ਆਸਟ੍ਰੇਲੀਆ ''ਚ ਦੋ ਵਿਦੇਸ਼ੀ ਨੌਜਵਾਨ ਲਾਪਤਾ, ਭਾਲ ਜਾਰੀ

Tuesday, Feb 19, 2019 - 02:19 PM (IST)

ਸਿਡਨੀ, (ਏਜੰਸੀ)— ਆਸਟ੍ਰੇਲੀਆ 'ਚ ਦੋ ਵਿਦੇਸ਼ੀ ਨੌਜਵਾਨਾਂ ਦੇ ਲਾਪਤਾ ਹੋਣ ਦੀ ਜਾਣਕਾਰੀ ਮਿਲੀ ਹੈ, ਪੁਲਸ ਨੂੰ ਇੱਥੋਂ ਦੀ ਮਸ਼ਹੂਰ 'ਸ਼ੈਲੀ ਬੀਚ' ਨੇੜਿਓਂ ਦੋਹਾਂ ਨੌਜਵਾਨਾਂ ਵਲੋਂ ਕਿਰਾਏ 'ਤੇ ਲਈ ਗਈ ਕਾਰ ਮਿਲੀ ਹੈ। ਪੁਲਸ ਦੋਵੇਂ ਲਾਪਤਾ ਨੌਜਵਾਨਾਂ ਨੂੰ ਲੱਭਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਪੁਲਸ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਸੋਮਵਾਰ ਨੂੰ ਪਾਣੀ ਦੇ ਅੰਦਰ ਵੀ ਜਾਂਚ ਕੀਤੀ ਸੀ ਪਰ ਉਨ੍ਹਾਂ ਨੂੰ ਦੋਹਾਂ ਵਿਅਕਤੀਆਂ ਬਾਰੇ ਕੋਈ ਸੂਹ ਨਹੀਂ ਲੱਗੀ।


ਬ੍ਰਿਟੇਨ ਦੇ ਹਾਈ ਕਮਿਸ਼ਨਰ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਇੱਥੋਂ ਲੰਘ ਰਹੇ ਕਿਸੇ ਵਿਅਕਤੀ ਨੂੰ ਦੋਵੇਂ ਨੌਜਵਾਨਾਂ ਦਾ ਸਮਾਨ ਮਿਲਿਆ। ਦੋਵੇਂ ਲਾਪਤਾ ਨੌਜਵਾਨਾਂ ਦੀ ਪਛਾਣ ਹੂਗੋ ਪਾਲਮਰ ਅਤੇ ਇਰਵਾਨ ਫੈਰੀਉਕਸ ਵਜੋਂ ਹੋਈ ਜੋ ਕਿ 20 ਕੁ ਸਾਲ ਦੇ ਹਨ। ਉਨ੍ਹਾਂ ਦੇ ਟਰੈਵਲ ਡੋਕਿਊਮੈਂਟ ਸਮੇਤ ਬਹੁਤ ਸਾਰਾ ਹੋਰ ਸਮਾਨ ਵੀ ਕਿਰਾਏ ਦੀ ਕਾਰ 'ਚੋਂ ਮਿਲਿਆ ਹੈ। ਪੁਲਸ ਨੇ ਦੱਸਿਆ ਕਿ ਉਹ ਦੋਵੇਂ ਲਾਪਤਾ ਨੌਜਵਾਨਾਂ ਨੂੰ ਜਲ ਅਤੇ ਥਲ 'ਚ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਨਹੀਂ ਹੈ ਕਿ ਦੋਵੇਂ ਨੌਜਵਾਨ ਕਦੋਂ ਤੋਂ ਆਸਟ੍ਰੇਲੀਆ 'ਚ ਰਹਿ ਰਹੇ ਹਨ। ਜ਼ਿਕਰਯੋਗ ਹੈ ਕਿ 'ਸ਼ੈਲੀ ਬੀਚ' ਉੱਤਰੀ ਸਿਡਨੀ ਦੀ ਮਸ਼ਹੂਰ ਬੀਚ ਹੈ, ਜਿੱਥੇ ਵੱਡੀ ਗਿਣਤੀ 'ਚ ਲੋਕ ਸਰਫਿੰਗ ਕਰਨ ਲਈ ਆਉਂਦੇ ਹਨ। ਹੋ ਸਕਦਾ ਹੈ ਕਿ ਇਹ ਦੋਵੇਂ ਨੌਜਵਾਨ ਵੀ ਸਫਰਿੰਗ ਲਈ ਆਏ ਹੋਣਗੇ। ਫਿਲਹਾਲ ਦੋਹਾਂ ਨੂੰ ਲੱਭਣ ਦਾ ਕੰਮ ਜਾਰੀ ਹੈ।


Related News