ਚੜ੍ਹਦੀਕਲਾ ਬ੍ਰਦਰਹੁੱਡਜ਼ ਵੈਲਫੇਅਰ ਐਸੋਸੀਏਸ਼ਨ ਦੀ ਨੇਕ ਪਹਿਲ ! ਬੱਚਿਆਂ ਲਈ ਖਿਡੌਣਾ ਦਾਨ ਮੁਹਿੰਮ ਕੀਤੀ ਸ਼ੁਰੂ
Monday, Dec 15, 2025 - 10:11 AM (IST)
ਵੈਨਕੂਵਰ (ਮਲਕੀਤ ਸਿੰਘ)- ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੀਆਂ ਮਹਾਨ ਸ਼ਹਾਦਤਾਂ ਨੂੰ ਸਮਰਪਿਤ ਚੜ੍ਹਦੀਕਲਾ ਬ੍ਰਦਰਹੁੱਡਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਬੀ.ਸੀ. ਚਿਲਡਰਨ ਹੋਸਪਿਟਲ ਦੇ ਬਿਮਾਰ ਬੱਚਿਆ ਦੇ ਚਿਹਰਿਆਂ 'ਤੇ ਮੁਸਕਾਨ ਲਿਆਉਣ ਦੇ ਮੰਤਵ ਲਈ ਖਿਡੌਣਾ ਦਾਨ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਦੌਰਾਨ 13 ਦਸੰਬਰ ਤੋਂ 30 ਦਸੰਬਰ ਤੱਕ ਸਰੀ ਦੀ 8140- 128 ਦੇ ਯੂਨਿਟ ਨੰਬਰ 343 ਵਿਖੇ ਨਵੇਂ ਖਿਡੌਣੇ ਦਾਨ ਕੀਤੇ ਜਾ ਸਕਦੇ ਹਨ।
ਉਕਤ ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਦਿਲਾਂਵਰੀ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਅਪੀਲ ਕੀਤੀ ਕਿ ਦਾਨ ਕੀਤੇ ਜਾਣੇ ਵਾਲੇ ਖਿਡੌਣੇ ਨਵੇਂ ਅਤੇ ਪੈਕ ਕੀਤੇ ਹੋਏ ਹੋਣ। ਉਨਾਂ ਅੱਗੇ ਦੱਸਿਆ ਇਕ ਇਕੱਤਰ ਹੋਏ ਇਹ ਖਿਡੌਣੇ ਜਨਵਰੀ ਦੇ ਪਹਿਲੇ ਹਫਤੇ ਬੀ.ਸੀ. ਚਿਲਡਰਨ ਹੋਸਪਿਟਲ 'ਚ ਬੱਚਿਆਂ ਨੂੰ ਦਾਨ ਕੀਤੇ ਜਾਣਗੇ। ਅਖੀਰ 'ਚ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਕਤ ਐਸੋਸੀਏਸ਼ਨ ਵੱਲੋਂ ਇਸ ਤੋਂ ਪਹਿਲਾਂ ਵੀ ਤਕਰੀਬਨ 5,000 ਡਾਲਰ ਦੀ ਕੀਮਤ ਦੇ ਖਿਡੌਣੇ ਲੋੜਵੰਦ ਅਤੇ ਬਿਮਾਰ ਬੱਚਿਆਂ ਨੂੰ ਵੰਡੇ ਜਾ ਚੁੱਕੇ ਹਨ।
