ਉਡਾਣਾਂ ਰੱਦ ਹੋਣ ਕਾਰਨ ਦੱਖਣੀ ਅਫਰੀਕਾ ’ਚ ਫਸੇ ਸੈਂਕੜੇ ਵਿਦੇਸ਼ੀ ਨਾਗਰਿਕ

Saturday, Nov 27, 2021 - 04:41 PM (IST)

ਉਡਾਣਾਂ ਰੱਦ ਹੋਣ ਕਾਰਨ ਦੱਖਣੀ ਅਫਰੀਕਾ ’ਚ ਫਸੇ ਸੈਂਕੜੇ ਵਿਦੇਸ਼ੀ ਨਾਗਰਿਕ

ਜੋਹਾਨਸਬਰਗ (ਭਾਸ਼ਾ) : ਪਰਿਵਾਰਕ ਅਤੇ ਵਪਾਰਕ ਯਾਤਰਾਵਾਂ ’ਤੇ ਦੱਖਣੀ ਅਫਰੀਕਾ ਆਏ ਸੈਂਕੜੇ ਵਿਦੇਸ਼ੀ ਨਾਗਰਿਕ ਫਸ ਗਏ ਹਨ, ਕਿਉਂਕਿ ਦੇਸ਼ ਵਿਚ ਕੋਵਿਡ-19 ਦੇ ਨਵੇਂ ਵੇਰੀਐਂਟ ‘ਓਮਿਕਰੋਨ’ ਦੇ ਸਾਹਮਣੇ ਆਉਣ ਦੇ ਬਾਅਦ ਕਈ ਦੇਸ਼ਾਂ ਨੇ ਯਾਤਰਾ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ। ਬ੍ਰਿਟੇਨ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਦੱਖਣੀ ਅਫਰੀਕਾ ਅਤੇ 5 ਗੁਆਂਢੀ ਦੇਸ਼ਾਂ ਤੋਂ ਆਉਣ-ਜਾਣ ਵਾਲੀਆਂ ਸਾਰੀਆਂ ਉਡਾਣਾਂ ’ਤੇ ਸ਼ੁੱਕਰਵਾਰ ਦੁਪਹਿਰ ਤੋਂ ਪਾਬੰਦੀ ਲਗਾਈ ਜਾਏਗੀ। ਦੇਸ਼ ਵਿਚ ਵਾਇਰਸ ਦੇ ਨਵੇਂ ਵੇਰੀਐਂਟ ਦੇ ਸਾਹਮਣੇ ਆਉਣ ਦੇ ਬਾਅਦ ਇਹ ਐਲਾਨ ਕੀਤਾ ਗਿਆ। ਕਈ ਹੋਰ ਦੇਸ਼ਾਂ ਨੇ ਵੀ ਇਸ ਤਰ੍ਹਾਂ ਦੇ ਕਦਮ ਚੁੱਕੇ ਅਤੇ ਇਹ ਸੰਕੇਤ ਦਿੱਤਾ ਕਿ ਸਿਰਫ਼ ਉਨ੍ਹਾਂ ਦੇ ਆਪਣੇ ਨਾਗਰਿਕ ਹੀ ਵਾਪਸ ਪਰਤ ਸਕਣਗੇ ਅਤੇ ਉਹ ਵੀ ਇਕਾਂਤਵਾਸ ਵਿਚ ਰਹਿਣਗੇ।

ਇਹ ਵੀ ਪੜ੍ਹੋ : ਡਰੱਗ ਤਸਕਰੀ ਮਾਮਲਾ: ਸਿੰਗਾਪੁਰ 'ਚ 2 ਭਾਰਤੀ ਮੂਲ ਦੇ ਵਿਅਕਤੀਆਂ ਨੂੰ ਮੌਤ ਦੀ ਸਜ਼ਾ

ਨਵੀਂ ਦਿੱਲੀ ਵਿਚ ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਦੱਖਣੀ ਅਫਰੀਕਾ ਤੋਂ ਸਿੱਧਾ ਜਾਂ ਦੱਖਣੀ ਅਫਰੀਕਾ, ਹਾਂਗਕਾਂਗ ਅਤੇ ਬੋਤਸਵਾਨਾ ਤੋਂ ਹੋ ਕੇ ਆਉਣ ਵਾਲੇ ਸਾਰੇ ਕੌਮਾਂਤਰੀ ਯਾਤਰੀਆਂ ਦੀ ਸਖ਼ਤੀ ਨਾਲ ਜਾਂਚ ਦੇ ਹੁਕਮ ਦਿੱਤੇ ਹਨ। ਸ਼ੁੱਕਰਵਾਰ ਨੂੰ ਸਰਕਾਰ ਦੇ ਹੁਕਮ ਮੁਤਾਬਕ ਹਵਾਬਾਜ਼ੀ ਕੰਪਨੀਆਂ ਭਾਰਤ ਅਤੇ ਦੱਖਣੀ ਅਫਰੀਕਾ, ਹਾਂਗਕਾਂਗ ਅਤੇ ਬੋਤਸਵਾਨਾ ਵਿਚਾਲੇ 15 ਦਸੰਬਰ ਤੋਂ 50 ਫ਼ੀਸਦੀ ਸਮਰਥਾ ਨਾਲ ਸੰਚਾਲਨ ਕਰ ਸਕਦੀਆਂ ਹਨ। ਭਾਰਤ ਵੱਲੋਂ ਦੱਖਣੀ ਅਫਰੀਕਾ, ਹਾਂਗਕਾਂਗ ਅਤੇ ਬੋਤਸਵਾਨਾ ਵਿਚਾਲੇ ‘ਏਅਰ ਬਬਲ’ ਯਾਤਰਾ ਵਿਵਸਥਾ ਉਪਲਬੱਧ ਨਹੀਂ ਹੈ, ਜਿਸ ਤਹਿਤ ਵਿਸ਼ੇਸ਼ ਯਾਤਰੀ ਜਹਾਜ਼ਾਂ ਦਾ ਸੰਚਾਲਨ ਕੀਤਾ ਜਾਂਦਾ ਹੈ। ਉਥੇ ਹੀ ਇਨ੍ਹਾਂ ਤਿੰਨਾਂ ਦੇਸ਼ਾਂ ਨੂੰ ਭਾਰਤ ਦੇ ਸਿਹਤ ਮੰਤਰਾਲਾ ਨੇ ‘ਖ਼ਤਰੇ’ ਵਾਲੀ ਸ਼੍ਰੇਣੀ ਵਿਚ ਰੱਖਿਆ ਹੈ। 

