ਟਰੇਸੀ ਫੀਲਡ ਹਾਕੀ ਕਲੱਬ ਨੇ ਕਰਵਾਇਆ ਸ਼ਾਨਦਾਰ ਹਾਕੀ ਟੂਰਨਾਮੈਂਟ

Wednesday, Sep 29, 2021 - 06:14 PM (IST)

ਟਰੇਸੀ (ਕੈਲੀਫੋਰਨੀਆਂ) (ਗੁਰਿੰਦਰਜੀਤ ਨੀਟਾ ਮਾਛੀਕੇ)- ਪੰਜਾਬੀ ਦੁਨੀਆਂ ਵਿੱਚ ਕਿੱਧਰੇ ਵੀ ਗਏ, ਉਹਨਾਂ ਓਥੇ ਹੀ ਮਿੰਨੀ ਪੰਜਾਬ ਵਸਾ ਲਿਆ। ਕੈਲੀਫੋਰਨੀਆਂ ਦੀ ਧਰਤੀ ਤੇ ਜਿੱਥੇ ਹਰ ਕੋਈ ਟੂਰਨਾਮੈਂਟ, ਮੇਲਾ, ਧਾਰਮਿਕ ਸਮਾਗਮ ਜਾ ਸੱਭਿਆਚਾਰਕ ਪ੍ਰੋਗਰਾਮ ਬੜੀ ਸ਼ਾਨੋ-ਸ਼ੌਕਤ ਨਾਲ ਕਰਵਾਏ ਜਾਂਦੇ ਹਨ। ਇਸੇ ਕੜੀ ਤਹਿਤ ਸਾਡੀ ਨਵੀਂ ਪਨੀਰੀ ਨੂੰ ਅਮਰੀਕਾ ਦੀ ਧਰਤੀ ਤੇ ਹਾਕੀ ਨਾਲ ਜੋੜਨ ਲਈ ਸਥਾਨਕ ਟਰੇਸੀ ਫੀਲਡ ਹਾਕੀ ਕਲੱਬ ਵੱਲੋਂ ਛੋਟੇ ਬੱਚਿਆਂ ਦਾ ਸ਼ਾਨਦਾਰ ਹਾਕੀ ਟੂਰਨਾਮੈਂਟ ਟਰੇਸੀ ਸਥਿਤ ਗੁਰਦਵਾਰਾ ਗੁਰੂ ਨਾਨਕ ਪ੍ਰਕਾਸ਼ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ 8 ਤੋਂ ਲੈਕੇ 14 ਸਾਲ ਦੇ ਬੱਚਿਆ ਨੇ ਹਾਕੀ ਦੇ ਖ਼ੂਬ ਜੌਹਰ ਵਿਖਾਏ।

ਯੂ-14 ਵਰਗ ਵਿੱਚ ਬੇ-ਏਰੀਆ ਲਾਇਨਜ਼ ਜੇਤੂ ਰਹੇ, ਬੇ-ਏਰੀਆ ਲਾਈਟਨਿੰਗ ਦੂਸਰੇ ਸਥਾਨ ਤੇ ਰਹੇ ਅਤੇ ਟਰੇਸੀ ਫੀਲਡ ਹਾਕੀ ਕਲੱਬ ਤੀਸਰੇ ਨੰਬਰ ਤੇ ਰਹੇ। ਇਸ ਤਰੀਕੇ ਯੂ-10 ਵਰਗ ਵਿੱਚ ਬੇ-ਏਰੀਆ ਲਾਈਟਨਿੰਗ ਜੇਤੂ ਰਹੇ, ਫਰਿਜ਼ਨੋ ਕਲੱਬ ਦੂਸਰੇ ਨੰਬਰ ਤੇ ਰਹੀ ਅਤੇ ਸਾਂਨਫਰੀਸਸਕੋ ਹਾਕਸ ਨੂੰ ਤੀਸਰੇ ਸਥਾਨ ਤੇ ਸਬਰ ਕਰਨਾ ਪਿਆ। ਯੂ-8 ਵਰਗ ਵਿੱਚ ਬੱਚੇ ਹਾਕੀ ਦੇ ਜਲਵੇ ਵਿਖਾਉਂਦੇ ਗ੍ਰਾਊਂਡ ਵਿੱਚ ਛਾਏ ਰਹੇ ਅਤੇ ਇਹਨਾਂ ਮੁਕਾਬਲਿਆਂ ਵਿੱਚ ਫਰਿਜ਼ਨੋ ਕਲੱਬ ਜੇਤੂ ਰਹੀ, ਬੇ-ਏਰੀਆ ਲਾਈਟਨਿੰਗ ਦੂਸਰੇ ਸਥਾਨ ਤੇ ਰਹੀ ਅਤੇ ਟਰੇਸੀ ਫੀਲਡ ਹਾਕੀ ਕਲੱਬ ਨੂੰ ਤੀਸਰਾ ਸਥਾਨ ਹਾਸਲ ਹੋਇਆ। 

