ਸਿਡਨੀ ਦੀਆਂ ਟਰੇਨਾਂ ਸਮੇਂ ਸਿਰ ਨਾ ਆਉਣ ਕਾਰਨ ਯਾਤਰੀ ਪਰੇਸ਼ਾਨ

Saturday, Aug 24, 2019 - 05:04 PM (IST)

ਸਿਡਨੀ ਦੀਆਂ ਟਰੇਨਾਂ ਸਮੇਂ ਸਿਰ ਨਾ ਆਉਣ ਕਾਰਨ ਯਾਤਰੀ ਪਰੇਸ਼ਾਨ

ਸਿਡਨੀ (ਸਨੀ ਚਾਂਦਪੁਰੀ)- ਟਰਾਂਸਪੋਰਟੇਸ਼ਨ ਕਿਸੇ ਵੀ ਦੇਸ਼ ਦੀ ਅਰਥ-ਵਿਵਸਥਾ ਨੂੰ ਅੱਗੇ ਲਿਆਉਣ ਲਈ ਰੀੜ ਦੀ ਹੱਡੀ ਦਾ ਕੰਮ ਕਰਦਾ ਹੈ ਪਰ ਜੇਕਰ ਇਹੀ ਰੀੜ ਦੀ ਹੱਡੀ ਸਹੀ ਤਰਾਂ ਕੰਮ ਨਾ ਕਰੇ ਤਾਂ ਆਰਥਿਕ ਢਾਂਚਾ ਪੂਰੀ ਤਰਾਂ ਡਿੱਗ ਜਾਂਦਾ ਹੈ। ਇਹੋ ਜਿਹਾ ਹੀ ਕੁਝ ਆਸਟਰੇਲੀਆਈ ਦੇ ਸਿਡਨੀ ਸ਼ਹਿਰ ਵਿੱਚ ਦੇਖਣ ਨੂੰ ਮਿਲਿਆ। ਇੱਥੇ ਦੋ ਦਿਨ ਤੋਂ ਟਰੇਨਾਂ ਦਾ ਸਮੇਂ ਸਿਰ ਨਾ ਆਉਣਾ ਯਾਤਰੀਆਂ ਨੂੰ ਬਹੁਤ ਪਰੇਸ਼ਾਨ ਕਰ ਰਿਹਾ ਹੈ ਹਾਲਾਂਕਿ ਸਿਡਨੀ ਦੇ ਰੇਲ ਚੀਫ ਐਗਜ਼ੀਕਿਊਟਿਵ ਹਾਵਰਡ ਕੋਲਿਨਜ ਦਾ ਕਹਿਣਾ ਹੈ ਕਿ ਇਹ ਦੇਰੀ ਕਿਸੇ ਤਕਨੀਕੀ ਕਾਰਨਾਂ ਕਰਕੇ ਹੋਈ ਹੈ, ਜਿਸ ਨੂੰ ਤੇਜ਼ ਹਵਾਵਾਂ ਕਾਰਨ ਰੇਲਵੇ ਟਰੈਕ ਤੇ ਡਿੱਗੀਆਂ ਦਰੱਖਤਾਂ ਦੀਆਂ ਟਾਹਣੀਆਂ ਅਤੇ ਕਈ ਮਕੈਨੀਕਲ ਤਕਨੀਕ ਦੀ ਖ਼ਰਾਬੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

PunjabKesari

ਉਨ੍ਹਾਂ ਯਾਤਰੀਆਂ ਤੋਂ ਇਸ ਭਾਰੀ ਦੇਰੀ ਲਈ ਮਾਫ਼ੀ ਵੀ ਮੰਗੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸ਼ੁੱਕਰਵਾਰ ਸਵੇਰੇ ਹਫੜਾ-ਦਫੜੀ ਸ਼ੁਰੂ ਕਰਨ ਵਾਲੀ ਹੈ 'ਚ ਸਿੱਧੀ ਮੌਜੂਦਾ ਬਿਜਲੀ ਦੇ 1500 ਵੋਲਟ ਦੇ ਬਹੁਤ ਨੇੜੇ ਸੀ ਅਤੇ ਇਸ ਨੂੰ ਬਿਨਾਂ ਜਾਂਚ ਕੀਤੇ ਨਹੀਂ ਛੱਡਿਆਂ ਜਾ ਸਕਦਾ ਸੀ ਜੇਕਰ ਇੰਜ ਹੁੰਦਾ ਤਾਂ ਕਈ ਦਿਨਾਂ ਦਾ ਨੁਕਸਾਨ ਹੋ ਸਕਦਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਇਹ ਸਾਰੀਆਂ ਸ਼ਹਿਰ ਦੀਆਂ ਤਾਰਾਂ ਨੂੰ ਹੇਠਾਂ ਲਿਆ ਸਕਦਾ ਸੀ। ਟਰੇਨਾਂ ਕਾਰਨ ਹੋਈ ਦੇਰੀ ਲਈ ਯਾਤਰੀ ਜ਼ਿਹਨਾਂ ਦਾ ਜ਼ਿਆਦਾ ਨੁਕਸਾਨ ਹੋਇਆ ਹੈ। ਉਹ ਮੁਆਵਜ਼ੇ ਦੀ ਮੰਗ ਕਰ ਸਕਦੇ ਹਨ ਪਰ ਮੁਆਵਜ਼ੇ ਲਈ ਸੰਭਾਵਿਤ ਦਾਅਵਿਆਂ ਦਾ ਮੁਲਾਂਕਣ ਕੇਸ ਦੇ ਆਧਾਰ 'ਤੇ ਕੀਤਾ ਜਾਵੇਗਾ। ਇਸ ਮੌਕੇ ਯਾਤਰੀਆਂ ਨੂੰ ਟਰੇਨਾਂ ਦੀ ਇਸ ਭਾਰੀ ਦੇਰੀ ਦਾ ਜ਼ਿਆਦਾ ਖਾਮਿਆਜ਼ਾ ਭੁਗਤਨਾ ਪਿਆ ਕਿਉਂਕਿ ਕਈ ਆਪਣੀਆਂ ਡਿਊਟੀਆਂ ਤੇ ਟਾਈਮ ਸਿਰ ਨਾ ਪਹੁੰਚ ਸਕੇ ਅਤੇ ਕਈ ਯਾਤਰੀਆਂ ਦੀਆਂ ਫਲਾਈਟਾਂ ਛੁੱਟ ਗਈਆਂ। ਇਸ ਮੌਕੇ ਰੇਲ ਚੀਫ ਨੇ ਯਾਤਰੀਆਂ ਤੋਂ ਮਾਫ਼ੀ ਮੰਗੀ ਅਤੇ ਵਿਸ਼ਵਾਸ ਦਿਵਾਇਆ ਕਿ ਉਸਦੀ ਟੀਮ ਨੇ ਰੇਲ ਰੋਕਣ ਦੀ ਸਹੀ ਗੱਲ ਕੀਤੀ।


author

Sunny Mehra

Content Editor

Related News