼ ਦੇ ਨਿਕਲਣ ਦਾ ਇੰਤਜ਼ਾਰ ਕਰ ਰਹੀਆਂ ਹਨ।

ਇਹ ਵੀ ਪੜੋ - ਆਸਟ੍ਰੇਲੀਆ ਜਾਣ ਵਾਲਿਆਂ ਲਈ ਖੁਸ਼ਖਬਰੀ, 8 ਅਪ੍ਰੈਲ ਤੋਂ ਸ਼ੁਰੂ ਹੋ ਰਹੀਆਂ ਫਲਾਈਟਾਂ

PunjabKesari

ਇਹ ਵਾਕ ਮਿਸ਼ਰ ਦੀ ਸਵੇਜ ਕੈਨਾਲ (ਨਹਿਰ) ਵਿਚ ਹੋਇਆ ਹੈ। ਤੇਜ਼ ਹਵਾ ਚੱਲਣ ਕਾਰਣ ਇਥੇ 400 ਮੀਟਰ ਲੰਬੀ ਅਤੇ 59 ਮੀਟਰ ਚੌੜਾ ਇਕ ਵਿਸ਼ਾਲ ਕਾਰਗੋ ਜਹਾਜ਼ ਫਸ ਗਿਆ ਹੈ। ਜਹਾਜ਼ ਦੇ ਫਸਣ ਤੋਂ ਬਾਅਦ ਦੋਹਾਂ ਪਾਸੇ ਦੀ ਆਵਾਜਾਈ ਰੁਕ ਗਿਆ ਹੈ। ਸਵੇਜ ਕੈਨਾਲ ਰਾਹੀਂ ਜਹਾਜ਼ ਤੇਲ, ਗੈਸ ਅਤੇ ਦੂਜੀਆਂ ਚੀਜ਼ਾਂ ਨਾਲ ਭਰੇ ਕੰਟੇਨਰ ਲੈ ਕੇ ਯੂਰਪ ਤੋਂ ਏਸ਼ੀਆ ਦਰਮਿਆਨ ਆਉਂਦੇ-ਜਾਂਦੇ ਹਨ। 30 ਫੀਸਦੀ ਕਾਰਗੋ ਜਹਾਜ਼ ਰੋਜ਼ਾਨਾ ਇਸ ਰੂਟ ਤੋਂ ਲੰਘਦੇ ਹਨ। ਜੇ ਕੁਝ ਦਿਨ ਤੱਕ ਅਜਿਹੀ ਹੀ ਸਥਿਤੀ ਬਣੀ ਰਹੀ ਤਾਂ ਕਈ ਸ਼ਿਪਿੰਗ ਕੰਪਨੀਆਂ ਨੂੰ ਲੱਖਾਂ ਕਰੋੜ ਰੁਪਏ ਦਾ ਘਾਟਾ ਹੋ ਸਕਦਾ ਹੈ।

ਇਹ ਵੀ ਪੜੋ - ਹੁਣ ਮਾਸਕ ਤੋਂ ਮਿਲੇਗਾ ਛੁਟਕਾਰਾ, 'Nose-only Mask' ਨਾਲ ਖਤਮ ਹੋਵੇਗਾ ਲਾਉਣ-ਪਾਉਣ ਦਾ ਝੰਜਟ