PunjabKesari

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉੱਘੇ ਹਾਕੀ ਖਿਡਾਰੀ ਤੇ ਮਸ਼ਹੂਰ ਗਾਇਕ ਰਾਜਪਾਲ ਸੰਧੂ ਨੇ ਦੱਸਿਆ ਕਿ ਸਾਡੀ ਟਰੇਸੀ ਫੀਲਡ ਹਾਕੀ ਕਲੱਬ ਗੁਰਦਵਾਰਾ ਨਾਨਕ ਪ੍ਰਕਾਸ਼ ਟਰੇਸੀ ਦੀ ਸਮੁੱਚੀ ਪ੍ਰਬੰਧਕ ਕਮੇਟੀ, ਖ਼ਾਸ ਕਰਕੇ ਬਾਬਾ ਧਰਮ ਸਿੰਘ ਦੀ ਬਹੁਤ ਧੰਨਵਾਦੀ ਹੈ ਜਿਨਾਂ ਨੇ ਸਾਡੇ ਅੱਧੇ ਬੋਲ ਤੇ ਸਾਨੂੰ ਗ੍ਰਾਊਂਡ ਮੁਹੱਈਆ ਕਰਵਾਇਆ ‘ਤੇ ਗੁਰੂ-ਘਰ ਵੱਲੋਂ ਦੋ ਦਿਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਉਹਨਾਂ ਦੱਸਿਆ ਕਿ ਅਸੀਂ ਅਮੈਰਕਿਨ ਨੈਸ਼ਨਲ ਹਾਕੀ ਮਹਿਰਾ ਨਾਲ ਰਲਕੇ ਬੱਚਿਆ ਨੂੰ ਉਤਸ਼ਾਹਿਤ ਕਰਨ ਲਈ ਏਦਾਂ ਦੇ ਟੂਰਨਾਮੈਂਟ ਕਰਵਾਉਂਦੇ ਰਹਾਂਗੇ ‘ਤਾਂ ਕਿ ਟਰੇਸੀ ਨੂੰ ਫੀਲਡ ਹਾਕੀ ਦੀ ਹੱਬ ਬਣਾਇਆ ਜਾ ਸਕੇ।

PunjabKesari

ਇਸ ਮੌਕੇ ਉਨ੍ਹਾਂ ਉਲੰਪੀਅਨ ਬਲਜੀਤ ਸਿੰਘ ਸੈਣੀ, ਜਸਵੀਰ ਸਿੰਘ ਜੱਸੀ (ਹਿੱਡ ਕੋਚ ਪੰਜਾਬ ਰਾਜ ਬਿਜਲੀ ਬੋਰਡ), ਚੋਟੀ ਦੇ ਹਾਕੀ ਖਿਡਾਰੀ ਹਰਿੰਦਰਾ ਸਿੰਘ (ਹਿੱਡ ਕੋਚ ਅਮੈਰਕਿਨ ਨੈਸ਼ਨਲ ਟੀਮ), ਡੀ.ਐਸ. ਮਾਂਗਟ (ਪਹਿਲੇ ਅੰਤਰਰਾਸ਼ਟਰੀ ਸਿੱਖ ਹਾਕੀ ਅੰਪਾਇਰ) , ਸ. ਭੁਪਿੰਦਰ ਸਿੰਘ ਭੂੱਪੀ (ਨੈਸ਼ਨਲ ਹਾਕੀ ਕੋਚ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ) ਅਤੇ ਅਮਰਜੀਤ ਸਿੰਘ ਦੌਧਰ (ਖੇਡ ਲੇਖਕ) ਆਦਿ ਦਾ ਟੂਰਨਾਮੈਂਟ ਵਿੱਚ ਉਚੇਚੇ ਤੌਰ ਤੇ ਸ਼ਿਰਕਤ ਕਰਨ ਲਈ ਖ਼ਾਸ ਧੰਨਵਾਦ ਕੀਤਾ। ਉਹਨਾਂ ਸਮੂਹ ਟਰੇਸੀ ਨਿਵਾਸੀਆਂ, ਗੁਰਦਵਾਰਾ ਨਾਨਕ ਪ੍ਰਕਾਸ਼ ਦੀ ਕਮੇਟੀ, ਸਮੂਹ ਸਪਾਂਸਰਾਂ ਅਤੇ ਦਰਸ਼ਕਾਂ ਦਾ ਸਹਿਯੋਗ ਲਈ ਸ਼ੁਕਰੀਆ ਅਦਾ ਕੀਤਾ। ਉਹਨਾਂ ਮਾਪਿਆ ਨੂੰ ਖ਼ਾਸ ਤੌਰ ਤੇ ਬੇਨਤੀ ਕੀਤੀ ਕਿ ਬੱਚਿਆ ਨੂੰ ਹਾਕੀ ਵੱਲ ਪ੍ਰੇਰਤ ਕਰਨ ਲਈ ਬੱਚਿਆ ਦੀ ਰਜਿਸਟਰੇਸ਼ਨ ਕਰਵਾਉਣ ‘ਤੇ ਟਰੇਸੀ ਫੀਲਡ ਹਾਕੀ ਕਲੱਬ ਦਾ ਸਾਥ ਦੇਣ ।


Tarsem Singh

Content Editor

Related News