ਇਹ ਵੀ ਪੜ੍ਹੋ : ਨਿਊਯਾਰਕ 'ਚ ਕੋਰੋਨਾ ਦੇ ਨਵੇਂ ਵੇਰੀਐਂਟ ਦਾ ਖ਼ੌਫ਼, ਵਧਦੇ ਮਾਮਲਿਆਂ ਕਾਰਨ ਐਮਰਜੈਂਸੀ ਦਾ ਐਲਾਨ

ਬ੍ਰਿਟੇਨ ਦੇ ਸੈਲਾਨੀ ਨਵੀਆਂ ਪਾਬੰਦੀਆਂ ਦੀ ਵਜ੍ਹਾ ਨਾਲ ਬਹੁਤ ਪ੍ਰਭਾਵਿਤ ਹੋਏ ਹਨ, ਕਿਉਂਕਿ ਉਥੋਂ ਵੱਡੀ ਗਿਣਤੀ ਵਿਚ ਲੋਕ ਸੈਰ-ਸਪਾਟਾ ਜਾਂ ਪਰਿਵਾਰਕ ਸਬੰਧਾਂ ਦੇ ਲਿਹਾਜ ਨਾਲ ਦੱਖਣੀ ਅਫਰੀਕਾ ਆਉਂਦੇ ਹਨ। ਜੋਆਨਾ ਜਾਨਸਨ ਨੇ ਨਮ ਅੱਖਾਂ ਨਾਲ ਕਿਹਾ, ‘ਮੈ ਕ੍ਰਿਸਮਸ ਮੌਕੇ ਆਪਣੇ ਪਰਿਵਾਰ ਨਾਲ ਰਹਿਣ ਲਈ ਘਰ ਜਾਣਾ ਹੈ ਪਰ ਅਜਿਹਾ ਲੱਗਦਾ ਹੈ ਕਿ ਮੈਂ ਹੁਣ ਆਪਣੇ ਦੋਸਤਾਂ ਨਾਲ ਫਸ ਗਈ ਹਾਂ।’ ਉਥੇ ਹੀ ਹਵਾਈ ਅੱਡੇ ’ਤੇ ਭਾਰਤੀ ਮੂਲ ਦੇ ਇਕ ਵਿਅਕਤੀ ਅਬਦੁਲ ਪਟੇਲ ਨੇ ਕਿਹਾ ਕਿ ਉਹ ਸੋਮਵਾਰ ਤੋਂ ਦੁਬਈ ਰਸਤਿਓਂ ਮੁੰਬਈ ਪਰਤਣ ਵਾਲੇ ਸਨ ਪਰ ਹੁਣ ਉਹ ਉਪਲਬੱਧ ਕਿਸੇ ਉਡਾਣ ਵਿਚ ਟਿਕਟ ਚਾਹੁੰਦੇ ਹਨ। ਇਕ ਏਅਰਲਾਈਨ ਦੇ ਕਰਮਚਾਰੀ ਨੇ ਨਾਮ ਨਾ ਜ਼ਾਹਰ ਕਰਨ ਦੀ ਸ਼ਰਤ ’ਤੇ ਦੱਸਿਆ ਕਿ ਵੀਕੈਂਡ ਵਿਚ ਦਬਾਅ ਹੋਰ ਵੀ ਵਧਣ ਵਾਲਾ ਹੈ, ਕਿਉਂਕਿ ਕਈ ਹੋਰ ਦੇਸ਼ਾਂ ਨੇ ਉਡਾਣਾਂ ਰੱਦ ਕਰ ਦਿੱਤੀਆਂ ਹਨ।

ਇਹ ਵੀ ਪੜ੍ਹੋ : ਕੋਰੋਨਾ ਦੇ ਨਵੇਂ ਵੇਰੀਐਂਟ ਨੇ ਵਧਾਈ ਦੁਨੀਆ ਦੀ ਚਿੰਤਾ, ਫਾਈਜ਼ਰ ਦਾ ਦਾਅਵਾ-100 ਦਿਨਾਂ ਦੇ ਅੰਦਰ ਤਿਆਰ ਕਰਾਂਗੇ ਟੀਕਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News