PunjabKesari

2018 ਵਿਚ ਬਣਿਆ ਇਹ ਜਹਾਜ਼ ਦੁਨੀਆ ਦੇ ਕੁਝ ਸਭ ਤੋਂ ਵੱਡੇ ਜਹਾਜ਼ਾਂ ਦੀ ਲਿਸਟ ਵਿਚ ਸ਼ੁਮਾਰ ਹੈ। ਇਸ 'ਤੇ ਇਕ ਵਾਰ ਵਿਚ 20 ਹਜ਼ਾਰ ਤੋਂ ਵਧ ਕੰਟੇਨਰ ਲੱਦੇ ਜਾ ਸਕਦੇ ਹਨ। ਇਸ ਦੀ ਵਰਤੋਂ ਏਸ਼ੀਆ ਤੋਂ ਯੂਰਪ ਦਰਮਿਆਨ ਵਪਾਰ ਕਰਨ ਲਈ ਕੀਤੀ ਜਾਂਦੀ ਹੈ। ਜਹਾਜ਼ ਦਾ ਸੰਚਾਲਨ ਐਵਰਗ੍ਰੀਨ ਮਰੀਨ ਕਾਪਰਸ ਦੇ ਨਾਂ ਤੋਂ ਤਾਈਵਾਨ ਦੀ ਇਕ ਕੰਪਨੀ ਕਰਦੀ ਹੈ। ਜਹਾਜ਼ ਨੀਦਰਲੈਂਡ ਦੇ ਰੋਟਰਡਮ ਜਾਣ ਲਈ ਰਵਾਨਾ ਹੋਇਆ ਸੀ। ਸ਼ਿਪਿੰਗ ਐਕਸਪਰਟ ਮੁਤਾਬਕ ਅਜੇ ਜਹਾਜ਼ ਨੂੰ ਬਾਹਰ ਕੱਢਣ ਵਿਚ 48 ਘੰਟਿਆਂ ਤੋਂ ਜ਼ਿਆਦਾ ਸਮਾਂ ਲੱਗ ਸਕਦਾ ਹੈ।

ਇਹ ਵੀ ਪੜੋ - ਕੋਰੋਨਾ ਕਾਲ 'ਚ ਕੈਨੇਡਾ ਇਨ੍ਹਾਂ ਮੁਲਕਾਂ ਲਈ ਸ਼ੁਰੂ ਕਰਨ ਜਾ ਰਿਹੈ ਫਲਾਈਟਾਂ, ਏਅਰ ਕੈਨੇਡਾ ਤਿਆਰੀ 'ਚ

PunjabKesari

ਸਵੇਜ ਕੈਨਾਲ 193 ਕਿਲੋਮੀਟਰ ਲੰਬੀ ਹੈ। ਇਸ ਰੂਟ ਰਾਹੀਂ ਦੁਨੀਆ ਦਾ 12 ਫੀਸਦੀ ਵਪਾਰ ਹੁੰਦੀ ਹੈ। ਜਹਾਜ਼ ਦੇ ਸਵੇਜ ਕੈਨਾਲ ਵਿਚ ਫਸਣ ਤੋਂ ਬਾਅਦ ਉਸ ਵਿਚੋਂ ਕੰਟੇਨਰ ਘੱਟ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਇਸ ਵਿਚ ਵੀ ਕਾਫੀ ਸਮਾਂ ਲੱਗ ਸਕਦਾ ਹੈ। ਜਹਾਜ਼ ਨੂੰ ਬਾਹਰ ਕੱਢਣ ਲਈ 5 ਛੋਟੀਆਂ ਕਿਸ਼ਤੀਆਂ ਨੂੰ ਵੀ ਕੰਮ 'ਤੇ ਲਾਇਆ ਗਿਆ ਹੈ। ਮਰੀਨ ਸਰਵਿਸ ਪ੍ਰੋਵਾਈਡਰ ਕੰਪਨੀ ਜੀ. ਏ. ਸੀ. ਨੇ ਇਕ ਨੋਟ ਜਾਰੀ ਕੀਤਾ ਹੈ। ਇਸ ਵਿਚ ਲਿਖਿਆ ਹੈ ਕਿ ਜਹਾਜ਼ ਨੂੰ ਹਟਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਪਰ ਤੇਜ਼ ਹਵਾਵਾਂ ਕਾਰਣ ਰੁਕਾਵਟ ਆ ਰਹੀ ਹੈ।

ਇਹ ਵੀ ਪੜੋ - ਨਿਊਜ਼ੀਲੈਂਡ ਦੀ ਸਰਕਾਰ ਨੇ 'ਮਾਵਾਂ' ਲਈ ਕੀਤਾ ਵੱਡਾ ਐਲਾਨ, ਮਿਲੇਗੀ ਇਹ ਸਹੂਲਤ

 


Khushdeep Jassi

Content Editor

Related News